ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਗਲਾ ਸਵਾਲ ਸ਼੍ਰੀਮਾਨ ਕੌਫੀ ਜੀਨ ਕਿਸਸੀ ਤੋਂ ਹੈ। ਉਹ ਇੱਕ ਰਾਜਨੀਤਿਕ ਪਾਰਟੀ ਦੇ ਰਾਸ਼ਟਰੀ ਸਕੱਤਰ ਅਤੇ ਬੁਲਾਰੇ ਹਨ।Mr. Koffi Jean Kissi: ਸ਼ੁਭ ਦੁਪਹਿਰ, ਸਤਿਗੁਰੂ ਜੀ, (ਸ਼ੁਭ ਦੁਪਹਿਰ।) ਅਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ ਉਹ ਸਭ ਲਈ ਜੋ ਤੁਸੀਂ ਮਨੁੱਖਤਾ ਲਈ ਕਰ ਰਹੇ ਹੋ। ਮੇਰਾ ਸਵਾਲ ਸਿਆਸਤਦਾਨਾਂ ਬਾਰੇ ਹੈ। ਗਲੋਬਲ ਵਾਰਮਿੰਗ ਨਾਲ ਲੜਨ ਦੇ ਤੁਹਾਡੇ ਯਤਨਾਂ ਦੇ ਸੰਬੰਧ ਵਿੱਚ, ਤੁਸੀਂ ਜਾਣਦੇ ਹੋ ਕਿ ਸਾਨੂੰ ਸਿਆਸਤਦਾਨਾਂ ਦੀ ਮਜ਼ਬੂਤ ਸ਼ਮੂਲੀਅਤ ਦੀ ਲੋੜ ਹੈ। ਉਨ੍ਹਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਹਾਲਾਂਕਿ, ਅਸੀਂ ਦੇਖਿਆ ਕਿ ਇਹ ਉਨ੍ਹਾਂ ਦੀ ਮੁੱਖ ਚਿੰਤਾ ਨਹੀਂ ਹੈ। ਮੇਰਾ ਸਵਾਲ ਇਹ ਹੈ ਕਿ ਅਸੀਂ ਕੀ ਕਰ ਸਕਦੇ ਹਾਂ? ਜਾਂ ਤੁਹਾਡੀ ਰਾਏ ਵਿੱਚ, ਅਸੀਂ ਕੀ ਕਰ ਸਕਦੇ ਹਾਂ ਤਾਂ ਜੋ ਸਿਆਸਤਦਾਨ ਗਲੋਬਲ ਵਾਰਮਿੰਗ, ਵਾਤਾਵਰਣ ਸੰਬੰਧੀ ਮੁੱਦਿਆਂ ਅਤੇ ਗਲੋਬਲ ਵਾਰਮਿੰਗ ਵਿਰੁੱਧ ਲੜਾਈ ਵਿੱਚ ਵਧੇਰੇ ਸ਼ਾਮਲ ਹੋਣ? ਕੀ ਸਾਨੂੰ ਉਨ੍ਹਾਂ ਸਾਰਿਆਂ ਨੂੰ ਵਾਤਾਵਰਣ ਵਿਗਿਆਨ ਦੀ ਯੂਨੀਵਰਸਿਟੀ ਵਿੱਚ ਭੇਜਣਾ ਚਾਹੀਦਾ ਹੈ?Master: ਹਾਲੋ, ਸ਼੍ਰੀਮਾਨ ਸਕੱਤਰ। ਤੁਸੀਂ ਸਹੀ ਹੋ। ਇਹ ਸਭ ਤੋਂ ਵਧੀਆ ਹੈ ਜੇਕਰ ਸਰਕਾਰੀ ਆਗੂ ਹੱਲ ਦਾ ਹਿੱਸਾ ਬਣ ਸਕਣ। ਉਹ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੇ ਹਨ ਕਿ ਵੀਗਨ ਖੁਰਾਕ ਵਿੱਚ ਬਦਲਾਅ ਕਰਨਾ ਇੰਨਾ ਮਹੱਤਵਪੂਰਨ ਕਿਉਂ ਹੈ। ਰਾਜਨੀਤਿਕ ਨੇਤਾਵਾਂ ਤੱਕ ਪਹੁੰਚ ਕਰਨ ਲਈ, ਤੁਸੀਂ ਪਹਿਲਾਂ ਦੂਜਿਆਂ ਨਾਲ ਮਿਲ ਸਕਦੇ ਹੋ ਜੋ ਸਮਾਨ ਸੋਚ ਵਾਲੇ ਹਨ । ਫਿਰ ਤੁਸੀਂ ਆਗੂਆਂ ਨੂੰ ਦੱਸਦੇ ਹੋ ਕਿ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਲੋਕ ਇਸ ਵਿਸ਼ੇ ਵਿੱਚ ਬਹੁਤ ਦਿਲਚਸਪੀ ਰੱਖਦੇ ਹੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹੋ, ਬੱਸ ਇਹੀ। ਆਪਣੇ ਸਰਕਾਰੀ ਆਗੂਆਂ ਨੂੰ ਲਿਖੋ ਵੀਗਨ ਹੱਲ ਬਾਰੇ। ਜੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਮਿਲਣ ਲਈ ਜਾਓ। ਸਹਾਇਕ ਸਮੱਗਰੀ ਲਈ, ਤੁਸੀਂ ਸਾਡੇ ਐਸੋਸੀਏਸ਼ਨ ਮੈਂਬਰਾਂ ਨੂੰ ਤੁਹਾਨੂੰ ਹੋ ਸਕਦਾ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਕਹਿ ਸਕਦੇ ਹੋ। ਖ਼ਬਰਾਂ ਵਿੱਚ ਜੋ ਅਸੀਂ ਪੜ੍ਹ ਰਹੇ ਹਾਂ, ਉਸ ਤੋਂ ਇਹ ਜਾਪਦਾ ਹੈ ਕਿ ਹੁਣ ਵਧੇਰੇ ਅਫਰੀਕੀ ਨੇਤਾ ਜਲਵਾਯੂ ਪਰਿਵਰਤਨ ਨੂੰ ਰੋਕਣ ਅਤੇ ਗਲੋਬਲ ਵਾਰਮਿੰਗ 'ਤੇ ਕਾਰਵਾਈ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰ ਰਹੇ ਹਨ।ਅਫ਼ਸੋਸ ਦੀ ਗੱਲ ਹੈ ਕਿ ਗਲੋਬਲ ਵਾਰਮਿੰਗ ਅਫਰੀਕੀ ਦੇਸ਼ਾਂ ਨੂੰ ਸਭ ਤੋਂ ਗੰਭੀਰ ਅਤੇ ਕੁਝ ਸਭ ਤੋਂ ਪ੍ਰਤੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਹੀ ਹੈ। ਸੰਸਾਰ ਦੀ ਦੂਜੀ-ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ, ਪੂਰਬੀ ਅਫਰੀਕਾ ਵਿੱਚ ਵਿਕਟੋਰੀਆ ਝੀਲ, ਹੁਣ ਜ਼ਿਆਦਾ ਮੱਛੀਆਂ ਫੜਨ, ਪ੍ਰਦੂਸ਼ਕਾਂ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਖ਼ਤਰੇ ਵਿੱਚ ਪੈ ਰਹੀ ਹੈ - ਜੋ ਕਿ ਕਿਸੇ ਵੀ ਤਰ੍ਹਾਂ ਆਪਸ ਵਿੱਚ ਜੁੜੇ ਹੋਏ ਹਨ।ਅਫਰੀਕਾ ਵਿੱਚ ਨਦੀਆਂ ਅਤੇ ਝੀਲਾਂ ਸੁੱਕ ਰਹੀਆਂ ਹਨ। ਤਨਜ਼ਾਨੀਆ ਦੇ ਮਾਊਂਟ ਕਿਲੀਮੰਜਾਰੋ ਦੇ ਗਲੇਸ਼ੀਅਰ ਅਤੇ ਬਰਫ਼ ਲਗਭਗ ਸਾਰੇ ਖਤਮ ਹੋ ਗਏ ਹਨ, ਅਤੇ ਕੋਰਲ ਰੀਫ ਮਰ ਰਹੇ ਹਨ, ਬਲੀਚ ਹੋ ਰਹੇ ਹਨ। ਸੀਅਰਾ ਲਿਓਨ ਤੋਂ ਲੈ ਕੇ ਦੱਖਣੀ ਅਫਰੀਕਾ ਤੱਕ ਪਾਣੀ ਦੇ ਸੰਕਟ ਹਨ। ਜ਼ਿੰਬਾਬਵੇ, ਸੋਮਾਲੀਆ, ਮਾਰੀਸ਼ਸ, ਮੋਜ਼ਾਮਬੀਕ ਅਤੇ ਸੁਡਾਨ, ਕੁਝ ਕੁ ਦੇ ਨਾਮ ਲੈਣ ਲਈ, ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਫਸਲਾਂ ਬੀਜਣਾ ਮੁਸ਼ਕਲ ਹੋ ਰਿਹਾ ਹੈ, ਜਿਸ ਨਾਲ ਭੋਜਨ ਦੀ ਕਮੀ ਅਤੇ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਵਿੱਚ ਮਾਰੂਥਲੀਕਰਨ ਅਤੇ ਜੰਗਲਾਂ ਦੀ ਕਟਾਈ ਸ਼ਾਮਲ ਹੈ ਜੋ ਜ਼ਮੀਨ ਨੂੰ ਹੋਰ ਵੀ ਖਰਾਬ ਕਰਦੀ ਹੈ।