ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਕਾਨਫਰੰਸ ਦੇ ਨਾਲ, ਅਸੀਂ ਇੱਥੇ ਹਰ ਰੋਜ਼ ਸਾਡੇ ਵਿੱਚੋਂ ਹਰੇਕ ਨੂੰ ਛੂਹਣ ਵਾਲੇ ਸਭ ਤੋਂ ਮਹੱਤਵਪੂਰਨ ਮੁੱਦੇ 'ਤੇ ਧਿਆਨ ਕੇਂਦਰਿਤ ਕਰਾਂਗੇ, ਜੋ ਕਿ ਬੇਸ਼ੱਕ ਗਲੋਬਲ ਵਾਰਮਿੰਗ ਦਾ ਮੁੱਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਦੇਖ ਰਹੇ ਹਨ: ਹੜ੍ਹ, ਸੋਕਾ, ਗਰਮੀ ਦੀਆਂ ਲਹਿਰਾਂ ਅਤੇ ਸਮੁੰਦਰ ਦੇ ਪੱਧਰਾਂ ਵਿੱਚ ਵਾਧਾ, ਇਹ ਸਾਰੇ ਹਾਲ ਹੀ ਵਿੱਚ ਰੋਜ਼ਾਨਾ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਜਾਪਦੇ ਹਨ।(ਅਸੀਂ ਹੇਠਾਂ ਦਿੱਤੀਆਂ ਛੋਟੀਆਂ ਕਲਿੱਪਾਂ ਰਾਹੀਂ ਤੁਹਾਡੇ ਨਾਲ ਗਲੋਬਲ ਵਾਰਮਿੰਗ ਦੇ ਗ੍ਰਹਿ 'ਤੇ ਪੈ ਰਹੇ ਪ੍ਰਭਾਵਾਂ ਬਾਰੇ ਹੋਰ ਸਾਂਝਾ ਕਰਨਾ ਚਾਹੁੰਦੇ ਹਾਂ।)ਕੀ ਸਾਡੇ ਕੋਲ ਪਾਣੀ ਦੀ ਕਮੀ ਹੈ? ਬੀਫ (ਗਊ-ਲੋਕ) ਦੀ 1 ਸਰਵਿੰਗ 1,200 ਗੈਲਨ ਤੋਂ ਵੱਧ ਪਾਣੀ ਦੀ ਵਰਤੋਂ ਕਰਦੀ ਹੈ। ਚਿਕਨ(-ਲੋਕਾਂ) ਦੀ 1 ਸਰਵਿੰਗ 330 ਗੈਲਨ ਪਾਣੀ ਦੀ ਵਰਤੋਂ ਕਰਦੀ ਹੈ। ਟੋਫੂ, ਚੌਲ ਅਤੇ ਸਬਜ਼ੀਆਂ ਵਾਲਾ ਇੱਕ ਪੂਰਾ ਵੀਗਨ ਭੋਜਨ ਸਿਰਫ਼ 98 ਗੈਲਨ ਪਾਣੀ ਦੀ ਵਰਤੋਂ ਕਰਦਾ ਹੈ।ਕੀ ਸਾਡੇ ਕੋਲ ਭੋਜਨ ਦੀ ਕਮੀ ਹੈ? ਸੰਸਾਰ ਵਿੱਚ ਕਿੰਨੇ ਲੋਕ ਭੁੱਖੇ ਹਨ? 1.02 ਬਿਲੀਅਨ ਲੋਕ। ਇਸ ਵੇਲੇ ਪਸ਼ੂਆਂ ਨੂੰ ਦਿੱਤਾ-ਜਾਣ-ਵਾਲਾ ਅਨਾਜ 2 ਬਿਲੀਅਨ ਲੋਕਾਂ ਦਾ ਪੇਟ ਭਰਨ ਲਈ ਕਾਫ਼ੀ ਹੈ।ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਸਦਾ 80% (ਗਲੋਬਲ ਵਾਰਮਿੰਗ) ਲਗਭਗ ਤੁਰੰਤ ਘਟ ਜਾਵੇਗਾ। ਅਤੇ ਅਸੀਂ ਕੁਝ ਹਫ਼ਤਿਆਂ ਵਿੱਚ ਨਤੀਜਾ ਦੇਖ ਸਕਦੇ ਹਾਂ। ਕਿਉਂਕਿ ਜੇਕਰ ਤੁਸੀਂ ਹੋਰ ਜਾਨਵਰਾਂ(-ਲੋਕਾਂ) ਦਾ ਪ੍ਰਜਨਨ ਨਹੀਂ ਕਰਦੇ ਅਤੇ ਘੱਟ ਮੀਥੇਨ ਹੁੰਦਾ ਹੈ, ਅਤੇ ਜੇਕਰ ਅਸੀਂ (ਜਾਨਵਰ-ਲੋਕਾਂ) ਦਾ ਮਾਸ ਨਹੀਂ ਖਾਂਦੇ, ਤਾਂ ਇਸਦੇ ਲਈ ਕੋਈ ਆਵਾਜਾਈ ਦੀ ਲੋੜ ਨਹੀਂ ਹੁੰਦੀ, ਅਤੇ ਬਹੁਤ ਘੱਟ ਬਾਲਣ ਦੀ ਲੋੜ ਹੁੰਦੀ ਹੈ, ਅਤੇ ਇਹਨਾਂ ਸਾਰੇ ਲੋਕਾਂ ਨੂੰ ਕੁਝ ਹੋਰ ਕਰਨ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ। ਅਤੇ ਭੁੱਖ ਘੱਟ ਹੋਵੇਗੀ ਕਿਉਂਕਿ ਅਸੀਂ ਭਵਿੱਖ ਵਿੱਚ ਹੋਰ ਨਸਲ ਦੇ ਜਾਨਵਰਾਂ(-ਲੋਕਾਂ) ਨੂੰ ਖੁਆਉਣ ਦੀ ਬਜਾਏ ਖੇਤੀਬਾੜੀ ਉਤਪਾਦਾਂ, ਅਨਾਜਾਂ ਦੀ ਵਰਤੋਂ ਮਨੁੱਖਾਂ ਨੂੰ ਖੁਆਉਣ ਲਈ ਕਰਾਂਗੇ। ਸੋ ਸਾਨੂੰ ਹੁਣ ਭੁੱਖ ਨਹੀਂ ਹੈ, ਅਤੇ ਭੁੱਖ ਕਾਰਨ ਹੋਰ ਕੋਈ ਜੰਗ ਨਹੀਂ ਹੋਵੇਗੀ। ਸੋ ਪ੍ਰਭਾਵ ਬਹੁਤ ਵੱਡਾ ਹੈ। ਇਸਨੂੰ ਗੁਣਾ ਕਰਦੇ ਰਹੋ, ਅਤੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਮਤਲਬ ਹੈ। ਵੀਗਨ ਬਣੋ। ਹਰਿਆਵਲ ਕਰੋ। ਗ੍ਰਹਿ ਨੂੰ ਬਚਾਉਣ ਲਈ।ਜਲਵਾਯੂ ਪਰਿਵਰਤਨ ਉਨ੍ਹਾਂ ਟਕਰਾਵਾਂ ਲਈ ਜ਼ਿੰਮੇਵਾਰ ਹੈ ਜੋ ਭਵਿੱਖ ਵਿੱਚ ਹੋਰ ਵੀ ਡੂੰਘੇ ਹੋ ਸਕਦੇ ਹਨ ਜੇਕਰ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਕਰਦੇ।(ਗ੍ਰਹਿ ਉੱਤੇ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਦੇਖਣ ਤੋਂ ਬਾਅਦ, ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛਾਂਗੇ, "ਅਸੀਂ ਕੀ ਕਰ ਸਕਦੇ ਹਾਂ? ਸਾਡੇ ਗ੍ਰਹਿ ਨੂੰ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕੀ ਹੈ?")