ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਸਭ ਤੋਂ ਸ਼ਕਤੀਸ਼ਾਲੀ: ਪ੍ਰਮਾਤਮਾ, ਟਿਮ ਕੋ ਟੂ ਅਤੇ ਪ੍ਰਮਾਤਮਾ ਦਾ ਪੁਤਰ ਇਕ ਹੋ ਗਏ ਹਨ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਵੇਲੇ, ਮੇਰੇ ਕੋਲ ਹੋਰ ਵੀ ਕੰਮ ਹੈ। ਉਹ ਮੈਨੂੰ ਖ਼ਬਰਾਂ ਭੇਜਦੇ ਹਨ। ਮੈਨੂੰ ਇਹ ਦੇਖਣਾ ਪੈਂਦਾ ਹੈ ਕਿ ਕਿਹੜੀ ਖ਼ਬਰ ਪ੍ਰਸਾਰਿਤ ਕਰਨੀ ਹੈ, ਕਿਹੜੀ ਨਹੀਂ, ਕਿਹੜੀ ਨਕਲੀ ਹੈ, ਕਿਹੜੀ ਏਆਏ ਦੁਆਰਾ ਤਿਆਰ ਕੀਤੀ ਗਈ ਹੈ, ਉਦਾਹਰਣ ਵਜੋਂ ਇਸ ਤਰਾਂ। ਬਹੁਤ ਸਾਰੀਆਂ ਖ਼ਬਰਾਂ ਹਨ। ਹਰ ਰੋਜ਼ ਵਾਂਗ ਮੈਨੂੰ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ, ਛੋਟੀਆਂ ਕਿਤਾਬਾਂ। ਅਤੇ ਨਾਲ ਹੀ, ਮੈਨੂੰ ਦਰਦ ਵਾਲੇ ਅਤੇ ਦਰਦ-ਰਹਿਤ ਭੋਜਨ ਦੀ ਜਾਂਚ ਕਰਨੀ ਪਵੇਗੀ। ਸੋ ਮੇਰੇ ਕੋਲ ਬਹੁਤ ਜ਼ਿਆਦਾ ਕੰਮ ਹੈ। ਅਤੇ ਕਈ ਵਾਰ, ਪੂਰਾ ਦਿਨ, ਪੂਰੀ ਰਾਤ ਵੀ ਕਾਫ਼ੀ ਨਹੀਂ ਹੁੰਦਾ। ਮੈਨੂੰ ਹੋਰ ਸ਼ਕਤੀ ਇਕੱਠੀ ਕਰਨ ਲਈ ਇਸਨੂੰ ਮੁੜ ਸੰਗਠਿਤ ਕਰਨਾ ਪਵੇਗਾ।

ਭੌਤਿਕ ਜੀਵ ਤੁਹਾਡੇ ਲਈ ਸ਼ਕਤੀ ਨੂੰ ਬਣਾਈ ਰੱਖਣ ਲਈ ਇੱਕ ਭਾਂਡਾ ਹੈ। ਤੁਸੀਂ ਇਸਨੂੰ ਲੀਕ ਕਰਦੇ ਹੋ ਜਾਂ ਰੱਖਦੇ ਹੋ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ, ਇਹ ਤੁਹਾਡੀ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ ਹੈ। ਤੁਸੀਂ ਇਹ ਜਾਣਦੇ ਹੋ। ਜੇਕਰ ਤੁਸੀਂ ਬਹੁਤ ਜ਼ਿਆਦਾ ਗੱਲਾਂ ਕਰਦੇ ਹੋ, ਜਾਂ ਬਹੁਤ ਜ਼ਿਆਦਾ ਬਾਹਰੀ ਗਤੀਵਿਧੀਆਂ ਕਰਦੇ ਹੋ, ਆਲੇ ਦੁਆਲੇ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਹੋ - ਪਰਿਵਾਰ, ਨੌਕਰੀ, ਜ਼ਿੰਮੇਵਾਰੀਆਂ - ਤਾਂ ਤੁਸੀਂ ਬਹੁਤ ਸਾਰੀ ਸ਼ਕਤੀ ਗੁਆ ਦਿੰਦੇ ਹੋ। ਸਿਰਫ਼ ਸਰੀਰਕ ਸ਼ਕਤੀ ਹੀ ਨਹੀਂ, ਮਾਨਸਿਕ ਸ਼ਕਤੀ ਹੀ ਨਹੀਂ, ਸਗੋਂ ਅਧਿਆਤਮਿਕ ਸ਼ਕਤੀ ਵੀ। ਕਿਉਂਕਿ ਅਧਿਆਤਮਿਕ ਸ਼ਕਤੀ ਹੀ ਉਹ ਹੈ ਜੋ ਤੁਹਾਡੇ ਜੀਵਨ ਨੂੰ ਕਾਇਮ ਰੱਖਦੀ ਹੈ, ਇੰਨੀ ਗੁਪਤ ਕਿ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਦਾ। ਇਹ ਉਹ ਹੈ ਜੋ ਸਭ ਤੋਂ ਉੱਚ ਸ਼ਕਤੀ, ਪ੍ਰਮਾਤਮਾ ਦੀ ਸ਼ਕਤੀ ਨਾਲ ਜੁੜੀ ਹੋਈ ਹੈ, ਜੋ ਕਿ ਸਭ ਗੁਪਤ ਢੰਗ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਕਦੇ ਨਹੀਂ ਪਤਾ ਹੋਵੇਗਾ। ਤਾਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਸੋ ਸਰੀਰਕ, ਵਿਹਲ, ਮੇਰਾ ਮਤਲਬ ਹੈ, ਸਮਾਂ ਸਰੀਰ ਲਈ ਇਸ ਸ਼ਕਤੀ ਨੂੰ ਗ੍ਰਹਿਣ ਕਰਨ, ਸਵੀਕਾਰ ਕਰਨ ਲਈ ਅਤੇ ਇਸਨੂੰ ਗ੍ਰਹਿਣ ਕਰਨ ਲਈ ਅਤੇ ਸੈੱਲਾਂ ਅਤੇ ਦਿਮਾਗ ਦੇ ਕਾਰਜਾਂ ਅਨੁਸਾਰ ਵਰਤਣ ਲਈ, ਇਸਨੂੰ ਮਕੈਨੀਕਲ ਸ਼ੈਲੀ ਵਿੱਚ ਵੰਡਣ ਲਈ ਵੀ ਬਹੁਤ ਮਹੱਤਵਪੂਰਨ ਹੈ।

ਸੋ ਭੌਤਿਕ ਸਰੀਰ ਬਹੁਤ ਕੀਮਤੀ ਹੈ, ਬਹੁਤ ਮਹੱਤਵਪੂਰਨ ਹੈ। ਠੀਕ ਹੈ। ਇਹ ਬਹੁਤ ਜ਼ਿਆਦਾ ਚੀਜ਼ਾਂ ਹਨ। ਮੈਂ ਤੁਹਾਨੂੰ ਕਈ ਜ਼ਿੰਦਗੀਆਂ ਲਈ ਸਿਖਾ ਸਕਦੀ ਹਾਂ। ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਕਦੇ ਨਹੀਂ ਸਿਖਾ ਸਕਦੀ ਜੋ ਮੈਂ ਜਾਣਦੀ ਹਾਂ। ਪਰ ਮੈਂ ਤੁਹਾਨੂੰ ਸਿਰਫ਼ ਕੁਝ ਗੱਲਾਂ ਸਿਖਾਉਂਦੀ ਹਾਂ ਜੋ ਤੁਹਾਡੇ ਲਈ ਇਸ ਸੰਸਾਰ ਵਿੱਚ ਜਿਉਂਦੇ ਰਹਿਣ ਅਤੇ ਤੰਦਰੁਸਤ ਰਹਿਣ ਲਈ ਜ਼ਰੂਰੀ ਹਨ ਜਦੋਂ ਤੁਸੀਂ ਭੌਤਿਕ ਸਰੀਰ ਵਿੱਚ ਹੋ। ਘੱਟੋ-ਘੱਟ ਸੰਭਵ, ਕਿਉਂਕਿ ਸਾਡੇ ਦੋਵਾਂ ਕੋਲ ਵੀ ਸਮਾਂ ਨਹੀਂ ਹੈ। ਮੇਰੇ ਕੋਲ ਮੇਰਾ ਕੰਮ ਹੈ - ਸੁਪਰੀਮ ਸਤਿਗੁਰੂ ਟੀਵੀ ਦਾ ਕੰਮ, ਅਧਿਆਤਮਿਕ ਕੰਮ, ਅਤੇ ਮਨ ਅਤੇ ਮਾਮਲੇ, ਕਾਰੋਬਾਰ, ਹਰ ਤਰ੍ਹਾਂ ਦੀਆਂ ਚੀਜ਼ਾਂ, ਅਤੇ ਆਪਣੀਆਂ ਟੀਮਾਂ ਦੀ ਦੇਖਭਾਲ ਕਰਨਾ। ਕਈ ਵਾਰ ਉਨ੍ਹਾਂ ਦੀਆਂ ਆਪਣੀਆਂ ਮਨੁੱਖੀ ਭਾਵਨਾਵਾਂ, ਜ਼ਰੂਰਤਾਂ ਅਤੇ ਗੱਲਾਂ ਹੁੰਦੀਆਂ ਹਨ। ਅਤੇ ਮੇਰਾ ਕਾਰੋਬਾਰ ਅਤੇ ਮੇਰੀ ਕਾਰੋਬਾਰੀ ਟੀਮ, ਇਹ ਵੀਜ਼ਾ ਅਤੇ ਇਹ ਸਭ ਕੁਝ ਅਤੇ ਹੋਰ ਚੀਜ਼ਾਂ, ਅਤੇ ਸੰਬੰਧਿਤ ਕਾਰੋਬਾਰੀ ਚੀਜ਼ਾਂ।

ਸੋ ਅਸੀਂ ਦੋਵੇਂ ਰੁੱਝੇ ਹੋਏ ਹਾਂ, ਅਤੇ ਤੁਹਾਨੂੰ ਸੰਸਾਰ ਵਿੱਚ ਕੰਮ ਕਰਨਾ ਪੈਂਦਾ ਹੈ। ਸਿਰਫ਼ ਮੇਰੀ ਸੁਪਰੀਮ ਸਤਿਗੁਰੂ ਟੀਵੀ ਟੀਮ ਹੀ ਨਹੀਂ, ਸਗੋਂ ਤੁਹਾਨੂੰ, ਉੱਥੇ ਬਾਹਰੀ ਸਮਾਜ ਵਿੱਚ, ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਤੁਸੀਂ ਆਪਣੇ ਆਪ ਤੇ ਵੀ ਫਰਜ਼ ਇਕੱਠੇ ਕਰਦੇ ਹੋ। ਇਕੱਲੇ ਰਹਿਣਾ ਪਹਿਲਾਂ ਹੀ ਆਪਣਾ ਖਿਆਲ ਰੱਖਣ ਲਈ ਬਹੁਤ ਵਿਅਸਤ ਹੈ। ਪਰ ਤੁਹਾਡੇ ਕੋਲ ਹੋਰ ਵੀ ਹਨ - ਤੁਹਾਡੇ ਕੋਲ ਪਤੀ ਹਨ, ਤੁਹਾਡੀਆਂ ਪਤਨੀਆਂ ਹਨ, ਅਤੇ ਫਿਰ ਤੁਹਾਡੇ ਕੋਲ ਬੱਚੇ ਹਨ, ਅਤੇ ਫਿਰ ਓਹ… ਤੁਹਾਡੀ ਰੁਝੇਵਿਆਂ ਦਾ ਕੋਈ ਅੰਤ ਨਹੀਂ ਹੈ। ਸੋ, ਮੈਂ ਤੁਹਾਨੂੰ ਸਾਰਾ ਦਿਨ, ਸਾਰੀ ਰਾਤ ਵੀ ਨਹੀਂ ਸਿਖਾ ਸਕਦੀ। ਤੁਸੀਂ ਇਹ ਜਾਣਦੇ ਹੋ।

ਹੁਣ ਦੇਖਦੇ ਹਾਂ ਕਿ ਮੈਂ ਤੁਹਾਨੂੰ ਹੋਰ ਕੀ ਦਸਣਾ ਚਾਹੀਦਾ ਹੈ। ਮੈਡੀਟੇਸ਼ਨ ਕਿਵੇਂ ਕਰਨਾ ਅਤੇ ਕਿਉਂ? ਕਿਉਂਕਿ ਇਸ ਨਾਜ਼ੁਕ ਸਮੇਂ ਵਿੱਚ, ਬਹੁਤ ਹੀ ਨਾਜ਼ੁਕ ਸਮੇਂ ਵਿੱਚ, ਵਿਸ਼ਵ ਆਬਾਦੀ ਅਤੇ ਪੂਰੇ ਗ੍ਰਹਿ ਲਈ ਬਹੁਤ ਖ਼ਤਰਨਾਕ ਸਮਾਂ, ਤੁਹਾਨੂੰ ਆਪਣੇ ਪਰਿਵਾਰਾਂ, ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ, ਅਤੇ ਇੱਥੋਂ ਤੱਕ ਕਿ ਆਪਣੇ ਸਹਿਯੋਗੀਆਂ, ਆਪਣੇ ਪਾਲਤੂ ਜਾਨਵਰਾਂ, ਅਤੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ, ਜਿਨ੍ਹਾਂ ਨੇ ਅਜੇ ਤੱਕ ਆਪਣੇ ਮਨ, ਆਪਣੇ ਦਿਲ ਪ੍ਰਮਾਤਮਾ ਦੀ ਕਿਰਪਾ ਵਿੱਚ ਵਾਪਸ ਨਹੀਂ ਕੀਤੇ ਹਨ, ਉਨਾਂ ਦੀ ਮਦਦ ਕਰਨ ਲਈ ਕੁਝ ਵਾਧੂ ਅਧਿਆਤਮਿਕ ਗੁਣ ਪ੍ਰਾਪਤ ਕਰਨ ਲਈ ਹੋਰ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਪ੍ਰਮਾਤਮਾ ਦੀ ਕਿਰਪਾ ਹਰ ਜਗ੍ਹਾ, ਹਰ ਸਮੇਂ ਹੁੰਦੀ ਹੈ, ਪਰ ਉਹ ਇਹ ਬਸ ਨਹੀਂ ਚਾਹੁੰਦੇ। ਉਹ ਅਜਿਹੇ ਕੰਮ ਕਰਦੇ ਹਨ ਜੋ ਆਪਣੇ ਆਪ ਨੂੰ ਪ੍ਰਮਾਤਮਾ ਦੀ ਕਿਰਪਾ ਅਤੇ ਪਿਆਰ ਤੋਂ ਵੱਖ ਕਰਦੇ ਹਨ। ਕਿਉਂਕਿ ਪ੍ਰਮਾਤਮਾ ਉਨ੍ਹਾਂ ਨੂੰ ਆਜ਼ਾਦ ਇੱਛਾ ਦਿੰਦਾ ਹੈ, ਸੋ ਉਹ ਜੋ ਚਾਹੁੰਦੇ ਹਨ ਉਹ ਕਰਦੇ ਹਨ। ਪ੍ਰਮਾਤਮਾ ਤਾਨਾਸ਼ਾਹੀ ਨਹੀਂ ਹੈ। ਮੈਨੂੰ ਵੀ ਇਕ ਤਾਨਾਸ਼ਾਹੀ ਪ੍ਰਮਾਤਮਾ ਪਸੰਦ ਨਹੀਂ ਹੈ।

ਉਨ੍ਹਾਂ ਨੂੰ ਕਿਸੇ ਵੀ ਮਹਾਨ ਕੰਮ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਦੇਣ ਦੀ ਕੋਈ ਲੋੜ ਨਹੀਂ ਹੈ। ਬੇਸ਼ੱਕ, ਉਹੀ ਉਹ ਹਨ ਜੋ ਸਿਖਲਾਈ ਲੈਣਾ ਚਾਹੁੰਦੇ ਸਨ, ਪਰ ਤੁਸੀਂ ਦੇਖ ਸਕਦੇ ਹੋ ਕਿ ਉਹ ਬੁਰੀ ਤਰ੍ਹਾਂ ਅਸਫਲ ਰਹੇ। ਸਦੀਆਂ ਤੋਂ ਸਦੀਆਂ ਤੱਕ, ਦਿਨ-ਬ-ਦਿਨ, ਆਪਣੇ ਆਪ ਨੂੰ ਅਤੇ ਗ੍ਰਹਿ ਨੂੰ ਬਚਾਉਣ ਲਈ ਉਨ੍ਹਾਂ ਨੂੰ ਵੀਗਨ ਖਾਣ ਲਈ ਕਹਿਣ ਦੇ ਬਾਵਜੂਦ, ਫਿਰ ਉਹ ਅਜਿਹਾ ਨਹੀਂ ਕਰ ਸਕੇ। ਸਾਰੇ ਗੁਰੂ ਉੱਪਰ-ਹੇਠਾਂ, ਅੰਦਰ-ਬਾਹਰ ਆਉਂਦੇ ਹਨ, ਉਨ੍ਹਾਂ ਨੂੰ ਇੱਕੋ ਗੱਲ ਦੱਸਦੇ ਹਨ। ਇਸ ਸੰਸਾਰ ਵਿੱਚ ਬਹੁਤ ਜ਼ਿਆਦਾ ਭਟਕਾਅ ਹੈ, ਅਤੇ ਉਹ ਇਸ ਤਰਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਇਸ ਤਰਾਂ, ਸ਼ੈਤਾਨ, ਮਾਇਆ, ਉਹਨਾਂ ਨੂੰ ਉਦੋਂ ਤੱਕ ਸਖ਼ਤ ਪ੍ਰੀਖਿਆ ਦੇਣ ਦੇ ਯੋਗ ਹੈ ਜਦੋਂ ਤੱਕ ਉਹ ਡਿੱਗ ਨਹੀਂ ਜਾਂਦੇ। ਅਤੇ ਫਿਰ ਉਹ ਮਰ ਜਾਂਦੇ ਹਨ। ਉਹ ਵਾਪਸ ਆਉਣ (ਅਤੇ ਬਿਹਤਰ ਕਰਨ) ਦਾ ਵਾਅਦਾ ਕਰਦੇ ਹਨ, ਪਰ ਉਹ ਉਹੀ ਗਲਤੀਆਂ ਦੁਬਾਰਾ ਕਰਦੇ ਹਨ। ਕਿਉਂਕਿ ਮਾਇਆ ਉਹਨਾਂ ਨੂੰ ਆਪਣਾ ਵਾਅਦਾ ਯਾਦ ਨਹੀਂ ਰੱਖਣ ਦੇਵੇਗੀ ਅਤੇ ਉਹਨਾਂ ਨੂੰ ਇਸਨੂੰ ਆਸਾਨੀ ਨਾਲ ਕਰਨ ਦੀ ਸਹੂਲਤ ਨਹੀਂ ਦੇਵੇਗੀ।