ਵਧੇ-ਹੋਏ ਤਾਪਮਾਨ ਦਾ ਮਤਲਬ ਹੈ ਅਨਿਯਮਿਤ ਬਾਰਿਸ਼ - ਜਾਂ ਤਾਂ ਬਹੁਤ ਘੱਟ ਜਾਂ ਬਹੁਤ ਜ਼ਿਆਦਾ। ਸੋ, ਸਾਡੇ ਕੋਲ ਤਬਾਹਕੁੰਨ ਹੜ੍ਹ ਹਨ ਜੋ ਫਸਲਾਂ ਨੂੰ ਡੋਬ ਦਿੰਦੇ ਹਨ ਅਤੇ ਅੱਗਾਂ ਜੋ ਜੰਗਲਾਂ ਨੂੰ ਸਾੜ ਦਿੰਦੀਆਂ ਹਨ। ਇਸੇ ਤਰ੍ਹਾਂ, ਪੱਛਮੀ ਅਫ਼ਰੀਕਾ ਵਿੱਚ, ਜੋ ਕਿ ਉਪ-ਸਹਾਰਨ ਅਫ਼ਰੀਕਾ ਦੀ ਕੁੱਲ ਆਬਾਦੀ ਦਾ 43% ਹੈ, ਜੇਕਰ ਤੁਸੀਂ ਇੱਕ ਕਿਸਾਨ ਹੋ, ਤਾਂ ਤੁਸੀਂ ਪਹਿਲਾਂ ਹੀ ਮਹਿਸੂਸ ਕਰ ਸਕਦੇ ਹੋ ਕਿ ਜਲਵਾਯੂ ਮੁਸ਼ਕਲ ਵਿੱਚ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੋਕਾ, ਗਰਮੀ ਦੀਆਂ ਲਹਿਰਾਂ, ਹੜ੍ਹ, ਤੂਫਾਨ, ਠੰਡ ਕਾਰਨ ਜੰਮਣਾ, ਅਤੇ ਟਿੱਡੀਆਂ ਦੇ ਹਮਲੇ ਹੋ ਰਹੇ ਹਨ। ਜਲਵਾਯੂ ਪਰਿਵਰਤਨ ਦੇ ਇਹ ਪ੍ਰਭਾਵ ਅਫਰੀਕਾ ਵਿੱਚ ਭੋਜਨ ਅਸੁਰੱਖਿਆ ਅਤੇ ਭੋਜਨ ਸੰਕਟ ਨੂੰ ਵਧਾਉਂਦੇ ਹਨ।ਕਿਉਂਕਿ ਮੱਛਰ ਉੱਚੀਆਂ ਥਾਵਾਂ 'ਤੇ ਫੈਲ ਰਿਹਾ ਹੈ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਸੰਯੁਕਤ ਰਾਸ਼ਟਰ ਨੂੰ ਡਰ ਹੈ ਕਿ ਅਫਰੀਕਾ ਦੇ ਕਰੋੜਾਂ ਲੋਕ ਖ਼ਤਰੇ ਵਿੱਚ ਹਨ। ਇਹ ਤੁਹਾਡੇ ਦੇਸ਼ ਵਿੱਚ ਗਲੋਬਲ ਵਾਰਮਿੰਗ ਬਾਰੇ ਆ ਰਹੀਆਂ ਸਾਰੀਆਂ ਖ਼ਬਰਾਂ ਵਿੱਚੋਂ ਸਿਰਫ਼ ਕੁਝ ਕੁ ਹਨ। ਮੈਨੂੰ ਯਕੀਨ ਹੈ ਕਿ ਹੋਰ ਵੀ ਹਨ। ਆਗੂਆਂ ਲਈ - ਉਹ ਇਨ੍ਹਾਂ ਗੰਭੀਰ ਸਮੱਸਿਆਵਾਂ ਬਾਰੇ ਜਾਣਦੇ ਹਨ ਜੋ ਉਨਾਂ ਦੇ ਦੇਸ਼ ਸਾਹਮੁਣਾ ਕਰ ਰਹੇ ਹਨ। ਹੁਣ, ਜੇਕਰ ਨਾਗਰਿਕ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਯਾਦ ਦਿਵਾਉਂਦੇ ਹਨ ਕਿ ਉਹ ਚਿੰਤਤ ਹਨ ਅਤੇ ਇਹ ਉਨ੍ਹਾਂ ਦੇ ਹਿੱਤ ਲਈ ਹੈ, ਤਾਂ ਉਹ ਜਲਵਾਯੂ ਪਰਿਵਰਤਨ ਨੂੰ ਹੱਲ ਕਰਨ ਲਈ ਹੋਰ ਵੀ ਊਰਜਾਵਾਨ ਹੋਣਗੇ। ਫਿਰ ਉਹ ਯਾਦ ਰੱਖਣਗੇ ਕਿ ਗਲੋਬਲ ਵਾਰਮਿੰਗ ਸਭ ਤੋਂ ਮਹੱਤਵਪੂਰਨ ਏਜੰਡਾ ਹੈ, ਕਿ ਇਹ ਉਨ੍ਹਾਂ ਦਾ ਫਰਜ਼ ਹੈ - ਨਾ ਸਿਰਫ਼ ਪੇਸ਼ੇਵਰ ਤੌਰ 'ਤੇ, ਸਗੋਂ ਨਿੱਜੀ ਤੌਰ 'ਤੇ ਵੀ - ਕਿਉਂਕਿ ਇਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੋ ਆਓ ਆਪਾਂ ਆਪਣੇ ਆਗੂਆਂ ਨੂੰ ਕੁਝ ਕਰਨ ਲਈ ਯਾਦ ਦਿਵਾਉਣ ਅਤੇ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਤੁਹਾਡਾ ਧੰਨਵਾਦ, ਅਤੇ ਸਵਰਗ ਅਫਰੀਕਾ ਦੀ ਸ਼ਾਨਦਾਰ ਧਰਤੀ ਨੂੰ ਅਸੀਸ ਦੇਵੇ ਅਤੇ ਇਸਨੂੰ ਸੁਰੱਖਿਅਤ ਰੱਖੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ।)ਅਗਲਾ ਸਵਾਲ ਸ਼੍ਰੀਮਾਨ ਕੋਸੀ ਟੌਸੈਂਟ ਅਡਿਗਬੋ ਤੋਂ ਹੈ। ਉਹ ਲੋਮੇ ਦੀ ਅਪੀਲ ਅਦਾਲਤ ਵਿੱਚ ਇੱਕ ਵਕੀਲ ਹੈ।Mr. Kossi Toussaint Adigbo: ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਮੈਂ ਪਰਮ ਸਤਿਗੁਰੂ ਦਾ ਵੀ ਧੰਨਵਾਦ ਕਰਦਾ ਹਾਂ। ਪਰਮ ਸਤਿਗੁਰੂ ਜੀ, ਤੁਹਾਡੀਆਂ ਸਿੱਖਿਆਵਾਂ ਦੇ ਅਧਾਰ ਤੇ, ਮੈਨੂੰ ਲੱਗਦਾ ਹੈ ਕਿ ਗਲੋਬਲ ਵਾਰਮਿੰਗ ਦਾ ਹੱਲ ਇਕ ਵੀਗਨ ਖੁਰਾਕ ਅਪਣਾਉਣਾ ਹੈ। ਮੈਂ ਜਾਣਨਾ ਚਾਹੁੰਦਾ ਹਾਂ, ਪਰਮ ਸਤਿਗੁਰੂ ਜੀ, ਇਸਦੇ ਕੀ ਪ੍ਰਭਾਵ ਹੋ ਸਕਦੇ ਹਨ, ਜਾਂ ਇਕ ਵੀਗਨ ਖੁਰਾਕ ਅਪਣਾਉਣ ਨਾਲ ਸਿਸਟਮ ਨੂੰ ਕਿਵੇਂ ਨਵਿਆਇਆ ਜਾ ਸਕਦਾ ਹੈ? ਤੁਹਾਡਾ ਧੰਨਵਾਦ।Master: ਤੁਹਾਡਾ ਧੰਨਵਾਦ ਅਤੇ ਹਾਲੋ, ਸ਼੍ਰੀਮਾਨ ਅਡਿਗਬੋ। ਇਸ ਬਹੁਤ ਹੀ ਢੁਕਵੇਂ ਸਵਾਲ ਲਈ ਤੁਹਾਡਾ ਧੰਨਵਾਦ। ਮੈਂ ਵੀ ਉਤਸੁਕ ਹਾਂ, ਤੁਹਾਡੇ ਵਾਂਗ, ਅਤੇ ਉਸ ਦਿਨ ਨੂੰ ਦੇਖਣ ਲਈ ਉਤਸੁਕ ਹਾਂ ਜਦੋਂ ਅਸੀਂ ਸਾਰੇ ਵੀਗਨ ਬਣ ਜਾਵਾਂਗੇ - ਯਾਨੀ ਕਿ, ਬਹੁਤ ਦੇਰ ਹੋਣ ਤੋਂ ਪਹਿਲਾਂ।ਜਦੋਂ ਅਸੀਂ ਆਪਣੀ ਜ਼ਿੰਦਗੀ ਇਕ ਵੀਗਨ ਖੁਰਾਕ ਨਾਲ ਜੀਉਂਦੇ ਹਾਂ, ਤਾਂ ਅਸੀਂ ਇੱਕ ਸ਼ਕਤੀਸ਼ਾਲੀ ਬਿਆਨ ਦਿੰਦੇ ਹਾਂ ਕਿ ਅਸੀਂ ਜ਼ਿੰਦਗੀ ਚਾਹੁੰਦੇ ਹਾਂ, ਅਤੇ ਇਸ ਤਰਾਂ ਅਸੀਂ ਜ਼ਿੰਦਗੀ ਅਤੇ ਸੁਰੱਖਿਆ ਪ੍ਰਾਪਤ ਕਰਾਂਗੇ ਤਾਂ ਜੋ ਸਾਡੀ ਜ਼ਿੰਦਗੀ ਜਾਰੀ ਰਹੇ। ਜੇਕਰ ਅਸੀਂ ਵਿਅਕਤੀਗਤ ਤੌਰ 'ਤੇ ਵੀਗਨ ਬਣ ਜਾਂਦੇ ਹਾਂ, ਤਾਂ ਅਸੀਂ ਉਨ੍ਹਾਂ ਆਫ਼ਤਾਂ ਦਾ ਇਲਾਜ ਕਰ ਸਕਦੇ ਹਾਂ ਜੋ ਨਹੀਂ ਤਾਂ ਸਾਨੂੰ ਨਿੱਜੀ ਤੌਰ 'ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਜੇ ਸੰਸਾਰ ਇੱਕ ਸਮੂਹ ਦੇ ਰੂਪ ਵਿੱਚ ਵੀਗਨ ਬਣ ਜਾਵੇ, ਤਾਂ ਅਸੀਂ ਉਨ੍ਹਾਂ ਆਫ਼ਤਾਂ ਦਾ ਇਲਾਜ ਕਰ ਸਕਦੇ ਹਾਂ ਜੋ ਸਾਨੂੰ ਵਿਸ਼ਵ ਪੱਧਰ 'ਤੇ ਪ੍ਰਭਾਵਿਤ ਕਰਦੀਆਂ ਹਨ। ਉਹ ਸਾਨੂੰ ਟਾਲ ਦੇਣਗੇ, ਜਾਂ ਉਨ੍ਹਾਂ ਨੂੰ ਛੋਟਾ ਕਰਕੇ ਨੁਕਸਾਨ-ਰਹਿਤ ਬਣਾ ਦੇਣਗੇ। ਇਹ ਗ੍ਰਹਿ ਆਪਣੇ ਆਪ ਨੂੰ ਹੈਰਾਨੀਜਨਕ ਤਰੀਕਿਆਂ ਨਾਲ ਮੁਰੰਮਤ ਕਰਨਾ ਸ਼ੁਰੂ ਕਰ ਦੇਵੇਗਾ ਕਿ ਵਿਗਿਆਨੀ ਹੈਰਾਨ ਰਹਿ ਜਾਣਗੇ।ਉਦਾਹਰਣ ਵਜੋਂ, ਬਰਫ਼ ਪਿਘਲਣਾ ਬੰਦ ਕਰ ਦੇਵੇਗੀ ਅਤੇ ਪਹਿਲਾਂ ਵਾਂਗ ਵਾਪਸ ਆ ਜਾਵੇਗੀ। ਹਰੀ ਭਰੀ ਜ਼ਿੰਦਗੀ ਫਿਰ ਦਿਖਾਈ ਦੇਵੇਗੀ। ਜਿਵੇਂ ਹੀ ਬਾਰਿਸ਼ ਅਤੇ ਤਾਪਮਾਨ ਆਪਣੇ ਆਪ ਨੂੰ ਦੁਬਾਰਾ ਨਿਯੰਤ੍ਰਿਤ ਕਰਨਾ ਸ਼ੁਰੂ ਕਰ ਦੇਣਗੇ, ਸਮੁੰਦਰ ਠੀਕ ਹੋ ਜਾਣਗੇ, ਜਿਸ ਨਾਲ ਸੰਤੁਲਨ ਬਹਾਲ ਹੋ ਜਾਵੇਗਾ। ਤੁਸੀਂ ਦੇਖੋ, ਸਾਡੇ ਕੋਲ ਸਭ ਕੁਝ ਬਦਲਣ ਦੀ ਊਰਜਾ ਹੈ। ਸਾਡੇ ਕੋਲ ਆਪਣੇ ਆਲੇ ਦੁਆਲੇ ਕੀ ਵਾਪਰਦਾ ਹੈ, ਉਸ ਨੂੰ ਨਿਰਧਾਰਤ ਕਰਨ ਦੀ ਸ਼ਕਤੀ ਹੈ। ਪਰ ਸਾਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਇਸਨੂੰ ਸਾਰਿਆਂ ਦੇ ਭਲੇ ਲਈ ਵਰਤਣਾ ਚਾਹੀਦਾ ਹੈ। ਸਾਨੂੰ ਇਸਨੂੰ ਇਸ ਧਰਤੀ ਦੇ ਹਰ ਜੀਵ ਦੇ ਭਲੇ ਲਈ ਵਰਤਣਾ ਚਾਹੀਦਾ ਹੈ। ਸਾਡੀ ਸੋਚ, ਸਾਡੇ ਕੰਮਾਂ ਨੂੰ ਵਿਸ਼ਵਵਿਆਪੀ ਊਰਜਾ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਸੀਂ ਇੱਕ ਬਿਹਤਰ ਗ੍ਰਹਿ ਚਾਹੁੰਦੇ ਹਾਂ, ਅਸੀਂ ਇੱਕ ਸੁਰੱਖਿਅਤ ਜੀਵਨ ਚਾਹੁੰਦੇ ਹਾਂ, ਅਸੀਂ ਇੱਕ ਬਚਾਇਆ ਹੋਇਆ ਸੰਸਾਰ ਚਾਹੁੰਦੇ ਹਾਂ। ਫਿਰ ਵਿਸ਼ਵਵਿਆਪੀ ਊਰਜਾ ਇਹੀ ਕਰੇਗੀ।ਪਰ ਸਾਨੂੰ ਇਸ ਊਰਜਾ ਦੇ ਅਨੁਸਾਰ ਕੰਮ ਕਰਨਾ ਪਵੇਗਾ, ਤੁਸੀਂ ਦੇਖਿਆ? ਜੇ ਅਸੀਂ ਚੰਗੀਆਂ ਚੀਜ਼ਾਂ ਚਾਹੁੰਦੇ ਹਾਂ ਤਾਂ ਸਾਨੂੰ ਚੰਗਾ ਕਰਨਾ ਪਵੇਗਾ। ਜੇ ਅਸੀਂ ਜ਼ਿੰਦਗੀ ਚਾਹੁੰਦੇ ਹਾਂ, ਤਾਂ ਸਾਨੂੰ ਜ਼ਿੰਦਗੀਆਂ ਬਚਾਉਣੀਆਂ ਪੈਣਗੀਆਂ। ਸੋ ਸਾਡੇ ਦੁਆਰਾ ਪੈਦਾ ਕੀਤੀ ਗਈ ਚੰਗੀ ਊਰਜਾ ਇਹ ਚੀਜ਼ਾਂ ਅਤੇ ਹੋਰ ਵੀ ਅਚੰਭੇ ਕਰ ਸਕਦੀ ਹੈ। ਪੂਰੇ ਸੰਸਾਰ ਦੇ ਤੌਰ 'ਤੇ, ਅਸੀਂ ਜੋ ਹਮਦਰਦੀ ਭਰਿਆ, ਪਿਆਰ ਭਰਿਆ ਮਾਹੌਲ ਪੈਦਾ ਕਰਦੇ ਹਾਂ, ਉਹ ਸਾਡੇ ਲਈ ਹੋਰ ਵੀ ਚਮਤਕਾਰ ਕਰ ਸਕਦਾ ਹੈ ਅਤੇ ਕਰੇਗਾ। ਮੈਨੂੰ ਪਤਾ ਹੈ ਕਿ ਇਹ ਨਾਮੰਨਣਯੋਗ ਲੱਗਦਾ ਹੈ, ਪਰ ਇਹ ਸੰਭਵ ਹੈ। ਇਹ ਇੱਕ ਤੱਥ ਹੈ। ਅਸੀਂ ਉਹ ਸਭ ਕੁਝ ਬਣਾਉਂਦੇ ਹਾਂ ਜੋ ਅਸੀਂ ਚਾਹੁੰਦੇ ਹਾਂ - ਜੇਕਰ ਅਸੀਂ ਬ੍ਰਹਿਮੰਡ ਦੇ ਨਿਯਮਾਂ ਅਨੁਸਾਰ ਜੀਉਂਦੇ ਹਾਂ।ਸਿਰਫ਼ ਵੀਗਨ ਹੋਣ ਦੀ ਸ਼ਕਤੀ ਅਜਿਹੀ ਹੀ ਹੈ ਕਿਉਂਕਿ ਇਸਦਾ ਮਤਲਬ ਹੈ ਕਿ ਅਸੀਂ ਜੀਵਨ ਨੂੰ ਬਖਸ਼ਦੇ ਹਾਂ, ਅਸੀਂ ਜੀਵਨ ਚਾਹੁੰਦੇ ਹਾਂ, ਅਸੀਂ ਰਚਨਾਤਮਕ ਊਰਜਾ ਚਾਹੁੰਦੇ ਹਾਂ - ਅਸੀਂ ਵਿਨਾਸ਼ ਨਹੀਂ ਚਾਹੁੰਦੇ। ਤਾਂ ਵੀਗਨ ਹੀ ਜਵਾਬ ਹੈ। ਇਹ ਕੁਝ ਅਜਿਹਾ ਹੈ ਜੋ ਸਾਰੇ ਅਫਰੀਕਨ ਅਤੇ ਸੰਸਾਰ ਦੇ ਸਾਰੇ ਨਾਗਰਿਕ ਕਰ ਸਕਦੇ ਹਨ। ਵੀਗਨ ਬਣੋ। ਇਕ ਸੰਸਾਰ-ਬਚਾਉਣ ਵਾਲੇ ਬਣੋ। ਇਹ ਸੰਸਾਰ ਕੀ ਹੋ ਸਕਦਾ ਹੈ, ਇਸ ਸਵਾਲ ਲਈ ਤੁਹਾਡਾ ਬਹੁਤ ਧੰਨਵਾਦ। ਸੰਸਾਰ ਉਹੀ ਹੋ ਸਕਦਾ ਹੈ ਜੋ ਅਸੀਂ ਇਸਨੂੰ ਬਣਾਉਂਦੇ ਹਾਂ। ਅਤੇ ਅਸੀਂ ਇਸਨੂੰ ਇੱਕ ਵੀਗਨ ਸੰਸਾਰ, ਇੱਕ ਦਿਆਲੂ ਸੰਸਾਰ, ਇੱਕ ਸ਼ਾਂਤੀਪੂਰਨ ਸੰਸਾਰ ਅਤੇ ਇੱਕ ਬਚਾਇਆ ਹੋਇਆ ਸੰਸਾਰ ਬਣਾਵਾਂਗੇ। ਤੁਹਾਡਾ ਧੰਨਵਾਦ, ਸਰ, ਤੁਹਾਡੇ ਸਵਾਲ ਲਈ। ਤੁਹਾਡਾ ਧੰਨਵਾਦ। (ਤੁਹਾਡੇ ਸ਼ਾਨਦਾਰ ਜਵਾਬ ਲਈ ਤੁਹਾਡਾ ਧੰਨਵਾਦ।)Interviews1:(ਸ਼ੁਭ ਸ਼ਾਮ, ਮੈਡਮ।) ਸ਼ੁਭ ਸ਼ਾਮ, ਅਤੇ (ਸੁਪਰੀਮ ਮਾਸਟਰ) ਟੈਲੀਵਿਜ਼ਨ ਨੂੰ ਸ਼ੁਭ ਸ਼ਾਮ। (ਕੀ ਤੁਸੀਂ ਕਿਰਪਾ ਕਰਕੇ ਆਪਣੀ ਜਾਣ-ਪਛਾਣ ਕਰਵਾ ਸਕਦੇ ਹੋ?) ਮੇਰਾ ਨਾਮ ਵੈਨੇਸਾ ਵੋਰੌ ਹੈ। ਮੈਂ ਟੋਗੋ ਤੋਂ ਇੱਕ ਐਫਰੋ-ਕਲਾਸੀਕਲ ਗਾਇਕ ਹਾਂ।(ਗਲੋਬਲ ਵਾਰਮਿੰਗ ਬਾਰੇ ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ?) ਮੈਨੂੰ ਲੱਗਦਾ ਹੈ ਕਿ ਇਹ ਲੜਨ ਦੇ ਚੰਗੇ ਕਾਰਨ ਹਨ। ਇੱਕ ਵਾਰ ਲਈ, ਇਹ ਕੁਦਰਤੀ ਹੈ ਅਤੇ ਇਹ ਵਾਤਾਵਰਣ ਬਾਰੇ ਹੈ। ਅਸੀਂ ਸਾਰੇ ਦਿਲਚਸਪੀ ਰੱਖਦੇ ਹਾਂ। ਅਤੇ ਸੋ, ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।(ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਨਿੱਜੀ ਤੌਰ 'ਤੇ ਉਤਸ਼ਾਹਿਤ ਹੋ ਇਕ ਵੀਗਨ ਬਣਨ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਪ੍ਰੇਰਿਤ ਕਰਨ ਲਈ?) ਮੈਨੂੰ ਲੱਗਦਾ ਹੈ ਕਿ ਇੱਕ ਕਦਮ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ। ਮੈਂ ਪਹਿਲਾਂ ਹੀ ਕੁਝ ਵੀਗਨ ਭੋਜਨ ਖਾ ਲਿਆ ਹੈ, ਅਤੇ ਮੈਂ ਇਸਦਾ ਆਨੰਦ ਲੈ ਰਹੀ ਹਾਂ। ਮੈਨੂੰ ਲੱਗਦਾ ਹੈ ਕਿ, ਇਮਾਨਦਾਰੀ ਨਾਲ, ਇਹ ਸੱਚਮੁੱਚ ਬਹੁਤ ਦਿਲਚਸਪ ਹੈ। ਮੈਨੂੰ ਦੱਸਿਆ ਗਿਆ ਸੀ ਕਿ ਇੱਥੇ ਹਰੀਆਂ ਫਲੀਆਂ, ਚੌਲ ਹਨ, ਮਾਸ ਨਹੀਂ ਹੈ, ਪਰ ਸੋਇਆਬੀਨ ਤੋਂ ਬਣੇ ਮੀਟ ਹਨ। ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਦਿਲਚਸਪ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸੱਚਮੁੱਚ ਇਸ ਬਾਰੇ ਸੋਚਾਂਗੀ - ਮੇਰੇ ਖਾਣ-ਪੀਣ ਦੇ ਤਰੀਕੇ, ਆਪਣੀ ਖੁਰਾਕ 'ਤੇ ਵਿਚਾਰ ਕਰਾਂਗੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਮੁੜ ਮੁਲਾਂਕਣ ਕਰਾਂਗੀ ਅਤੇ ਦੇਖਾਂਗੀ ਕਿ ਮੈਂ ਕੀ ਕਰ ਸਕਦੀ ਹਾਂ। (ਤੁਹਾਡਾ ਬਹੁਤ ਧੰਨਵਾਦ।) ਤੁਹਾਡਾ ਸਵਾਗਤ ਹੈ, ਤੁਹਾਡਾ ਧੰਨਵਾਦ।ਸੋ, ਮੈਂ ਆਪਣੇ ਮਹਾਨ ਸਤਿਗੁਰੂ ਨੂੰ ਇੱਕ ਵੱਡਾ ਹਾਲੋ ਕਹਿਣ ਜਾ ਰਹੀ ਹਾਂ। ਮੈਂ ਗਾਉਣਾ ਪੂਰਾ ਨਹੀਂ ਕੀਤਾ ਸੀ। ਉਨਾਂ ਨੇ ਮੈਨੂੰ ਕਿਹਾ, "ਇਹ ਸੱਚਮੁੱਚ ਬਹੁਤ ਸੁੰਦਰ ਸੀ, ਬਹੁਤ ਸੋਹਣਾ।" ਮੈਂ ਸੱਚਮੁੱਚ ਉਨਾਂ ਦੇ ਲਈ ਇੱਕ ਛੋਟਾ ਜਿਹਾ ਗੀਤ ਗਾਉਣਾ ਚਾਹੁੰਦੀ ਹਾਂ, ਪਰ ਮੈਨੂੰ ਚੀਨੀ ਭਾਸ਼ਾ ਨਹੀਂ ਆਉਂਦੀ। ਪਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਕਾਮਯਾਬ ਹੋ ਜਾਵਾਂਗੀ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ।)Interviews2:ਸ਼ੁਭ ਸਵੇਰ। (ਤੁਹਾਡਾ ਨਾਮ ਕੀ ਹੈ?) ਮੇਰਾ ਨਾਮ ਮਲਿਕ ਆਇਵਾ ਹੈ। ਮੈਂ ਟੋਗੋ ਸੈਲੂਲੇਅਰ ਨੂੰ ਪ੍ਰਮੋਟ ਕਰਨ ਦਾ ਇੰਚਾਰਜ ਹਾਂ। (ਤੁਹਾਨੂੰ ਕਾਨਫਰੰਸ ਕਿਵੇਂ ਲੱਗੀ?) ਬਹੁਤ ਦਿਲਚਸਪ। ਖਾਸ ਕਰਕੇ ਬਹੁਤ ਸਿੱਖਿਆਦਾਇਕ।