ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਦੀ ਸਰਬਸ਼ਕਤੀਮਾਨ-ਕਿਰਪਾ + ਪ੍ਰਾਰਥਨਾਵਾਂ, ਪਛਤਾਵਾ, ਅਤੇ ਸਾਡੇ ਸੰਸਾਰ ਦੀ ਰੱਖਿਆ ਵਿੱਚ ਵੀਗਨ ਹੋਣ ਦੀ ਦਿਆਲੂ ਸ਼ਕਤੀ। ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਵਿੱਚੋਂ ਬਹੁਤ ਸਾਰੇ ਹੁਣ ਤੱਕ ਜਾਣਦੇ ਹਨ ਕਿ ਤੁਹਾਡੇ ਪੁਰਖੇ ਵੀ ਬਚਾਏ ਗਏ ਹਨ। ਇੱਥੋਂ ਤੱਕ ਕਿ ਤੁਹਾਡਾ ਕੁੱਤਾ, ਤੁਹਾਡੀ ਬਿੱਲੀ ਸਾਥੀ, ਤੁਹਾਡੇ ਦੋਸਤ, ਤੁਹਾਡੇ ਮਾਤਾ-ਪਿਤਾ, ਕੋਈ ਵੀ ਜੋ ਤੁਹਾਡੇ ਨਾਲ ਖੂਨ ਦੀ ਰੇਖਾ ਰਾਹੀਂ ਜੁੜਿਆ ਹੈ, ਉਸਨੂੰ ਵੀ ਬਚਾਇਆ ਜਾ ਸਕਦਾ ਹੈ। ਜਿਸ ਕਿਸੇ ਨੂੰ ਵੀ ਤੁਸੀਂ ਪਿਆਰ ਕਰਦੇ ਹੋ, ਉਹ ਬਚਾਇਆ ਜਾ ਸਕਦਾ ਹੈ। ਤੁਹਾਡੇ ਘਰ ਵਿੱਚ ਤੁਹਾਡੇ ਨਾਲ ਰਹਿਣ ਲਈ ਖੁਸ਼ਕਿਸਮਤ ਕੋਈ ਵੀ, ਭਾਵੇਂ ਉਹ ਕੁਆਨ ਯਿਨ ਧਿਆਨ ਵਿਧੀ ਦਾ ਅਭਿਆਸ ਨਹੀਂ ਕਰਦੇ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਜਾਣ ਦੇ ਸਮੇਂ, ਜਾਂ ਕਈ ਵਾਰ ਹੌਲੀ ਹੌਲੀ ਵੀ ਬਚਾਵਾਂਗੀ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨ ਲਈ ਨਰਕ ਜਾਣਾ ਪੈਂਦਾ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਆਪਣੇ ਸਰੀਰਕ ਜੀਵਨ ਦੌਰਾਨ ਪਛਤਾਵਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇੱਕ ਵਾਰ ਜਦੋਂ ਤੁਸੀਂ ਭੌਤਿਕ ਜੀਵਨ ਛੱਡ ਦਿੰਦੇ ਹੋ, ਤਾਂ ਆਪਣੇ ਪਾਪਾਂ ਦਾ ਛੁਟਕਾਰਾ ਕਰਨਾ ਲਗਭਗ ਅਸੰਭਵ ਹੁੰਦਾ ਹੈ, ਜਦੋਂ ਤਕ ਤੁਹਾਡੇ ਕੁਝ ਰਿਸ਼ਤੇਦਾਰ ਜਾਂ ਸੱਚੇ ਦੋਸਤ ਨਾ ਹੋਣ ਜੋ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ, ਜੋ ਸਤਿਗੁਰੂ ਦੁਆਰਾ ਆਪਣੀ ਅਧਿਆਤਮਿਕ ਸ਼ਕਤੀ ਤੁਹਾਡੇ ਨਾਲ ਸਾਂਝੀ ਕਰਦੇ ਹਨ। ਨਹੀਂ ਤਾਂ ਸਤਿਗੁਰੂ ਤੁਹਾਨੂੰ ਬਚਾਉਣ ਲਈ ਉਨ੍ਹਾਂ ਨੂੰ ਨਰਕ ਵਿੱਚ ਲੈ ਜਾਵੇਗਾ।

ਹਾਲ ਹੀ ਵਿੱਚ, ਮੇਰੀਆਂ ਭੈਣਾਂ ਵਿਚੋਂ ਇਕ ਦੀ ਮੌਤ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ ਹੋਈ। ਅਸੀਂ ਖੁਸ਼ਕਿਸਮਤ ਸੀ ਕਿ ਅਸੀਂ ਉਸਦੇ ਸੋਗ ਹਾਲ ਵਿੱਚ ਸਤਿਗੁਰੂ ਜੀ ਦੇ ਗੀਤ ਵਜਾ ਸਕੇ, ਤਾਂ ਜੋ ਉਸਦੀ ਆਤਮਾ ਨੂੰ ਜਲਦੀ ਤੋਂ ਜਲਦੀ ਮੁਕਤ ਕੀਤਾ ਜਾ ਸਕੇ। ਉਸਦੇ ਅੰਤਿਮ ਸੰਸਕਾਰ ਤੋਂ ਬਾਅਦ, ਮੈਂ ਸੋਚਦੀ ਰਹੀ ਕਿ ਉਹ ਕਿੱਥੇ ਗਈ ਹੈ। ਦੋ ਦਿਨਾਂ ਬਾਅਦ, ਮੇਰੇ ਸੁਪਨੇ ਵਿੱਚ ਇੱਕ ਸ਼ਬਦ ਮੇਰੇ ਸਾਹਮਣੇ ਆਇਆ। ਸਤਿਗੁਰੂ ਜੀ ਨੇ ਮੈਨੂੰ ਦੱਸਿਆ ਕਿ ਮੇਰੀ ਭੈਣ ਹੁਣ ਇੱਕ ਪਵਿੱਤਰ ਸਥਾਨ 'ਤੇ ਹੈ। [...]

ਮੈਂ 2013 ਵਿੱਚ ਇੱਕ ਅਵਾਰਾ ਕੁੱਤੇ-ਵਿਅਕਤੀ, "ਲੱਕੀ" ਨੂੰ ਗੋਦ ਲਿਆ। ਲੱਕੀ ਬਹੁਤ ਸ਼ਰਾਰਤੀ ਸੀ, ਪਰ ਮੇਰੇ ਪਰਿਵਾਰ ਨਾਲ ਬਹੁਤ ਵਧੀਆ ਬਣਦੀ ਸੀ। ਉਸਦੇ ਦੇਹਾਂਤ ਤੋਂ ਬਾਅਦ, ਮੈਨੂੰ ਉਸਦੀ ਇੰਨੀ ਯਾਦ ਆਈ ਕਿ ਮੈਂ ਇੱਕ ਜਾਨਵਰ-ਲੋਕ ਸੰਚਾਰਕ ਕੋਲ ਗਈ ਕਿ ਦੇਖਣ ਲਈ ਕਿ ਲੱਕੀ ਕਿਸੇ ਹੋਰ ਸੰਸਾਰ ਵਿੱਚ ਕਿਵੇਂ ਕਰ ਰਿਹਾ ਹੈ। ਲੱਕੀ ਨੇ ਜਵਾਬ ਦਿੱਤਾ ਕਿ ਉਸਨੂੰ ਸਤਿਗੁਰੂ ਜੀ ਲੈ ਗਏ ਸਨ, ਅਤੇ ਹੁਣ ਉਹ ਬਹੁਤ ਚੰਗਾ ਹੈ। ਸਤਿਗੁਰੂ ਜੀ ਉਸਨੂੰ ਟੂਸੀਤਾ (ਸਵਰਗ ਖੇਤਰ) ਲੈ ਗਏ, ਅਤੇ ਉਹ ਇੱਕ ਕਾਲੇ ਹੰਸ-ਵਿਅਕਤੀ ਵਿੱਚ ਬਦਲ ਗਿਆ ਹੈ ਤਾਂ ਜੋ ਉਹ ਸ਼ੋਭਾਮਾਨ ਕਿਵੇਂ ਬਣਨਾ ਹੈ ਸਿੱਖ ਸਕੇ ਕਿਉਂਕਿ ਉਹ ਪਹਿਲਾਂ ਬਹੁਤ ਸ਼ਰਾਰਤੀ ਸੀ। ਮੈਂ ਇਹ ਸੁਣ ਕੇ ਬਹੁਤ ਖੁਸ਼ ਹੋਈ ਅਤੇ ਉਸਨੂੰ ਕਿਹਾ ਕਿ ਉਹ ਸਤਿਗੁਰੂ ਜੀ ਦੇ ਮਗਰ ਉੱਥੇ ਅਭਿਆਸ ਕਰੇ। ਪਰ ਲੱਕੀ ਨੇ ਕਿਹਾ ਕਿ ਉਹ ਅਜੇ ਵੀ ਸਤਿਗੁਰੂ ਜੀ ਦੇ ਕੰਮ ਵਿੱਚ ਮਦਦ ਕਰਨ ਲਈ ਸੰਸਾਰ ਵਿੱਚ ਆਵੇਗਾ, ਤਾਂ ਜੋ ਉਸਨੂੰ ਇੱਕ ਉੱਚੇ ਖੇਤਰ ਵਿੱਚ ਉੱਚਾ ਲਿਜਾਇਆ ਜਾ ਸਕੇ। [...]

ਮੇਰਾ ਕੁੱਤੇ-ਵਿਅਕਤੀ, ਪ੍ਰਿੰਸ, 17 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਜਦੋਂ ਪਸ਼ੂ ਚਿਕਿਤਸਕ ਨੇ ਕਿਹਾ ਕਿ ਉਹ 5 ਅਕਤੂਬਰ, 2021 ਦੀ ਰਾਤ ਨੂੰ ਚਲਾਣਾ ਕਰ ਜਾਵੇਗਾ, ਤਾਂ ਪ੍ਰਿੰਸ ਨੇ ਇੱਕ ਜਾਨਵਰ-ਲੋਕ ਸੰਚਾਰਕ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਉਹ ਕਿੱਥੇ ਜਾਵੇਗਾ ਅਤੇ ਸ਼ਾਂਤੀ ਵਿਚ ਹੈ ਅਤੇ ਡਰਦਾ ਨਹੀਂ ਹੈ। ਪ੍ਰਿੰਸ ਆਖਰਕਾਰ 28 ਅਕਤੂਬਰ ਨੂੰ ਚਲਾਣਾ ਕਰ ਗਿਆ। ਉਸਦੇ ਜਾਣ ਤੋਂ 7ਵੇਂ ਦਿਨ, ਮੇਰੀ ਮੰਮੀ ਨੇ ਸੁਪਨਾ ਦੇਖਿਆ ਕਿ ਪ੍ਰਿੰਸ ਖੁਸ਼ੀ ਨਾਲ ਘਰ ਵਾਪਸ ਭੱਜ ਰਿਹਾ ਹੈ ਅਤੇ ਸਾਡੇ ਮੁੱਖ ਹਾਲ ਵਿੱਚ ਬੈਠਾ ਹੈ। 12ਵੇਂ ਦਿਨ, ਮੈਂ ਆਖਰਕਾਰ ਆਪਣੇ ਸੁਪਨੇ ਵਿੱਚ ਪ੍ਰਿੰਸ ਨੂੰ ਦੇਖਿਆ। ਉਹ ਠੀਕ ਅਤੇ ਖੁਸ਼ ਦਿਖਾਈ ਦੇ ਰਿਹਾ ਸੀ। ਉਹ ਇੱਕ ਪਿਆਰੇ, ਸੁੰਦਰ ਛੋਟੇ ਮੁੰਡੇ ਵਿੱਚ ਬਦਲ ਗਿਆ ਸੀ ਅਤੇ ਮੈਨੂੰ ਹਰੇ ਪਲਾਸਟਿਕ ਦੇ ਖਿਡੌਣੇ-ਵਾਲੀਆਂ ਐਨਕਾਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ, ਮੈਨੂੰ ਇੱਕ ਸੁੰਦਰ ਅਤੇ ਸ਼ਾਂਤ ਪਾਰਕ ਵਿੱਚ ਲਿਆਂਦਾ ਗਿਆ ਜਿੱਥੇ ਮੈਂ ਇੱਕ ਦਰੱਖਤ ਤੋਂ ਬਹੁਤ ਸਾਰੇ ਨਾਰੀਅਲ ਡਿੱਗਦੇ ਦੇਖੇ, ਪਰ ਕੇਲੇ ਦੇ ਪੱਤਿਆਂ ਦੁਆਰਾ ਉਨ੍ਹਾਂ ਨੂੰ ਹੇਠਾਂ ਲਿਜਾਇਆ ਗਿਆ, ਇਸ ਲਈ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਅੱਗੇ, ਮੈਂ ਇੱਕ ਵੱਡਾ ਝੂਲਾ ਵਾੜ ਦੇਖਿਆ ਜਿਸ ਉੱਤੇ ਬਹੁਤ ਸਾਰੇ ਵੱਡੇ ਪੰਛੀ-ਲੋਕ ਬੈਠੇ ਸਨ। ਜਿਵੇਂ ਹੀ ਮੈਂ ਹੇਠਾਂ ਵੱਲ ਦੇਖ ਰਹੀ ਸੀ, ਮੈਂ ਦੇਖਿਆ ਕਿ ਪੰਛੀ-ਲੋਕਾਂ ਦੇ ਸੁੰਦਰ ਰੰਗ-ਬੁਰੰਗੇ ਖੰਭ ਸਨ। ਜਦੋਂ ਉਨ੍ਹਾਂ ਵਿੱਚੋਂ ਕੁਝ ਉਡੇ, ਤਾਂ ਉਹ ਰੰਗ-ਬੁਰੰਗੇ ਪਹਿਰਾਵੇ ਵਿੱਚ ਨੱਚਦੀਆਂ ਸੁੰਦਰ ਔਰਤਾਂ ਵਿੱਚ ਬਦਲ ਗਏ, ਬਿਲਕੁਲ ਸਾੜੀਆਂ ਵਾਂਗ। ਭਾਵੇਂ ਮੈਂ ਜਾਣਦੀ ਹਾਂ ਕਿ ਸਤਿਗੁਰੂ ਜੀ ਸਾਡਾ ਧਿਆਨ ਰੱਖਣਗੇ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਪਰਲੋਕ ਵਿੱਚ ਵੀ, ਸੁਪਨੇ ਨੇ ਮੈਨੂੰ ਦਿਲਾਸਾ ਦਿੱਤਾ ਹੈ ਕਿਉਂਕਿ ਮੈਂ ਜਾਣਦੀ ਹਾਂ ਕਿ ਪ੍ਰਿੰਸ ਹੁਣ ਇੱਕ ਸੁੰਦਰ ਜਗ੍ਹਾ 'ਤੇ ਹੈ। [...]

ਸਤਿਗੁਰੂ ਜੀ ਨੇ ਕਿਹਾ ਕਿ ਇੱਕ ਦੀਖਿਆ-ਪ੍ਰਾਪਤ ਵਿਅਕਤੀ ਦਾ ਅਧਿਆਤਮਿਕ ਅਭਿਆਸ ਉਸਦੀਆਂ ਪੰਜ ਪੀੜ੍ਹੀਆਂ ਦੀਆਂ ਆਤਮਾਵਾਂ ਨੂੰ ਉੱਚਾ ਚੁੱਕ ਸਕਦਾ ਹੈ। ਇਹ ਬਿਲਕੁਲ ਸੱਚ ਹੈ। ਇੱਕ ਵਾਰ ਮੈਡੀਟੇਸ਼ਨ ਦੇ ਅੰਦਰੂਨੀ ਦਰਸ਼ਨ ਵਿੱਚ, ਮੈਂ ਆਪਣੇ ਮ੍ਰਿਤਕ ਪਿਤਾ ਨੂੰ ਦੇਖਿਆ, ਬਹੁਤ ਹੀ ਗੰਦੇ ਸੂਤੀ ਕੱਪੜੇ ਪਹਿਨੇ ਹੋਏ, ਇੱਕ ਜੇਲ੍ਹ ਵੈਨ ਵਿੱਚ ਬੰਨ੍ਹੇ ਹੋਏ ਅਤੇ ਚਾਰ ਪੁਲਿਸ-ਵਾਲਿਆਂ ਨਾਲ ਘਿਰੇ ਹੋਏ। ਮੇਰੇ ਪਿਤਾ ਜੀ ਨੇ ਕਿਹਾ, "ਮੈਂ ਇੱਕ ਪਾਪੀ ਇਨਸਾਨ ਹਾਂ। ਮੈਂ ਬਹੁਤ ਸਾਰੇ ਜਾਨਵਰ-ਲੋਕਾਂ ਨੂੰ ਦੁੱਖ ਦਿੱਤਾ ਸੀ।" ਇਸ ਨਾਲ ਮੈਨੂੰ ਯਾਦ ਆਇਆ ਕਿ ਮੇਰਾ ਪਿਤਾ ਇੱਕ ਸ਼ਿਕਾਰੀ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਦੌਰਾਨ ਬਹੁਤ ਸਾਰੇ ਜਾਨਵਰ ਲੋਕਾਂ ਨੂੰ ਮਾਰਿਆ ਸੀ। ਇਸੇ ਕਰਕੇ ਉਸਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੀ। ਮੈਂ ਆਪਣੇ ਪਿਤਾ ਜੀ ਨੂੰ ਕਿਹਾ, "ਮੈਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਦੁਬਾਰਾ ਮਿਲਣ ਆਵਾਂਗੀ।" ਕੁਝ ਕਦਮ ਹੀ ਪਿੱਛੇ ਹਟਣ ਅਤੇ ਤੁਰਨ ਤੋਂ ਬਾਅਦ, ਮੈਂ ਬੇਚੈਨ ਮਹਿਸੂਸ ਕੀਤਾ ਅਤੇ ਦੇਖਣ ਲਈ ਪਿੱਛੇ ਮੁੜੀ। ਉਸ ਸਮੇਂ, ਮੇਰੇ ਪਿਤਾ ਜੀ ਦੇ ਆਲੇ-ਦੁਆਲੇ ਪੁਲਿਸ ਜੇਲ੍ਹ ਵੈਨ, ਅਤੇ ਰੱਸੇ ਸਭ ਗਾਇਬ ਹੋ ਗਏ ਸਨ। ਉਸਦੇ ਗੰਦੇ ਕੱਪੜੇ ਨਵੇਂ ਕੱਪੜੇ ਬਣ ਗਏ। ਮੇਰੇ ਪਿਤਾ ਜੀ ਨੇ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖਿਆ ਅਤੇ ਚਲੇ ਗਏ। ਇਹ ਸਤਿਗੁਰੂ ਜੀ ਦੀ ਸ਼ਕਤੀ ਹੈ ਜਿਸਨੇ ਮੇਰੇ ਪਿਤਾ ਨੂੰ ਆਜ਼ਾਦ ਕਰਵਾਇਆ। [...]

ਆਦਿ...