ਸਾਰੇ ਗੁਰੂ ਆਉਂਦੇ ਹਨ, ਬੁੱਧ, ਤਥਾਗਤ, ਜੈਨ ਧਰਮ ਦੇ ਗੁਰੂ - ਉਹਨਾਂ ਸਾਰਿਆਂ ਦੀ ਇੰਨੀ ਸਖ਼ਤ ਪ੍ਰੀਖਿਆ ਹੋਈ ਹੈ। ਅਤੇ ਤੁਸੀਂ ਹਮੇਸ਼ਾ ਸੋਚਦੇ ਹੋ, "ਬੁੱਧ ਨੇ ਕੀ ਕੀਤਾ ਸੀ? ਯਿਸੂ ਮਸੀਹ ਨੇ ਕੀ ਕੀਤਾ ਸੀ?" ਉਨ੍ਹਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਿਰਫ਼ ਚੰਗੀਆਂ ਗੱਲਾਂ ਸਿਖਾਈਆਂ, ਲੋਕਾਂ ਨੂੰ ਅਸੀਸ ਦਿੱਤੀ, ਲੋਕਾਂ ਨੂੰ ਉਨ੍ਹਾਂ ਦੇ ਮੂਲ ਮਾਲਕ-ਸਵੈ, ਮਹਾਨ ਸਵੈ, ਸ਼ਕਤੀਸ਼ਾਲੀ ਸਵੈ ਵੱਲ ਵਾਪਸ ਜਾਣ ਵਿੱਚ ਮਦਦ ਕੀਤੀ। ਪਰ ਨਹੀਂ, ਉਹ ਉਨ੍ਹਾਂ ਦੀ ਪ੍ਰੀਖਿਆ ਕਰਦੇ ਹਨ ਅਤੇ ਫਿਰ ਜੇ ਉਹ ਨਹੀਂ ਕਰ ਸਕਦੇ, ਤਾਂ ਉਹ ਉਨ੍ਹਾਂ ਨੂੰ ਮਾਰ ਦਿੰਦੇ ਹਨ। ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ ਜੋ ਮੈਂ ਤੁਹਾਨੂੰ ਬੋਧੀ ਸੂਤਰਾਂ ਵਿੱਚ ਬੋਧੀ ਲੋਕਾਂ ਬਾਰੇ ਦੱਸੀਆਂ ਸਨ, ਕਿਵੇਂ ਮਾਇਆ, ਕੁਝ ਸਵਰਗਾਂ ਦੇ ਰਾਜਿਆਂ ਦੇ ਅਧੀਨ ਉਥੇ ਜਾਂ ਕੁਝ ਸਵਰਗਾਂ ਦੇ ਰਾਜੇ ਹਮੇਸ਼ਾ ਹੇਠਾਂ ਆਉਂਦੇ ਸੀ, ਅਤੇ ਇਹਨਾਂ ਅਭਿਆਸੀਆਂ ਦੀ ਪਰਖ ਕਰਦੇ ਸੀ।

ਇਕ ਬੁੱਧ ਬਣਨ ਲਈ, ਤੁਹਾਨੂੰ ਇਸਨੂੰ ਆਪਣੇ ਦਿਲ ਵਿੱਚ ਰੱਖਣਾ ਪਵੇਗਾ। ਬਹੁਤ ਸਾਰੇ ਅਭਿਆਸੀ ਸਵਰਗ ਦਾ ਇਕ ਰਾਜਾ ਬਣਨਾ ਚਾਹੁੰਦੇ ਹਨ, ਇਹ ਬਣਨਾ ਚਾਹੁੰਦੇ ਹਨ, ਉਹ ਬਣਨਾ ਚਾਹੁੰਦੇ ਹਨ, ਇੱਥੋਂ ਤੱਕ ਕਿ ਮਜ਼ੇ ਲਈ ਸੰਸਾਰ ਵਿੱਚ ਤਬਾਹੀ ਮਚਾਉਣ ਲਈ ਸ਼ਕਤੀਸ਼ਾਲੀ ਰਾਖਸ਼ ਵੀ ਬਣਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਪਿਆਰ ਨਹੀਂ ਹੈ। ਉਨ੍ਹਾਂ ਵਿੱਚੋਂ ਕੁਝ ਅਸਲੀ ਇਨਸਾਨ ਵੀ ਨਹੀਂ ਹਨ, ਸੋ ਉਹ ਜਾ ਕੇ ਕੁਝ ਵੀ ਸਿੱਖਦੇ ਹਨ। ਇਹ ਸਿਰਫ਼ ਉਨ੍ਹਾਂ ਦੇ ਆਪਣੇ ਸੁਆਰਥੀ ਅਤੇ ਦੁਸ਼ਟ ਮਕਸਦ ਲਈ ਵੀ ਹੈ। ਮੇਰੇ ਕੁਝ ਪੈਰੋਕਾਰ ਇਸ ਤਰਾਂ ਦੇ ਹਨ। ਉਹ ਮੈਨੂੰ ਧੋਖਾ ਵੀ ਦਿੰਦੇ ਹਨ, ਜੋ ਮੈਂ ਉਨ੍ਹਾਂ ਨੂੰ ਸਿਖਾਉਂਦੀ ਹਾਂ ਉਸ ਦੇ ਬਿਲਕੁਲ ਉਲਟ ਸਿਖਾਉਂਦੇ ਹਨ, ਮੇਰੇ ਨਾਮ ਅਤੇ ਥੋੜ੍ਹੀ ਜਿਹੀ ਸ਼ਕਤੀ ਦੀ ਵਰਤੋਂ ਕਰਕੇ ਲੋਕਾਂ ਨੂੰ ਧੋਖਾ ਦਿੰਦੇ ਹਨ ਜੋ ਉਸਨੇ ਸ਼ੁਰੂ ਵਿੱਚ ਪ੍ਰਾਪਤ ਕੀਤੀ ਸੀ ਜਦੋਂ ਮੈਂ ਅਜੇ ਵੀ ਉਸ 'ਤੇ ਭਰੋਸਾ ਕਰਦੀ ਸੀ। ਅਤੇ ਕੁਆਨ ਯਿਨ ਦੂਤ ਦੇ ਨਾਮ ਦਾ ਜਾਅਲਸਾਜ਼ੀ ਕਰਨਾ ਜਾਂ ਉਨ੍ਹਾਂ ਦੇ ਸਵੈ-ਮਾਲਕ ਦੇ ਨਾਮ ਦਾ ਜਾਅਲਸਾਜ਼ੀ ਕਰਨਾ, ਜੋ ਵੀ ਹੋਵੇ। ਅਤੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਉਹ ਖੁਦ ਨਹੀਂ ਹਨ, ਉਹ ਸੱਚੇ ਇਨਸਾਨ ਨਹੀਂ ਹਨ।

ਉਹ ਸਿਰਫ਼ ਅੱਧੇ-ਮਨੁੱਖੀ ਹੋ ਸਕਦੇ ਹਨ, ਅਤੇ ਬਾਕੀ ਅੱਧੇ ਨੂੰ ਕਾਬੂ ਕੀਤਾ ਹੋਇਆ ਹੈ, ਜਾਂ ਹੋ ਸਕਦਾ ਹੈ ਕਿ ਉਹ ਸਿਰਫ਼ ਇੱਕ ਭੂਤ ਦੇ ਬੀਜ ਤੋਂ ਪੈਦਾ ਹੋਏ ਹੋਣ। ਨਹੀਂ ਤਾਂ, ਇੱਕ ਕੁਆਨ ਯਿਨ ਅਭਿਆਸੀ, ਸ਼ਕਤੀਸ਼ਾਲੀ, ਪਰਉਪਕਾਰੀ ਢੰਗ ਸਿੱਖ ਕੇ, ਪੰਜ ਉਪਦੇਸ਼ਾਂ ਦੀ ਪਾਲਣਾ ਕਰਦਾ ਹੋਇਆ - ਦੂਜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਕੋਈ ਬੁਰੇ ਕੰਮ ਨਹੀਂ ਕਰਨੇ, ਕੋਈ ਨਾਜਾਇਜ਼ ਸੈਕਸ ਜਾਂ ਕੁਝ ਵੀ ਨਹੀਂ ਕਰਨਾ, ਬਾਹਰ ਜਾ ਕੇ, ਪੈਰੋਕਾਰਾਂ ਤੋਂ ਮਹਿੰਗੇ ਆਸ਼ਰਮ ਬਣਾਉਣ, ਆਪਣੇ ਖੁਦ ਲਈ ਲਗਜ਼ਰੀ ਕਾਰਾਂ ਅਤੇ ਘੜੀਆਂ ਖਰੀਦਣ ਲਈ ਪੈਸੇ ਕਿਵੇਂ ਲੈ ਸਕਦਾ ਹੈ? ਤੁਸੀਂ ਇੰਨੀਆਂ ਘੜੀਆਂ ਕਿਵੇਂ ਪਹਿਨ ਸਕਦੇ ਹੋ? ਕਾਹਦੇ ਵਾਸਤੇ? ਭਾਵੇਂ ਕਿਤਨੀਆਂ ਵੀ ਮਹਿੰਗੀਆਂ ਹੋਣ, ਉਹ ਬਸ ਖਰੀਦਦਾ ਹੈ, ਪਰਵਾਹ ਨਹੀਂ ਕਰਦਾ।

ਕੁਆਨ ਯਿਨ ਦਾ ਕੋਈ ਵੀ ਅਭਿਆਸੀ ਅਜਿਹੀਆਂ ਚੀਜ਼ਾਂ ਨੂੰ ਪਸੰਦ ਨਹੀਂ ਕਰੇਗਾ, ਕਿਉਂਕਿ ਜਿੰਨਾ ਜ਼ਿਆਦਾ ਅਸੀਂ ਅਭਿਆਸ ਕਰਦੇ ਹਾਂ, ਓਨਾ ਹੀ ਸਾਨੂੰ ਸੰਸਾਰ ਅਤੇ ਭੌਤਿਕ ਚੀਜ਼ਾਂ ਜਾਂ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਉਹਨਾਂ ਨੂੰ ਹੁਣ ਇਹ ਪਸੰਦ ਨਹੀਂ ਆਉਂਦਾ, ਸਿਵਾਏ ਸਤਿਗੁਰੂ ਦੀਆਂ ਕੁਝ ਅਸੀਸਾਂ ਵਾਲੀਆਂ ਚੀਜ਼ਾਂ ਦੇ, ਜਿਵੇਂ ਕਿ ਸਵਰਗੀ ਕੱਪੜੇ, ਸਵਰਗੀ ਗਹਿਣੇ, ਕਿਉਂਕਿ ਉਹ ਸੱਚਮੁੱਚ ਇੱਕ ਅਸੀਸ ਹਨ ਅਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਂਦੇ ਹਨ, ਆਪਣੇ ਆਪ ਨੂੰ ਹੋਰ ਚਮਕਦਾਰ ਬਣਾਉਂਦੇ ਹਨ। ਬਸ ਇਹੀ ਹੈ।

ਨਰਕ ਤੋਂ ਸਵਰਗ ਤੱਕ - "ਬ੍ਰਿਜ ਟੂ ਹੈਵਨਜ਼" ਦੀ ਮੁਕਤੀਦਾਇਕ ਰੌਸ਼ਨੀ

ਐਸਐਮ ਸੇਲੇਸਟੀਅਲ ਜੀਵਲਰੀ "ਐਲੀਵੇਟਿਡ ਯੂਨੀਵਰਸੇਸ" ਰੋਸ਼ਨੀ ਹੈ। ਇਸਦੀ ਸ਼ਕਤੀ ਸਾਨੂੰ ਉੱਚਾ ਚੁੱਕਦੀ ਹੈ, ਜਦੋਂ ਕਿ "ਬ੍ਰਿਜ ਟੂ ਹੈਵਨਜ਼" ਆਵਾਜ਼ ਧੁਨ ਦੀ ਸ਼ਕਤੀ ਹੈ, ਜੋ ਬਹੁਤ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਧਰਤੀ ਤੋਂ ਦੂਰ ਭੇਜਦੀ ਹੈ।