(ਤੁਸੀਂ ਕਾਨਫਰੰਸ ਦੁਆਰਾ ਦਿੱਤੇ ਗਏ ਹੱਲ ਬਾਰੇ ਕੀ ਸੋਚਦੇ ਹੋ, ਖਾਸ ਕਰਕੇ ਗ੍ਰਹਿ ਨੂੰ ਬਚਾਉਣ ਲਈ ਵੀਗਨ ਖੁਰਾਕ ਬਾਰੇ?) ਯਾਨੀ, ਗਲੋਬਲ ਵਾਰਮਿੰਗ ਵਿਰੁੱਧ ਲੜਨ ਲਈ?) ਮੈਨੂੰ ਲੱਗਦਾ ਹੈ ਕਿ ਵਿਸ਼ਲੇਸ਼ਣ ਸਪੱਸ਼ਟ ਅਤੇ ਢੁਕਵੇਂ ਹਨ। ਉਹ ਵਿਗਿਆਨਕ ਹਨ। ਇਹ ਯਥਾਰਥਵਾਦੀ, ਅਤੇ ਢੁਕਵੇਂ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਮੈਨੂੰ ਸਭ ਤੋਂ ਵੱਧ ਦਿਲਚਸਪੀ ਸਿਆਸਤਦਾਨਾਂ ਦੀ ਭੂਮਿਕਾ ਵਿੱਚ ਹੈ। ਤੁਸੀਂ ਦੇਖੋ, ਇਸ ਤਰਾਂ ਦੇ ਅੰਦੋਲਨਾਂ ਵਿੱਚ, ਇਸ ਤਰਾਂ ਦੇ ਸੰਚਾਰ ਵਿੱਚ, ਜਿੰਨਾ ਚਿਰ ਸਿਆਸਤਦਾਨ ਸ਼ਾਮਲ ਨਹੀਂ ਹੁੰਦੇ, ਇਹ ਕਦੇ ਵੀ ਕੰਮ ਨਹੀਂ ਕਰਦਾ। ਸਾਨੂੰ ਹਮੇਸ਼ਾ ਆਪਣੇ ਆਗੂਆਂ ਦੀ ਲੋੜ ਹੁੰਦੀ ਹੈ ਜੋ ਸਾਡੇ ਪਿੱਛੇ ਰਹਿਣ, ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ। ਸੋ, ਮੈਨੂੰ ਸੱਚਮੁੱਚ ਲੱਗਦਾ ਹੈ ਕਿ ਸਿਆਸਤਦਾਨਾਂ ਨੂੰ ਇਸ ਮੁੱਦੇ ਪ੍ਰਤੀ ਗੰਭੀਰਤਾ ਨਾਲ ਜਾਗਰੂਕ ਕਰਨ ਦੀ ਲੋੜ ਹੈ। ਬਸ ਇਹੀ ਹੈ।(ਅਤੇ ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਇਕ ਵੀਗਨ ਬਣਨ ਦਾ ਫੈਸਲਾ ਕਰ ਸਕਦੇ ਹੋ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਪ੍ਰਭਾਵਿਤ ਕਰ ਸਕਦੇ ਹੋ?) ਮੈਨੂੰ ਲਗਦਾ ਹੈ ਕਿ ਅਸੀਂ ਕਦਮ ਦਰ ਕਦਮ ਅੱਗੇ ਵਧਾਂਗੇ। ਅੱਜ, ਸਾਨੂੰ ਵੀ ਇਸ ਮੁੱਦੇ ਤੋਂ ਜਾਣੂ ਕਰਵਾਇਆ ਗਿਆ ਹੈ। ਅਸੀਂ ਇਸਨੂੰ ਹੌਲੀ-ਹੌਲੀ ਕਦਮ ਦਰ ਕਦਮ ਅੱਗੇ ਵਧਾਵਾਂਗੇ। ਅਤੇ ਫਿਰ, ਜਿਵੇਂ-ਜਿਵੇਂ ਅਸੀਂ ਅੱਗੇ ਵਧਦੇ ਜਾਵਾਂਗੇ, ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਵਾਂਗੇ, ਬਿਨਾਂ ਕਿਸੇ ਸਮੱਸਿਆ ਦੇ। (ਤੁਹਾਡਾ ਧੰਨਵਾਦ।) ਤੁਹਾਡਾ ਧੰਨਵਾਦ।Photo Caption: ਪ੍ਰਮਾਤਮਾ ਤੇ ਭਰੋਸਾ ਰਖੋ ਜੋ ਮਨੁਖਾਂ ਦੇ ਨਾਲ ਜਾਂ ਬਿਨਾਂ ਸਾਡੀ ਦੇਖਭਾਲ ਕਰਦਾ ਹੈ