ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਜਾਣਨਾ ਇੱਕ ਚੀਜ਼ ਹੈ ਅਤੇ ਕਰਨਾ ਦੂਜੀ ਚੀਜ਼ ਹੈ" "ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੁਹਾਡਾ ਤਰੀਕਾ ਕੀ ਹੈ, ਅਤੇ ਤੁਹਾਡੇ ਢੰਗ ਦੀ ਅਸਲ ਸਮੱਗਰੀ ਕੀ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਅਸੀਂ ਪਹਿਲਾਂ ਹੀ ਜਾਣਦੇ ਹਾਂ।" "ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲੈਕਚਰ ਤੋਂ ਬਾਅਦ ਥੋੜ੍ਹਾ ਹੋਰ ਸਮਾਂ ਰੁਕਣਾ ਪਵੇਗਾ।" ਇਹ ਇਸ ਤਰਾਂ ਨਹੀਂ ਹੈ ਕਿ ਮੈਂ ਤੁਹਾਨੂੰ ਦੱਸ ਸਕਾਂ ਅਤੇ ਫਿਰ ਬੱਸ ਇੰਨਾ ਹੀ। ਇਹ ਅਸਲ ਵਿੱਚ ਕੋਈ ਲਿਖਤੀ ਤਰੀਕਾ ਨਹੀਂ ਹੈ; ਇਹ ਬਿਜਲੀ ਵਾਂਗ ਇੱਕ "ਜੀਵਤ ਖੰਭੇ" ਰਾਹੀਂ ਪ੍ਰਮਾਤਮਾ ਦੇ ਰਾਜ ਨਾਲ ਮੁੜ ਜੁੜਨਾ ਹੈ। ਬਸ ਇਸਨੂੰ ਦੁਬਾਰਾ ਕਨੈਕਟ ਕਰੋ, ਅਤੇ ਫਿਰ ਤੁਹਾਨੂੰ ਬਿਜਲੀ ਮਿਲ ਜਾਵੇਗੀ। ਭਾਵੇਂ ਮੈਂ ਇੱਥੇ ਬੈਠ ਕੇ ਸੌ ਸਾਲ ਸਾਰੀ ਰਾਤ ਗੱਲਾਂ ਕਰਾਂ, ਫਿਰ ਵੀ ਤੁਹਾਨੂੰ ਪਰਮੇਸ਼ੁਰ ਦਾ ਰਾਜ ਨਹੀਂ ਮਿਲੇਗਾ। ਪਰ ਜੇ ਅਸੀਂ ਇਕੱਠੇ ਬੈਠੀਏ, ਅਤੇ ਉਥੇ ਕੁਝ ਅਦਿੱਖ ਰੂਪ ਵਿੱਚ ਹੋ ਰਿਹਾ ਹੈ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਫਿਰ ਹੋ ਸਕਦਾ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਬੈਠਣਾ ਹੈ ਤਾਂ ਜੋ ਤੁਸੀਂ ਵਧੇਰੇ ਆਰਾਮਦਾਇਕ ਹੋਵੋ, ਜੇ ਤੁਸੀਂ ਚਾਹੋ ਤਾਂ ਤੁਹਾਨੂੰ ਦਿਨ ਵਿੱਚ ਕਿੰਨੇ ਘੰਟੇ ਪ੍ਰਮਾਤਮਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਅਤੇ ਇਹਨਾਂ ਵਿੱਚੋਂ ਕੁਝ ਵੇਰਵੇ। ਅਸਲ ਵਿੱਚ, ਇਹ ਤਰੀਕਾ ਨਹੀਂ ਹਨ। ਇਹ ਤਰੀਕਾ ਵਰਣਨਯੋਗ ਨਹੀਂ ਹੈ। ਇਹ ਲਿਖਿਆ ਨਹੀਂ ਹੈ। ਅਤੇ ਭਾਵੇਂ ਇਹ ਲਿਖਿਆ ਵੀ ਹੋਵੇ, ਇਹ ਅਸਲੀ ਚੀਜ਼ ਨਹੀਂ ਹੋਵੇਗੀ। ਅਸਲ ਚੀਜ਼ ਨੂੰ ਪ੍ਰਮਾਤਮਾ ਵੱਲੋਂ ਇੱਕ ਜੀਵਤ ਖੰਭੇ ਵਿੱਚੋਂ ਲੰਘਣਾ ਚਾਹੀਦਾ ਹੈ, ਪ੍ਰਮਾਤਮਾ ਵੱਲੋਂ ਕਿਸੇ ਹੋਰ ਜੀਵਤ, ਚੁਣੇ ਹੋਏ ਖੰਭੇ ਰਾਹੀਂ ਸੰਚਾਰਿਤ ਕੀਤਾ ਜਾਂਦਾ ਹੈ। [...] ਅਸਲ ਚੀਜ਼ ਚੁੱਪ ਵਿੱਚ ਸੰਚਾਰਿਤ ਹੁੰਦੀ ਹੈ। ਜਦੋਂ ਤੁਸੀਂ ਤਿਆਰ ਹੋਵੋਗੇ, ਇਹ ਤੁਹਾਨੂੰ ਭੇਜ ਦਿੱਤਾ ਜਾਵੇਗਾ। ਭਾਵੇਂ ਮੈਂ ਇੱਥੇ ਨਹੀਂ ਹਾਂ, ਜੇ ਤੁਸੀਂ ਚਾਹੋ, ਤਾਂ ਮੈਂ ਇਸਨੂੰ ਅਮਰੀਕਾ ਤੋਂ ਜਾਂ ਚੰਦਰਮਾ ਤੋਂ ਵੀ ਤੁਹਾਡੇ ਤੱਕ ਪਹੁੰਚਾ ਸਕਦੀ ਹਾਂ, ਅਤੇ ਇਹ ਸਭ ਚੁੱਪਚਾਪ ਵਿੱਚ । ਇਹ ਤਾਂ ਪ੍ਰਮਾਤਮਾ ਦਾ ਚਮਤਕਾਰ ਹੈ।" "ਇਹ ਇੱਕ ਸਵਾਲ ਹੈ ਕਿ ਅਸੀਂ ਕਿੰਨੇ ਤਿਆਰ ਹਾਂ" "ਹੁਣ ਸੰਸਾਰ ਭਰ ਵਿੱਚ ਇੰਨੇ ਸਾਰੇ ਗੁਰੂ ਭਾਸ਼ਣ ਕਿਉਂ ਦੇ ਰਹੇ ਹਨ ਅਤੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਉਂ ਕਰ ਰਹੇ ਹਨ? ਸਾਡੇ ਗ੍ਰਹਿ ਧਰਤੀ ਲਈ ਕੀ ਉਡੀਕ ਰਿਹਾ ਹੈ? ਕੀ ਸਾਨੂੰ ਉਨ੍ਹਾਂ ਮਹੱਤਵਪੂਰਨ ਤਬਦੀਲੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਪੂਰੀ ਮਨੁੱਖਤਾ ਨੂੰ ਪ੍ਰਭਾਵਤ ਕਰਨ ਵਾਲੀਆਂ ਹਨ?" "ਖੈਰ, ਮੇਰਾ ਅੰਦਾਜ਼ਾ ਹੈ ਕਿ ਇਹ ਹੈ ਕਿਉਂਕਿ ਪ੍ਰਮਾਤਮਾ ਦਿਆਲੂ ਹੈ, ਅਤੇ ਕਿਉਂਕਿ ਹੁਣ ਸੰਚਾਰ ਪ੍ਰਣਾਲੀ ਵੀ ਬਹੁਤ ਕੁਸ਼ਲ ਹੈ, ਅਤੇ ਕਿਉਂਕਿ ਆਵਾਜਾਈ ਹੁਣ ਬਹੁਤ ਸੁਵਿਧਾਜਨਕ ਹੈ।" ਅਤੇ ਮੇਰਾ ਅੰਦਾਜ਼ਾ ਹੈ ਕਿ ਕਿਉਂਕਿ ਅਸੀਂ ਵਧੇਰੇ ਸੱਭਿਅਕ ਹਾਂ, ਕਾਨੂੰਨ ਅਧਿਆਤਮਿਕ ਗੁਰੂਆਂ ਦੀ ਰੱਖਿਆ ਕਰਦਾ ਹੈ। ਉਹ ਹੁਣ ਉਨ੍ਹਾਂ ਨੂੰ ਹੋਰ ਮਾਰਦੇ ਨਹੀਂ ਜਾਂ ਸਲੀਬ 'ਤੇ ਕਿੱਲ ਨਹੀਂ ਠੋਕਦੇ। ਸੋ, ਗੁਰੂ ਸੱਚ ਦੇ ਸੰਦੇਸ਼ ਨੂੰ ਫੈਲਾਉਣ ਲਈ ਵਧੇਰੇ ਆਜ਼ਾਦ ਹਨ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ! ਜਿੰਨੇ ਜ਼ਿਆਦਾ ਸਤਿਗੁਰੂ ਹੋਣਗੇ, ਸਾਡੇ ਲਈ ਓਨਾ ਹੀ ਬਿਹਤਰ ਹੋਵੇਗਾ। ਮੈਂ ਸਵਰਗ ਤੋਂ ਸਾਰੇ ਗੁਰੂਆਂ ਨੂੰ ਇੱਥੇ ਲਿਆਉਣਾ ਚਾਹੁੰਦੀ ਹਾਂ। ਪਰ ਪ੍ਰਮਾਤਮਾ ਦੀ ਮਰਜ਼ੀ ਪੂਰੀ ਹੋਵੇਗੀ। ਇਹ ਇੱਕ ਸਵਾਲ ਵੀ ਨਹੀਂ ਹੈ ਕਿ ਕਿੰਨੇ ਗੁਰੂ ਹਨ। ਇਹ ਇੱਕ ਸਵਾਲ ਹੈ ਕਿ ਅਸੀਂ ਕਿੰਨੇ ਤਿਆਰ ਹਾਂ। ਜੇਕਰ ਅਸੀਂ ਤਿਆਰ ਹਾਂ, ਤਾਂ ਸਾਰੇ ਸੰਸਾਰ ਲਈ ਇੱਕ ਗੁਰੂ ਕਾਫ਼ੀ ਹੈ। ਕਿਉਂਕਿ ਗੁਰੂ ਨੂੰ ਤੁਹਾਨੂੰ ਦੀਖਿਆ ਦੇਣ ਲਈ ਤੁਹਾਡੇ ਨੇੜੇ ਮੌਜੂਦ ਹੋਣ ਦੀ ਜ਼ਰੂਰਤ ਨਹੀਂ ਹੈ।" "ਪ੍ਰਮਾਤਮਾ ਨਾਲ ਸੰਪਰਕ ਕਰੋ ਅਤੇ ਸਾਡੇ ਗ੍ਰਹਿ ਦਾ ਇਤਿਹਾਸ ਬਦਲੋ" "ਤੀਜੇ ਵਿਸ਼ਵ ਯੁੱਧ, ਯੂਐਫਓ ਅਤੇ ਜਲਵਾਯੂ ਪਰਿਵਰਤਨ ਬਾਰੇ ਤੁਹਾਡੀ ਕੀ ਰਾਏ ਹੈ?" "ਜੇ ਤੁਸੀਂ ਜ਼ਿਆਦਾ ਮੈਡੀਟੇਸ਼ਨ ਕਰਦੇ ਹੋ, ਜ਼ਿਆਦਾ ਪ੍ਰਾਰਥਨਾ ਕਰਦੇ ਹੋ, ਅਤੇ ਜੇਕਰ ਅਸੀਂ ਪ੍ਰਮਾਤਮਾ ਨੂੰ ਹੋਰ ਜਾਣਦੇ ਹਾਂ ਤਾਂ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ। [...] ਸਿਰਫ਼ ਗਿਆਨ ਹੀ ਅਗਿਆਨਤਾ ਨੂੰ ਖਤਮ ਕਰ ਸਕਦਾ ਹੈ। ਸਿਰਫ਼ ਪ੍ਰਮਾਤਮਾ ਦਾ ਪਿਆਰ ਹੀ ਨਫ਼ਰਤ ਨੂੰ ਖ਼ਤਮ ਕਰ ਸਕਦਾ ਹੈ। ਸਿਰਫ਼ ਅਸਲੀ ਭਾਈਚਾਰਾ ਹੀ ਸਾਡੇ ਭੈਣਾਂ-ਭਰਾਵਾਂ ਵਿਚਕਾਰ ਵੱਖ-ਵੱਖ ਟਕਰਾਵਾਂ ਅਤੇ ਵਿਚਾਰਾਂ ਨੂੰ ਖਤਮ ਕਰ ਸਕਦਾ ਹੈ। ਸੋ ਜੇਕਰ ਤੁਸੀਂ ਅਤੇ ਮੈਂ ਤੀਜਾ ਵਿਸ਼ਵ ਯੁੱਧ ਨਹੀਂ ਚਾਹੁੰਦੇ, ਤਾਂ ਮੇਰੀ ਮਦਦ ਕਰੋ। ਇਸ ਗ੍ਰਹਿ ਉੱਤੇ ਪ੍ਰਮਾਤਮਾ ਦਾ ਪਿਆਰ ਲਿਆਓ। ਪ੍ਰਮਾਤਮਾ ਨੂੰ ਜਾਣਨ ਲਈ, ਇਸ ਗ੍ਰਹਿ ਉੱਤੇ ਪਿਆਰ ਅਤੇ ਸਵਰਗੀ ਰਾਜ ਲਿਆਉਣ ਲਈ ਇਕੱਠੇ ਚੁੱਪ-ਚਾਪ ਪ੍ਰਾਰਥਨਾ ਕਰਕੇ ਮੇਰੀ ਮਦਦ ਕਰੋ। ਮੈਂ ਤੁਹਾਡੇ ਤੋਂ ਜਾਂ ਸਵਰਗ ਤੋਂ ਕੋਈ ਇਨਾਮ ਨਹੀਂ ਚਾਹੁੰਦੀ। ਮੈਂ ਬਸ ਉਹੀ ਚਾਹੁੰਦੀ ਹਾਂ ਜੋ ਤੁਸੀਂ ਚਾਹੁੰਦੇ ਹੋ, ਯਾਨੀ ਤੁਹਾਡੇ ਲਈ ਅਤੇ ਮੇਰੇ ਲਈ ਵੀ ਇੱਕ ਸ਼ਾਂਤੀਪੂਰਨ ਗ੍ਰਹਿ। ਅਤੇ ਇਸਦੇ ਲਈ, ਮੈਂ ਹਥਿਆਰਾਂ ਅਤੇ ਕਤਲੇਆਮ 'ਤੇ ਆਪਣੀ ਊਰਜਾ, ਸਮਾਂ ਅਤੇ ਪੈਸਾ ਖਰਚ ਕਰਨ ਦੀ ਬਜਾਏ, ਸ਼ਾਂਤੀ ਲਿਆਉਣ ਵਿੱਚ ਮਦਦ ਕਰਨ ਲਈ ਆਪਣਾ ਸਮਾਂ, ਆਪਣਾ ਪੈਸਾ ਅਤੇ ਆਪਣੀ ਊਰਜਾ ਖਰਚ ਕਰਾਂਗੀ। ਆਪਣੇ ਆਪ ਦਾ ਮਾਸਟਰ ਬਣਨਾ, ਆਪਣੀਆਂ ਕਮਜ਼ੋਰੀਆਂ, ਆਪਣੇ ਹਉਮੈ ਅਤੇ ਆਪਣੀਆਂ ਬੁਰੀਆਂ ਪ੍ਰਵਿਰਤੀਆਂ ਉੱਤੇ ਜਿੱਤ ਪ੍ਰਾਪਤ ਕਰਨਾ ਕਿਸੇ ਵੀ ਯੁੱਧ ਦੀ ਸਭ ਤੋਂ ਵਧੀਆ ਜਿੱਤ ਹੈ। ਜਿਵੇਂ ਕਿ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਯੂਗੋਸਲਾਵੀਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀਆਂ ਰੂਹਾਂ ਨਾਲ ਵੀ ਗੱਲ ਕਰ ਰਹੀ ਹਾਂ ਜੋ ਅਜੇ ਵੀ ਹਿੰਸਕ ਤਰੀਕਿਆਂ ਨਾਲ ਟਕਰਾਅ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇਹੀ ਕਾਰਨ ਹੈ ਕਿ ਮੈਂ ਇਸ ਸਮੇਂ ਯੂਰਪ ਵਿੱਚ ਹਾਂ ਅਤੇ ਮੈਂ ਯੂਰਪ ਦਾ ਦੌਰਾ ਕਰ ਰਹੀ ਹਾਂ, ਇਸ ਉਮੀਦ ਵਿੱਚ ਕਿ ਇਹ ਸੁਨੇਹਾ ਇਨ੍ਹਾਂ ਭਰਾਵਾਂ ਅਤੇ ਭੈਣਾਂ ਦੀਆਂ ਰੂਹਾਂ ਵਿੱਚ ਪਹੁੰਚਾਵਾਂਗੀ। ਬੇਸ਼ੱਕ ਇਹ ਮੇਰੇ ਬਹੁਤ ਪਿਆਰੇ ਸਾਥੀ ਭਰਾ ਅਤੇ ਭੈਣ ਅਧਿਆਤਮਿਕ ਅਭਿਆਸੀਆਂ ਦੀ ਬੇਨਤੀ ਕਰਕੇ ਵੀ ਹੈ। [...] ਮੈਨੂੰ ਬਹੁਤ ਹੀ ਮਜ਼ਬੂਤੀ ਨਾਲ ਲੱਗਦਾ ਹੈ ਕਿ ਸਾਡੇ ਭਰਾਵਾਂ ਅਤੇ ਭੈਣਾਂ ਦੀ ਇਹ ਸਾਰੀ ਨੇਕ ਇੱਛਾ ਸ਼ਕਤੀ, ਮੇਰੀ ਵੱਲੋਂ ਨੇਕ ਇੱਛਾ ਸ਼ਕਤੀ, ਦਿਲ ਦੀਆਂ ਸਾਡੀਆਂ ਚੁੱਪ ਪ੍ਰਾਰਥਨਾਵਾਂ ਅਤੇ ਸ਼ਕਤੀਸ਼ਾਲੀ ਅਧਿਆਤਮਿਕ ਊਰਜਾ ਦੇ ਨਾਲ, ਇਤਿਹਾਸ ਦੇ ਰਾਹ ਨੂੰ ਬਦਲ ਸਕਦੀ ਹੈ ਅਤੇ ਤੀਜੇ ਵਿਸ਼ਵ ਯੁੱਧ ਨੂੰ ਘਟਾ ਸਕਦੀ ਹੈ ਜਿਸ ਤੋਂ ਤੁਸੀਂ ਇੰਨੇ ਡਰਦੇ ਹੋ। ਸੋ ਜੇਕਰ ਤੁਸੀਂ ਤੀਜੇ ਵਿਸ਼ਵ ਯੁੱਧ ਬਾਰੇ ਚਿੰਤਤ ਹੋ, ਤਾਂ ਕੁਝ ਕਰੋ। ਕਾਰਵਾਈ ਕਰੋ: ਆਪਣੇ ਪ੍ਰਮਾਤਮਾ ਪਿਆਰ ਨਾਲ ਲੜੋ; ਆਪਣੀ ਅਧਿਆਤਮਿਕ ਸ਼ਕਤੀ ਨਾਲ ਲੜੋ। ਆਪਣੇ ਘਰ ਦੇ ਕੋਨੇ ਤੋਂ ਚੁੱਪ-ਚਾਪ ਲੜੋ। ਸਾਡੇ ਨਾਲ ਲੜੋ, ਯਾਨੀ, ਦੀਖਿਆ ਪ੍ਰਾਪਤ ਕਰੋ, ਮੈਡੀਟੇਸ਼ਨ ਕਰੋ, ਪ੍ਰਮਾਤਮਾ ਨਾਲ ਸੰਪਰਕ ਕਰੋ, ਅਤੇ ਸਾਡੇ ਗ੍ਰਹਿ ਦਾ ਇਤਿਹਾਸ ਬਦਲੋ।" "ਮੈਂ ਤੁਹਾਨੂੰ ਉਦੋਂ ਤੱਕ ਯਕੀਨ ਨਹੀਂ ਦਵਾ ਸਕਦੀ ਜਦੋਂ ਤੱਕ ਤੁਸੀਂ ਖੁਦ ਕੇਕ ਨਹੀਂ ਖਾਂਦੇ" "ਤੁਸੀਂ ਕਿਵੇਂ ਜਾਣਦੇ ਹੋ ਕਿ ਤੁਹਾਡਾ ਰਸਤਾ ਸੱਚਾ ਹੈ? ਸੰਸਾਰ ਵਿੱਚ ਬਹੁਤ ਸਾਰੇ ਧਰਮ ਹਨ, ਅਤੇ ਉਹ ਸਾਰੇ ਸੱਚਾ ਸੰਦੇਸ਼ ਹੋਣ ਦਾ ਦਾਅਵਾ ਕਰਦੇ ਹਨ। ਕੌਣ ਕਹਿੰਦਾ ਹੈ ਕਿ ਤੁਹਾਡਾ ਰਸਤਾ ਵੱਖਰਾ ਹੈ? ਮੈਨੂੰ ਲੱਗਦਾ ਹੈ ਕਿ ਇਹ ਦੂਜੇ ਚਰਚਾਂ ਵਾਂਗ ਹੈ ਜੋ ਇੱਕ ਕਿਸਮ ਦਾ ਕਾਰੋਬਾਰ ਚਲਾਉਂਦੇ ਹਨ ਜੋ ਮਨੁੱਖਤਾ ਲਈ ਚੰਗਾ ਹੈ।" "ਨਿਰਣਾ ਕਰਨ ਤੋਂ ਪਹਿਲਾਂ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ। ਮੈਂ ਤੁਹਾਨੂੰ ਉਦੋਂ ਤੱਕ ਯਕੀਨ ਨਹੀਂ ਦਿਵਾ ਸਕਦੀ ਜਦੋਂ ਤੱਕ ਤੁਸੀਂ ਖੁਦ ਕੇਕ ਨਹੀਂ ਖਾਂਦੇ। ਨਾਲ ਹੀ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਜੋ ਵੀ ਰਸਤਾ ਚੁਣਨਾ ਚਾਹੁੰਦੇ ਹੋ, ਜੇਕਰ ਤੁਹਾਨੂੰ ਉਸ ਰਸਤੇ ਬਾਰੇ ਯਕੀਨ ਹੈ, ਤਾਂ ਉਸਨੂੰ ਚੁਣੋ। ਮੈਂ ਇੱਥੇ ਕੁਝ ਵੀ ਸਾਬਤ ਕਰਨ ਲਈ ਨਹੀਂ ਹਾਂ। ਮੈਂ ਤੁਹਾਨੂੰ ਇਹ ਦੱਸਣ ਲਈ ਹਾਂ ਕਿ ਤੁਸੀਂ ਆਪਣੇ ਆਪ ਨੂੰ ਕੁਝ ਵੀ ਸਾਬਤ ਕਰ ਸਕਦੇ ਹੋ। ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦੀ: ਨਾ ਕੋਈ ਮੈਂਬਰਸ਼ਿਪ ਫੀਸ, ਨਾ ਕੋਈ ਅਹਿਸਾਨ । [...] ਜੇ ਮੈਂ ਤੁਹਾਡੀ ਜਗ੍ਹਾ ਹੁੰਦੀ, ਤਾਂ ਮੈਂ ਇਸਨੂੰ ਅਜ਼ਮਾਉਂਦੀ, ਕਿਉਂਕਿ ਤੁਸੀਂ ਕੁਝ ਨਹੀਂ ਗੁਆਉਂਦੇ। ਤੁਹਾਨੂੰ ਸਿਰਫ਼ ਫਾਇਦਾ ਹੁੰਦਾ ਹੈ; ਤੁਸੀਂ ਸਾਰਾ ਸੰਸਾਰ ਪ੍ਰਾਪਤ ਕਰਦੇ ਹੋ। ਤੁਸੀਂ ਉਹ ਸਭ ਕੁਝ ਪ੍ਰਾਪਤ ਕਰਦੇ ਹੋ ਜਿਸਦੀ ਤੁਸੀਂ ਕਦੇ ਕਲਪਨਾ ਕੀਤੀ ਹੈ। ਮੈਂ ਤੁਹਾਨੂੰ ਬੱਸ ਇੰਨਾ ਹੀ ਵਾਅਦਾ ਕਰ ਸਕਦੀ ਹਾਂ। ਇਸ ਵਾਅਦੇ ਨੂੰ ਪੂਰਾ ਕਰਨ ਲਈ, ਤੁਹਾਨੂੰ ਸਿਰਫ਼ ਮੇਰੇ ਦਿਖਾਏ ਰਸਤੇ 'ਤੇ ਚੱਲਣਾ ਪਵੇਗਾ।" "ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਸਤਾ" ਇੱਥੇ ਡਾਊਨਲੋਡ ਕਰਨ ਲਈ ਮੁਫ਼ਤ ਹੈ SMCHBooks.com ਅਤੇ ਇਸਨੂੰ ਅੰਗਰੇਜ਼ੀ ਅਤੇ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।