ਹਰ ਕਿਸੇ ਨੂੰ ਇੰਨੀ ਆਸਾਨੀ ਨਾਲ ਨਹੀਂ ਬਚਾਇਆ ਜਾ ਸਕਦਾ, ਸਿਵਾਏ ਸਤਿਗੁਰੂ ਦੇ ਪੈਰੋਕਾਰਾਂ ਦੇ। ਪਰ ਸਤਿਗੁਰੂਆਂ ਦੇ ਪੈਰੋਕਾਰਾਂ ਨੂੰ ਵੀ ਕਈ ਵਾਰ ਬਚਾਅ ਵਿੱਚ ਦੇਰੀ ਕਰਨੀ ਪੈਂਦੀ ਹੈ ਕਿਉਂਕਿ ਉਹ ਤੋਬਾ ਨਹੀਂ ਕਰਦੇ। ਉਹ ਗੁਰੂ ਤੋਂ ਸਿਰਫ਼ ਸਿਧਾਂਤਕ ਸਿੱਖਿਆ ਚੋਰੀ ਕਰਦੇ ਹਨ ਅਤੇ ਬਾਹਰ ਜਾਂਦੇ ਹਨ, ਅਤੇ ਅਖੌਤੀ ਦੀਖਿਆ ਵੀ ਦਿੰਦੇ ਹਨ। ਇਸ ਲਈ ਲੋਕਾਂ ਕੋਲ ਕੋਈ ਤਜਰਬਾ ਨਹੀਂ ਹੈ, ਉਨ੍ਹਾਂ ਕੋਲ ਸਤਿਗੁਰੂ ਸ਼ਕਤੀ ਤੋਂ ਸੁਰੱਖਿਆ ਨਹੀਂ ਹੈ, ਕੁਝ ਵੀ ਨਹੀਂ। ਅਤੇ ਉਹ ਪੈਰੋਕਾਰ ਇੱਕ ਡੂੰਘੇ ਨਰਕ ਵਿੱਚ ਜਾਵੇਗਾ, ਲਗਭਗ ਹਮੇਸ਼ਾ ਲਈ ਜਾਂ ਇੱਥੋਂ ਤੱਕ ਕਿ ਹਮੇਸ਼ਾ ਲਈ। ਇਹ ਮੁਸ਼ਕਲ ਹੈ, ਇਸ ਇਸਮ ਦੇ ਪੈਰੋਕਾਰਾਂ ਲਈ, ਇਥੋਂ ਤਕ ਤੋਬਾ ਕਰਨਾ ਅਤੇ ਬਚਾਇਆ ਜਾਣਾ। ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਨਰਕ ਵਿੱਚ ਕੀੜਿਆਂ ਅਤੇ ਹਰ ਤਰ੍ਹਾਂ ਦੀਆਂ ਸਜ਼ਾਵਾਂ ਦੁਆਰਾ ਤਸੀਹੇ ਦਿੰਦੇ ਦੇਖਿਆ ਹੋਵੇਗਾ। ਅਤੇ ਤੁਸੀਂ ਦੇਖਿਆ ਹੈ ਕਿ ਸਤਿਗੁਰੂ ਉਨ੍ਹਾਂ ਦੀ ਮਦਦ ਕਰਨ ਲਈ ਹੇਠਾਂ ਆਏ। ਪਰ ਫਿਰ, ਕਿਉਂਕਿ ਉਹ ਭੌਤਿਕ ਸਰੀਰ ਵਿੱਚ ਹੁੰਦੇ ਹਨ, ਸਾਫ਼ ਕੀਤੇ ਜਾਣ ਤੋਂ ਬਾਅਦ, ਉਹ ਦੁਬਾਰਾ ਉਹੀ ਕੰਮ ਕਰਦੇ ਹਨ ਕਿਉਂਕਿ ਉਹ ਇਸਨੂੰ ਨਹੀਂ ਦੇਖਦੇ। ਉਨ੍ਹਾਂ ਕੋਲ ਸਵਰਗ ਜਾਂ ਨਰਕ ਦੇਖਣ ਦੀ ਕੋਈ ਸ਼ਕਤੀ ਨਹੀਂ ਹੈ। ਇਸ ਲਈ ਉਹ ਸੋਚਦੇ ਹਨ ਕਿ ਉਹ ਜੋ ਵੀ ਕਰਦੇ ਹਨ, ਉਸਦਾ ਉਨ੍ਹਾਂ ਲਈ ਕੋਈ ਨੁਕਸਾਨਦੇਹ ਨਤੀਜਾ ਨਹੀਂ ਹੋਵੇਗਾ। ਇਹ ਬਹੁਤ ਔਖਾ ਹੈ, ਔਖਾ।

ਜਦੋਂ ਮੇਰੇ ਦਾਦਾ ਜੀ ਜ਼ਿੰਦਾ ਸਨ, ਉਨ੍ਹਾਂ ਨੂੰ ਸਾਡੇ ਸਤਿਗੁਰੂ ਜੀ ਨੇ ਦੀਖਿਆ ਦਿੱਤੀ ਸੀ ਪਰ ਬਾਅਦ ਵਿੱਚ ਕਿਸੇ ਅਜਿਹੇ ਵਿਅਕਤੀ ਦਾ ਪਾਲਣ ਕੀਤਾ ਜਿਸਨੇ ਐਲਾਨ ਕੀਤਾ ਕਿ ਉਹ ਗੁਰੂ ਨੂੰ ਦਰਸਾਉਂਦਾ ਹੈ। ਇਸ ਵਿਅਕਤੀ ਨੇ ਬਹੁਤ ਸਾਰੀਆਂ ਗਲਤ ਹਦਾਇਤਾਂ ਦਿੱਤੀਆਂ, ਜੋ ਸਤਿਗੁਰੂ ਜੀ ਨੇ ਸਾਨੂੰ ਦੀਖਿਆ ਵੇਲੇ ਸਿਖਾਈਆਂ ਸਨ, ਉਸ ਤੋਂ ਵੱਖਰੀਆਂ ਸਨ। "ਦੀਖਿਆ ਲਈ ਸਤਿਗੁਰੂ ਸ਼ਕਤੀ ਦੀ ਲੋੜ ਹੈ," ਦੇਖਣ ਤੋਂ ਬਾਅਦ ਮੈਨੂੰ ਜਾਣਦੀ ਸੀ ਕਿ ਇਹ ਉਹ ਸਥਿਤੀ ਹੈ ਜਿਸ ਬਾਰੇ ਸਤਿਗੁਰੂ ਜੀ ਨੇ ਗੱਲ ਕੀਤੀ ਸੀ, ਅਤੇ ਇਹ ਵਿਅਕਤੀ ਨਕਲੀ ਹੈ। ਮੇਰੇ ਦਾਦਾ ਜੀ ਪੰਜ ਸਾਲ ਪਹਿਲਾਂ ਗੁਜ਼ਰ ਗਏ ਸਨ। ਹਾਲ ਹੀ ਵਿੱਚ, ਮੇਰਾ ਇੱਕ ਤਜਰਬਾ ਹੋਇਆ ਜਿਸਨੇ ਮੈਨੂੰ ਦਿਖਾਇਆ ਕਿ ਉਸਦੇ ਨਾਲ ਕੀ ਹੋਇਆ। ਮੈਡੀਟੇਸ਼ਨ ਦੌਰਾਨ, ਮੈਨੂੰ ਇੱਕ ਦਰਵਾਜ਼ੇ ਵੱਲ ਲਿਜਾਇਆ ਗਿਆ ਅਤੇ ਕਿਹਾ ਗਿਆ ਕਿ ਮੈਂ ਇੱਕ ਖਾਸ ਭੂਤ ਮੰਗਾਂ। ਮੈਂ ਦਰਵਾਜ਼ਾ ਖੜਕਾਇਆ, ਭੂਤ ਨੂੰ ਪੁੱਛਿਆ, ਅਤੇ ਸਿੰਗਾਂ ਵਾਲੇ ਇੱਕ ਜੀਵ ਦੀ ਇਕ ਮੂਰਤੀ ਦੇਖੀ। ਜਦੋਂ ਤਸਵੀਰ ਫਿੱਕੀ ਪੈ ਗਈ, ਤਾਂ ਇੱਕ ਵਿਅਕਤੀ ਪ੍ਰਗਟ ਹੋਇਆ ਜਿਸਦਾ ਆਭਾ ਹਨੇਰੇ ਵਾਲਾ ਅਤੇ ਉਦਾਸ ਸੀ। ਉਸਨੇ ਮੈਨੂੰ ਪੁੱਛਿਆ ਕਿ ਮੈਂ ਕੀ ਚਾਹੁੰਦੀ ਹਾਂ, ਅਤੇ ਮੈਂ ਕਿਹਾ ਕਿ ਮੈਨੂੰ ਇੱਥੇ ਮੇਰੇ ਸਤਿਗੁਰੂ ਜੀ, ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਭੇਜਿਆ ਗਿਆ ਹੈ। ਮੈਨੂੰ ਇੱਕ ਫਾਰਮ ਭਰਨ ਲਈ ਕਿਹਾ ਗਿਆ ਅਤੇ ਫਿਰ ਜਲਦੀ ਹੀ ਮੈਂ ਮੈਡੀਟੇਸ਼ਨ ਤੋਂ ਬਾਹਰ ਆ ਗਈ। ਬਾਅਦ ਵਿੱਚ, ਮੈਨੂੰ ਲੱਗਿਆ ਕਿ ਇਹ ਵਿਅਕਤੀ ਮੇਰੇ ਦਾਦਾ ਜੀ ਵਰਗਾ ਸੀ ਅਤੇ ਮੈਨੂੰ ਯਾਦ ਆਇਆ ਕਿ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਕੁਝ ਦੀਖਿਆ-ਲੈਣ ਵਾਲੇ ਆਪਣੇ ਪਿਆਰਿਆਂ ਨੂੰ ਬਚਾਉਣ ਲਈ ਨਰਕ ਵਿੱਚ ਜਾਂਦੇ ਹਨ। ਮੈਨੂੰ ਲੱਗਾ ਕਿ ਇਹੀ ਹੋਇਆ ਸੀ। ਇਸ ਲਈ ਜਿਵੇਂ ਸਾਡੇ ਸਤਿਗੁਰੂ ਜੀ ਨੇ ਸਮਝਾਇਆ, ਉਹ ਜੋ ਕਿਸੇ ਝੂਠੇ ਗੁਰੂ ਤੋਂ ਦੀਖਿਆ ਲੈਂਦੇ ਹਨ, ਸਵਰਗ ਨਹੀਂ ਜਾਂਦੇ, ਕਿਉਂਕਿ ਸਿਰਫ਼ ਇੱਕ ਗਿਆਨਵਾਨ ਸਤਿਗੁਰੂ ਕੋਲ ਹੀ ਸਵਰਗ ਦੁਆਰਾ ਪਛਾਣੀ-ਗਈ ਸ਼ਕਤੀ ਹੁੰਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਬਾਰੇ ਜੋ ਗੁਰੂ ਦੇ ਪੈਰੋਕਾਰਾਂ ਨੂੰ ਚੋਰੀ ਕਰਨਗੇ ਅਤੇ ਸੱਚਾਈ ਦੇ ਖੋਜੀਆਂ ਨੂੰ ਗੁੰਮਰਾਹ ਕਰਨਗੇ, ਮੈਨੂੰ ਲੱਗਦਾ ਹੈ ਕਿ ਉਹ ਵਿਅਕਤੀ ਜੋ ਨਕਲੀ ਦੀਖਿਆ ਨਿਰਦੇਸ਼ ਦੇ ਰਿਹਾ ਸੀ, ਉਸਨੂੰ ਕਿਸੇ ਭੂਤ ਨੇ ਘੇਰਿਆ ਹੋਇਆ ਹੈ ਜਾਂ ਉਹ ਇੱਕ ਭੂਤ ਹੈ, ਇਸੇ ਲਈ ਮੈਂ ਉਹ ਤਸਵੀਰ ਦੇਖੀ ਸੀ। ਮੈਨੂੰ ਲੱਗਦਾ ਹੈ ਕਿ ਇਹ ਉਸ ਗੱਲ ਦੀ ਪੁਸ਼ਟੀ ਕਰੇਗਾ ਜੋ ਸਤਿਗੁਰੂ ਜੀ ਨੇ ਸੁਰੰਗਾਮਾ ਸੂਤਰ ਪੜ੍ਹਦੇ ਸਮੇਂ ਸਮਝਾਈ ਸੀ! ਇਸ ਲਈ, ਜਿਵੇਂ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੈ, ਇਹ ਬਹੁਤ ਜ਼ਰੂਰੀ ਹੈ ਕਿ ਸਿਰਫ਼ ਸਤਿਗੁਰੂ ਜੀ ਦੀਆਂ ਸਿੱਧੀਆਂ ਸਿੱਖਿਆਵਾਂ ਦੀ ਪਾਲਣਾ ਕੀਤੀ ਜਾਵੇ ਅਤੇ ਕਿਸੇ ਹੋਰ ਦੀ ਨਹੀਂ। [...]

ਮੈਂ ਝੂਠੇ ਗੁਰੂਆਂ ਨੂੰ ਬਚਾਉਣ ਲਈ ਆਤਮਾ ਸੰਸਾਰ ਵਿੱਚ ਦੋ ਵਾਰ ਸਤਿਗੁਰੂ ਜੀ ਦਾ ਪਿੱਛਾ ਕੀਤਾ ਹੈ ਜੋ ਜ਼ਹਿਰੀਲੇ ਕੀੜਿਆਂ ਦੇ ਨਰਕ ਵਿੱਚ ਡਿੱਗ ਗਏ ਸਨ; ਇਹ ਪ੍ਰਕਿਰਿਆ ਬਹੁਤ ਰੋਮਾਂਚਕ ਅਤੇ ਖ਼ਤਰਿਆਂ ਨਾਲ ਭਰੀ ਹੋਈ ਸੀ। [...] ਸਤਿਗੁਰੂ ਜੀ, ਤੁਸੀਂ ਸੱਚਮੁੱਚ ਬਹੁਤ ਜ਼ਿਆਦਾ ਦਿਆਲੂ ਹੋ, ਇੱਥੋਂ ਤੱਕ ਕਿ ਅਜਿਹੇ ਦੁਸ਼ਟ ਦਾਨਵਾਂ ਨੂੰ ਵੀ ਬਚਾਉਣਾ ਚਾਹੁੰਦੇ ਹੋ। ਜਿਹੜੇ ਲੋਕ ਭਿਕਸ਼ੂ ਦੇ ਚੋਲੇ ਪਹਿਨਦੇ ਹਨ ਅਤੇ ਗਿਆਨਵਾਨ ਸਤਿਗੁਰੂ ਹੋਣ ਦਾ ਦਿਖਾਵਾ ਕਰਦੇ ਹਨ, ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਤਿਗੁਰੂ ਉਨ੍ਹਾਂ ਨੂੰ ਪਹਿਲਾਂ ਹੀ ਦੋ ਵਾਰ ਨਰਕ ਤੋਂ ਬਚਾ ਚੁੱਕੇ ਹਨ। ਜੇਕਰ ਉਹ ਤੋਬਾ ਨਹੀਂ ਕਰਦੇ, ਤਾਂ ਉਹਨਾਂ ਦੇ ਹਮੇਸ਼ਾ ਲਈ ਨਿਰਲੇਪ ਨਰਕ ਵਿੱਚ ਡਿੱਗਣ ਦੀ ਸੰਭਾਵਨਾ ਹੈ। [...]