ਜਦੋਂ ""ਬ੍ਰਿਜ ਟੂ ਹੈਵਨਜ਼"" ਸਾਡੇ ਸਰੀਰ 'ਤੇ ਪਹਿਨਿਆ ਜਾਂਦਾ ਹੈ, ਤਾਂ ਇਹ ਸਾਡੇ ਸਰੀਰ ਵਿੱਚ ਚੈਨਲਾਂ ਨੂੰ ਸਾਫ਼ ਕਰਦਾ ਹੈ; ਸੋ, ਸਾਫ਼ ਕਰਨ ਦੀਆਂ ਸੰਵੇਦਨਾਵਾਂ ਦੀਆਂ ਵੱਖ-ਵੱਖ ਡਿਗਰੀਆਂ ਹਨ। ਇਹ ਪਹਿਲਾਂ ਸਾਡੇ ਸਰੀਰ ਦੇ ਅੰਦਰ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਮੁਕਤ ਕਰਦਾ ਹੈ। ਪਹਿਲਾਂ, ਇਹ ਭੌਤਿਕ ਸਰੀਰ ਦੇ ਚੈਨਲਾਂ ਵਿੱਚ ਸੰਵੇਦਨਸ਼ੀਲ ਜੀਵਾਂ ਨੂੰ ਮੁਕਤ ਕਰਦਾ ਹੈ, ਜੋ ਇੱਕ ਪੁਲ ਵਜੋਂ ਕੰਮ ਕਰਦੇ ਹਨ। ਜਦੋਂ ਭੌਤਿਕ ਸਰੀਰ ਦੇ ਅੰਦਰਲੇ ਸੰਵੇਦਨਸ਼ੀਲ ਜੀਵਾਂ ਨੂੰ ਬਚਾਇਆ ਅਤੇ ਮਦਦ ਕੀਤੀ ਜਾ ਰਹੀ ਹੁੰਦੀ ਹੈ, ਤਾਂ ਪਿੱਠ, ਗਰਦਨ ਦੀ ਪਿੱਠ, ਕਮਰ ਅਤੇ ਅੱਡੀਆਂ ਠੰਢਕ ਦੀ ਭਾਵਨਾ ਮਹਿਸੂਸ ਕਰਨਗੀਆਂ। ਦੂਜੇ ਪੜਾਅ ਵਿੱਚ, ਸਾਡਾ ਦਿਲ ਚੱਕਰ, ਪਾਈਨਲ ਗਲੈਂਡ, ਅਤੇ ਬੁੱਧੀ ਅੱਖ ਕਿਰਿਆਸ਼ੀਲ ਹੋ ਜਾਂਦੇ ਹਨ, ਅਤੇ ਸਾਡਾ ਉੱਚ ਊਰਜਾ ਸਰੀਰ ਊਰਜਾ ਚੈਨਲ ਨੂੰ ਫੈਲਾਉਣ ਲਈ ਚਾਲੂ ਹੋ ਜਾਂਦਾ ਹੈ ਤਾਂ ਜੋ ਵਧੇਰੇ ਊਰਜਾ ਵਹਿ ਸਕੇ, ਜੋ ਬਦਲੇ ਵਿੱਚ ਸਾਡੇ ਭੌਤਿਕ ਸਰੀਰ ਚੈਨਲ ਦੇ ਊਰਜਾ ਪੱਧਰ ਨੂੰ ਉੱਚਾ ਚੁੱਕਦਾ ਹੈ ਤਾਂ ਜੋ ਇਹ ਸੰਵੇਦਨਸ਼ੀਲ ਜੀਵਾਂ ਨੂੰ ਬਚਾ, ਮੁਕਤ ਕਰ ਸਕੇ। ਡਿਲੀਵਰੀ ਪ੍ਰਕਿਰਿਆ ਦੌਰਾਨ, ਸਾਡੇ ਭੌਤਿਕ ਸਰੀਰ ਨੂੰ ਬਾਹਰੀ ਦਖਲਅੰਦਾਜ਼ੀ ਤੋਂ ਬਚਾਉਣ ਲਈ ਸਫਾਈ ਦੇ ਪਹਿਲੇ ਅਤੇ ਦੂਜੇ ਪੜਾਅ ਜਾਰੀ ਰਹਿਣਗੇ ਤਾਂ ਜੋ ਇਹ ਬਚਾਉਣ, ਮੁਕਤੀ ਦਾ ਬਿਹਤਰ ਕੰਮ ਕਰ ਸਕੇ।

ਪ੍ਰਾਚੀਨ ਭਵਿੱਖਬਾਣੀਆਂ ਵਿੱਚ, ਮੇਤ੍ਰ‌ਿਆ ਬੁੱਧ ਧਰਤੀ ਉੱਤੇ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ ਆਉਣਗੇ। "ਬ੍ਰਿਜ ਟੂ ਹੈਵਨਜ਼" ਦਾ ਆਗਮਨ ਇਸ ਸੰਸਾਰ ਦੇ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਅਤੇ ਮੁਕਤ ਕਰਨ ਲਈ ਸਤਿਗੁਰੂ ਜੀ ਦੇ ਸਾਧਨਾਂ ਵਿੱਚੋਂ ਇੱਕ ਹੈ। [...] ਸਤਿਗੁਰੂ ਜੀ ਨੇ ਇੱਕ ਵਾਰ ਕਿਹਾ ਸੀ ਕਿ ਹਰ ਸਵਰਗੀ ਦਰਵਾਜ਼ੇ ਉੱਤੇ ਦੂਤ ਪਹਿਰਾ ਦੇ ਰਹੇ ਹਨ। "ਬ੍ਰਿਜ ਟੂ ਹੈਵਨਜ਼" ਸਿੱਧੇ ਸਵਰਗ ਵੱਲ ਇੱਕ ਸਵਰਗੀ ਦਰਵਾਜ਼ਾ ਖੋਲ੍ਹਣ ਦੇ ਬਰਾਬਰ ਹੈ ਜਿੱਥੇ ਐਸਐਮ ਸੇਲੇਸਟੀਅਲ ਜੀਵਲਰੀ (ਗਹਿਣੇ) ਪਹਿਨਣ ਵਾਲਾ ਹੈ। ਸਤਿਗੁਰੂ ਜੀ ਦੀ ਅਦਭੁਤ ਸ਼ਕਤੀ ਇਨ੍ਹਾਂ ਸੰਵੇਦਨਸ਼ੀਲ ਜੀਵਾਂ ਨੂੰ ਸ਼ੁੱਧ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਵਰਗਾਂ ਦੁਆਰਾ ਸਵੀਕਾਰ ਕੀਤਾ ਜਾ ਸਕੇ। [...]

ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ, ਮੈਂ ਐਸਐਮ ਸੇਲੇਸਟੀਅਲ ਜੀਵਲਰੀ "ਦ ਸਨ ਆਫ ਲਾਇਫ" ਦੇ ਸੰਬੰਧ ਵਿੱਚ ਇੱਕ ਅੰਦਰੂਨੀ ਦ੍ਰਿਸ਼ਟੀਕੋਣ ਦੱਸਣਾ ਚਾਹੁੰਦੀ ਹਾਂ।

ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ'ਤੇ ਸਤਿਗੁਰੂ ਜੀ ਦੁਆਰਾ ਡਿਜ਼ਾਈਨ ਕੀਤੇ ਗਏ ਐਸਐਮ ਸੇਲੇਸਟੀਅਲ ਜੀਵਲਰੀ "ਦ ਸਨ ਆਫ਼ ਲਾਈਫ" ਨੂੰ ਦਿਖਾਉਂਦੇ ਦੇਖਿਆ, ਅਤੇ ਬਾਅਦ ਵਿੱਚ ਮੈਂ ਮੈਡੀਟੇਸ਼ਨ ਕੀਤਾ। ਮੈਂ ਉਹ ਐਸਐਮ ਆਕਾਸ਼ੀ ਗਹਿਣੇ ਦੇਖੇ ਅਤੇ ਗਹਿਣਿਆਂ ਦੇ ਵਿਚਕਾਰ, ਇੱਕ ਬਹੁਤ ਹੀ ਚਮਕਦਾਰ, ਵਿਸ਼ਾਲ ਸੂਰਜ ਸੀ ਅਤੇ ਇਸਦੇ ਆਲੇ ਦੁਆਲੇ ਸੂਰਜਮੁਖੀ ਸਨ ਜੋ ਸਤਿਗੁਰੂ ਜੀ ਦੀਆਂ ਬਾਹਾਂ ਨੂੰ ਦਰਸਾਉਂਦੇ ਸਨ ਅਤੇ ਹਰੇਕ ਬਾਹਾਂ ਉੱਤੇ ਇੱਕ ਛੋਟਾ ਸੂਰਜ ਸੀ। ਉਹ ਹਮੇਸ਼ਾ ਸਾਰੇ ਜੀਵਾਂ ਦਾ ਸਮਰਥਨ ਅਤੇ ਸਵਾਗਤ ਕਰਦੇ ਹਨ। ਬਾਅਦ ਵਿੱਚ, ਮੈਂ ਉਸ ਬਹੁਤ ਹੀ ਚਮਕਦਾਰ, ਵਿਸ਼ਾਲ ਸੂਰਜ ਵਿੱਚ ਚਲੀ ਗਈ। ਮੈਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਕਤੀ ਅਤੇ ਇੱਕ ਬਹੁਤ ਹੀ ਸੂਖਮ ਵਾਈਬਰੇਸ਼ਨ, ਕੰਪਨ ਦੇਖਿਆ। ਉਸ ਸ਼ਕਤੀ ਦੀ ਰਾਖੀ ਦੇਵਤਿਆਂ ਅਤੇ ਵੱਡੇ-ਖੰਭਾਂ ਵਾਲੇ ਦੂਤਾਂ ਦੁਆਰਾ ਕੀਤੀ ਜਾਂਦੀ ਹੈ। ਉਹ ਸ਼ਕਤੀ ਜੋ ਸਭ ਤੋਂ ਉੱਚੇ ਬ੍ਰਹਿਮੰਡ ਤੋਂ ਹੈ, ਸਤਿਗੁਰੂ ਜੀ ਰਾਹੀਂ ਜਾਂਦੀ ਹੈ। ਧਰਤੀ ਉੱਤੇ ਸਤਿਗੁਰੂ ਜੀ ਦੀ ਮੌਜੂਦਗੀ ਉਸ ਸਰਵਉੱਚ ਸ਼ਕਤੀ ਨਾਲ ਸਬੰਧ ਹੈ ਜੋ ਪੂਰੇ ਬ੍ਰਹਿਮੰਡ ਅਤੇ ਮਨੁੱਖਤਾ ਦੀ ਚੇਤਨਾ ਨੂੰ ਉੱਚਾ ਚੁੱਕਦੀ ਹੈ।

ਸਤਿਗੁਰੂ ਜੀ ਦੁਆਰਾ ਡਿਜ਼ਾਈਨ ਕੀਤੇ ਗਏ ਸਵਰਗੀ ਗਹਿਣੇ ਨਾ ਸਿਰਫ਼ ਪੂਰੇ ਬ੍ਰਹਿਮੰਡ ਨੂੰ ਉੱਚਾ ਚੁੱਕਦੇ ਹਨ ਅਤੇ ਧਰਤੀ ਨੂੰ ਅਸੀਸ ਦਿੰਦੇ ਹਨ ਬਲਕਿ ਸਾਡੇ ਅੰਦਰਲੇ ਉੱਤਮ ਗੁਣ ਨੂੰ ਵੀ ਜਗਾਉਂਦੇ ਹਨ, ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਸਵਰਗ ਤੋਂ ਸੰਪੂਰਨ ਜੀਵ ਹਾਂ, ਪ੍ਰਮਾਤਮਾ ਦੇ ਬੱਚੇ ਹਾਂ, ਅਤੇ ਧਰਤੀ ਤੇ ਆਉਣ ਦਾ ਸਾਡਾ ਟੀਚਾ ਆਪਣੇ ਆਪ ਨੂੰ ਪਛਾਣਨਾ ਹੈ ਤਾਂ ਜੋ ਘਰ ਜਾ ਸਕੀਏ ਅਤੇ ਸੰਸਾਰ ਨੂੰ ਅਸੀਸ ਦੇ ਸਕੀਏ। [...]

ਪਿਆਰੇ ਪਿਆਰੇ ਸਤਿਗੁਰੂ ਜੀ, ਟਿਮ ਕੋ ਟੂ, ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ, ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ ਨੇ ਜ਼ਿੰਦਗ-ਵਿੱਚ-ਇੱਕ-ਵਾਰ ਆਉਣ ਵਾਲੇ ਐਸਐਮ ਸੇਲੇਸਟੀਅਲ ਕਲੋਥਸ - ਫੈਸ਼ਨ ਆਫ਼ ਦ ਗੋਲਡਨ ਏਜ ਸ਼ੋਅ ਨੂੰ ਇਸ ਸਮੇਂ ਸੰਸਾਰ ਵਿੱਚ ਦੁਬਾਰਾ ਪ੍ਰਸਾਰਿਤ ਕੀਤਾ ਜਦੋਂ ਬਹੁਤ ਸਾਰੀਆਂ ਉਥਲ-ਪੁਥਲ ਹੁੰਦੀਆਂ ਹਨ ਜੋ ਮਨੁੱਖੀ ਮਨਾਂ ਨੂੰ ਚਿੰਤਾ ਅਤੇ ਡਰ ਦਾ ਕਾਰਨ ਬਣਦੀਆਂ ਹਨ। ਖੁਸ਼ਕਿਸਮਤੀ ਨਾਲ, ਸੁਪਰੀਮ ਮਾਸਟਰ ਟੈਲੀਵਿਜ਼ਨ ਦਾ ਧੰਨਵਾਦ, ਸਤਿਗੁਰੂ ਜੀ ਧਰਤੀ ਉੱਤੇ ਸਵਰਗੀ ਸੁੰਦਰਤਾ ਲਿਆਉਣੀ ਜਾਰੀ ਰੱਖਦੇ ਹਨ, ਸੰਪੂਰਨ ਫੈਸ਼ਨ ਸ਼ੋਅ ਰਾਹੀਂ ਜੋ ਸਮੱਗਰੀ, ਰੰਗ, ਰੌਸ਼ਨੀ, ਸੰਗੀਤ, ਅਤੇ ਫਰਿਸ਼ਤ‌ੇ ਮਾਡਲਾਂ ਦੇ ਸੁੰਦਰ ਦਿੱਖ ਨਾਲ ਪੇਸ਼ ਕੀਤੇ ਗਏ ਸਨ। ਤੁਸੀਂ ਆਪਣੀਆਂ ਸਿਰਜਣਾਤਮਕ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ ਜੋ ਕਿ ਨਾਜ਼ੁਕ, ਨੇਕ, ਪਵਿੱਤਰ, ਜੀਵੰਤ ਅਤੇ ਸ਼ਾਨਦਾਰ ਸਨ, ਕਈ ਦੇਸ਼ਾਂ ਦੇ ਰਵਾਇਤੀ ਕੱਪੜਿਆਂ ਰਾਹੀਂ, ਆਧੁਨਿਕ ਅਤੇ ਸਵਰਗੀ ਕੱਪੜਿਆਂ ਨੂੰ ਐਸਐਮ ਸੇਲੇਸਟੀਅਲ ਕੱਪੜਿਆਂ ਨਾਲ ਜੋੜ ਕੇ। ਇਹ ਚਮਕਦਾਰ, ਚਮਕੀਲੇ, ਊਰਜਾ ਅਤੇ ਪਿਆਰ ਨਾਲ ਭਰਪੂਰ ਡਿਜ਼ਾਈਨ ਪ੍ਰਮਾਤਮਾ-ਤੋਂ-ਧਰਤੀ-'ਤੇ ਇਸ ਸਭ ਹਨੇਰੇ ਸਮੇਂ ਵਿੱਚ ਦੁਨਿਆਵੀ ਲੋਕਾਂ ਦੇ ਦੁੱਖ ਅਤੇ ਦਰਦ ਨੂੰ ਸ਼ਾਂਤ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਅਧਿਆਤਮਿਕ ਤੌਰ 'ਤੇ ਉੱਚਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਆਪਣੀ ਜਨਮਜਾਤ ਮਹਿਮਾ ਬਾਰੇ ਯਾਦ ਦਿਵਾਇਆ ਜਾ ਸਕੇ। [...]