ਦਰਅਸਲ, ਇਸ ਸਵਾਲ ਦਾ ਜਵਾਬ ਬਹੁਤ ਸਾਰੇ ਵਿਗਿਆਨੀਆਂ, ਸੰਸਥਾਵਾਂ ਅਤੇ ਕਈ ਸੰਗਠਨਾਂ ਦੁਆਰਾ ਦਿੱਤਾ ਗਿਆ ਹੈ। ਉਦਾਹਰਣ ਵਜੋਂ, ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (UN FAO) ਦੁਆਰਾ 2006 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਦਰਸਾਇਆ ਗਿਆ ਸੀ (ਸੰਕੇਤ ਕੀਤਾ) ਕਿ ਗ੍ਰਹਿ ਨੂੰ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇੱਕ ਜਾਨਵਰ-ਮੁਕਤ ਖੁਰਾਕ ਹੈ।ਮਾਸ ਖਾਣਾ ਸਭ ਤੋਂ ਵੱਡਾ ਕਾਤਲ ਹੈ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਸਥਾ ਰਿਪੋਰਟ ਕਰਦੀ ਹੈ: ਜਾਨਵਰਾਂ ਨੂੰ ਪਸ਼ੂਆਂ ਵਜੋਂ ਪਾਲਣਾ ਜਲਵਾਯੂ ਪਰਿਵਰਤਨ ਵਿੱਚ ਸਭ ਤੋਂ ਵੱਡੇ ਯੋਗਦਾਨਾਂ ਵਿੱਚੋਂ ਇੱਕ ਹੈ।ਪਸ਼ੂ ਖੇਤੀਬਾੜੀ ਦੇ ਪ੍ਰਭਾਵ ਨੂੰ ਘਟਾਉਣਾ ਵਾਤਾਵਰਣ ਨੀਤੀ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ।ਗਲੋਬਲ ਵਾਰਮਿੰਗ ਦਾ ਕਾਰਨ ਬਣਨ ਵਾਲੇ ਸਾਰੇ ਨਿਕਾਸ ਦਾ 20% ਜਾਨਵਰਾਂ ਦੀ ਖੇਤੀ ਤੋਂ ਆਉਂਦਾ ਹੈ - ਸੰਸਾਰ ਦੀਆਂ ਸਾਰੀਆਂ ਕਾਰਾਂ, ਟਰੱਕਾਂ, ਕਿਸ਼ਤੀਆਂ, ਹਵਾਈ ਜਹਾਜ਼ਾਂ ਅਤੇ ਰੇਲਗੱਡੀਆਂ ਤੋਂ ਵੱਧ।ਜਾਨਵਰਾਂ ਦੀ ਰਹਿੰਦ-ਖੂੰਹਦ ਪੈਦਾ ਕਰਦੀ ਹੈ: ਮੀਥੇਨ: ਕਾਰਾਂ ਅਤੇ ਹੋਰ ਆਵਾਜਾਈ ਤੋਂ ਨਿਕਲਣ ਵਾਲੇ ਨਿਕਾਸ ਨਾਲੋਂ 23 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਨਾਈਟਰਸ ਆਕਸਾਈਡ ਗੈਸ: ਕਾਰਾਂ ਅਤੇ ਹੋਰ ਆਵਾਜਾਈ ਤੋਂ ਨਿਕਲਣ ਵਾਲੇ ਨਿਕਾਸ ਨਾਲੋਂ 296 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਅਮੋਨੀਆ ਨਿਕਾਸ: ਤੇਜ਼ਾਬੀ ਮੀਂਹ ਅਤੇ ਵਾਤਾਵਰਣ ਪ੍ਰਣਾਲੀਆਂ ਦੇ ਤੇਜ਼ਾਬੀਕਰਨ ਵਿੱਚ ਯੋਗਦਾਨ ਪਾਉਂਦਾ ਹੈ। ਲਗਭਗ 2/3 ਨਿਕਾਸ ਪਸ਼ੂਆਂ ਤੋਂ ਹੁੰਦਾ ਹੈ।