ਆਦਿ…

ਉਹਨਾਂ ਨੂੰ ਹੋਰ ਪ੍ਰਸਿੱਧੀ, ਹੋਰ ਮੁਨਾਫ਼ਾ, ਜਾਂ ਕਿਸੇ ਵੀ ਚੀਜ਼ ਦੀ ਬਹੁਤੀ ਪਰਵਾਹ ਨਹੀਂ ਹੈ। ਇਹ ਇੱਕ ਅਸਲੀ ਕੁਆਨ ਯਿਨ ਅਭਿਆਸੀ ਹੈ। ਸਭ ਤੋਂ ਭੈੜੇ ਵਿਅਕਤੀ ਨੂੰ ਵੀ ਹੌਲੀ-ਹੌਲੀ ਇਸ ਵੱਲ ਵਧਣ ਦਾ ਸ਼ੌਕ ਹੋਵੇਗਾ। ਇਸ ਤ੍ਰਾਨ ਤਾਮ ਦੀ ਤਰਾਂ ਨਹੀਂ। ਉਹ ਨਹੀਂ ਹੈ… ਗੁਰੂ ਕੀ? ਰੁਮਾਜੀ। ਹਾਏ ਮੇਰੇ ਪ੍ਰਮਾਤਮਾ, ਬਹੁਤ ਘਿਣਾਉਣਾ! ਉਹ ਕਿਸੇ ਵੀ ਬੁਰਾਈ ਨਾਲੋਂ ਵੀ ਭੈੜਾ ਹੈ ਜਿਸ ਬਾਰੇ ਮੈਂ ਸੋਚ ਸਕਦੀ ਹਾਂ - ਲੋਕਾਂ ਤੋਂ ਪੈਸੇ ਲੈਂਦਾ ਹੈ। ਇਹ ਬਿਲਕੁਲ ਉਸ ਦੇ ਉਲਟ ਹੈ ਜੋ ਮੈਂ ਕਰ ਰਹੀ ਹਾਂ। ਉਹ ਹਮੇਸ਼ਾ ਦਾਨ ਮੰਗਦਾ ਹੈ ਅਤੇ ਫਿਰ ਵਧੀਆ ਕਾਰਾਂ, ਘੜੀਆਂ ਅਤੇ ਘਰ ਖਰੀਦਣ ਲਈ ਦਾਨ ਲੈਂਦਾ ਹੈ, ਅਤੇ ਬੱਚਿਆਂ ਨਾਲ ਬਲਾਤਕਾਰ ਕਰਦਾ ਹੈ। ਕੀ ਤੁਸੀਂ ਕਦੇ ਮੈਨੂੰ ਇਸ ਤਰਾਂ ਕੁਝ ਸਿਖਾਉਂਦੇ ਸੁਣਿਆ ਹੈ? ਨਹੀਂ, ਬਿਲਕੁਲ ਨਹੀਂ। ਅਤੇ ਸਾਡਾ ਕੋਈ ਵੀ ਭਿਕਸ਼ੂ ਅਜਿਹਾ ਨਹੀਂ ਕਰੇਗਾ। ਪਰ ਉਸਨੇ ਮੇਰੇ ਇੱਕ ਭਿਕਸ਼ੂ ਦਾ ਅਹੁਦਾ ਮੇਰੇ ਜਾਨਣ ਤੋਂ ਬਿਨਾਂ, ਦੂਜੇ ਲੋਕਾਂ ਨੂੰ ਇਸ ਦਾ ਅਹਿਸਾਸ ਹੋਏ ਬਿਨਾਂ ਖੋਹ ਲਿਆ ਅਤੇ ਇਸ ਤਰਾਂ ਆਪਣੇ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ।

Photo Caption: ਕੁਝ ਬਾਹਰੋਂ ਚੰਗੇ ਲਗਦੇ ਹਨ, ਪਰ ਅੰਦਰੋਂ ਜ਼ਹਿਰੀਲੇ ਹੁੰਦੇ ਹਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-29
319 ਦੇਖੇ ਗਏ
ਧਿਆਨਯੋਗ ਖਬਰਾਂ
2025-04-29
363 ਦੇਖੇ ਗਏ
ਸ਼ਾਰਟਸ
2025-04-29
223 ਦੇਖੇ ਗਏ
ਸ਼ਾਰਟਸ
2025-04-29
101 ਦੇਖੇ ਗਏ
ਸ਼ਾਰਟਸ
2025-04-29
141 ਦੇਖੇ ਗਏ
ਸ਼ਾਰਟਸ
2025-04-29
81 ਦੇਖੇ ਗਏ
ਸ਼ਾਰਟਸ
2025-04-29
123 ਦੇਖੇ ਗਏ
ਸ਼ਾਰਟਸ
2025-04-29
70 ਦੇਖੇ ਗਏ
ਸ਼ਾਰਟਸ
2025-04-29
114 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