ਆਦਿ...

ਦੇਵਦੱਤ ਵਾਂਗ, ਉਸਨੇ ਸ਼ਾਕਿਆਮੁਨੀ ਬੁੱਧ ਤੋਂ ਸਿੱਖਿਆ, ਅਤੇ ਫਿਰ ਉਸਨੇ ਉਸਨੂੰ ਧੋਖਾ ਦਿੱਤਾ। ਅਤੇ ਭਾਵੇਂ ਉਹ ਇੱਕ ਚਚੇਰਾ ਭਰਾ ਸੀ, ਜਿਸਦਾ ਬੁੱਧ ਦੀ ਖੂਨ ਦੀ ਰੇਖਾ ਨਾਲ, ਫਿਰ ਵੀ ਉਸਨੇ ਉਸਨੂੰ ਧੋਖਾ ਦਿੱਤਾ ਅਤੇ ਭਿਆਨਕ ਕੰਮ ਕਰਨ ਲਈ ਬਾਹਰ ਚਲਾ ਗਿਆ। ਸਿਰਫ਼ ਇਸ ਲਈ ਕਿਉਂਕਿ ਉਹ ਬੁੱਧ ਤੋਂ ਈਰਖਾ ਕਰਦਾ ਸੀ, ਉਹ ਬੁੱਧ ਵਾਂਗ ਮਸ਼ਹੂਰ, ਪਿਆਰਾ ਅਤੇ ਸਤਿਕਾਰਿਆ ਜਾਣਾ ਚਾਹੁੰਦਾ ਸੀ। ਪਰ ਉਸ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਸੀ। ਸੋ ਲੋਕ ਸ਼ਾਇਦ ਉਸ ਕੋਲ ਆ ਸਕਦੇ ਹਨ - ਜਿਵੇਂ ਕਿ ਕੁਝ ਸੌਂਵਾਂ ਦੇ ਕਰੀਬ ਵਿਚ ਲੋਕ - ਉਸ ਕੋਲ ਆ ਸਕਦੇ ਹਨ ਕਿਉਂਕਿ ਉਹ ਉਸ ਵਿੱਚ ਵਿਸ਼ਵਾਸ ਕਰਦੇ ਹਨ, ਜਿਸ ਤਰ੍ਹਾਂ ਉਹ ਗੱਲ ਕਰਦਾ ਸੀ। ਉਹ ਸੋਚਣਗੇ ਕਿ ਉਹ ਉਨ੍ਹਾਂ ਨੂੰ ਮੁਕਤੀ ਦੇ ਸਕਦਾ ਹੈ ਉਦੋਂ ਤੱਕ ਜਦੋਂ ਤਕ ਉਹ ਨਿਰਾਸ਼ ਨਹੀਂ ਹੋ ਗਏ, ਅਤੇ ਫਿਰ ਉਹ ਉਸਨੂੰ ਹੋ ਸਕਦਾ ਛੱਡ ਕੇ ਚਲੇ ਜਾਣਗੇ।

ਗੱਲ ਕਰਨੀ ਵਖਰੀ ਗਲ ਹੈ। ਆਪਣੀ ਗੱਲ ਦਾ ਸਮਰਥਨ ਕਰਨ ਦੀ ਸ਼ਕਤੀ ਹੋਣਾ ਵੱਖਰੀ ਗੱਲ ਹੈ। ਮੈਂ ਤੁਹਾਨੂੰ ਕਈ ਵਾਰ ਕਿਹਾ ਹੈ, ਜਿਵੇਂ ਤੁਹਾਡੇ ਕੋਲ ਉਹ ਚੈੱਕਬੁੱਕ ਹੋ ਸਕਦਾ ਹੈ ਜੋ ਤੁਹਾਡੇ ਮਾਪਿਆਂ ਦੀ ਚੈੱਕਬੁੱਕ ਜਾਂ ਹੋਰ ਲੋਕਾਂ ਦੀ ਚੈੱਕਬੁੱਕ ਵਰਗੀ ਦਿਖਾਈ ਦਿੰਦਾ ਹੈ, ਪਰ ਤੁਹਾਡੇ ਕੋਲ ਇਸਦਾ ਬੈਕਅੱਪ ਲੈਣ ਲਈ ਪੈਸੇ ਨਹੀਂ ਹਨ। ਤੁਹਾਡੇ ਉਸ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ। ਫਿਰ ਤੁਸੀਂ ਕਿੰਨੇ ਵੀ ਲੋਕਾਂ ਨੂੰ ਚੈੱਕ ਦਿਓ, ਇਸ ਵਿੱਚੋਂ ਕੁਝ ਨਹੀਂ ਨਿਕਲਦਾ। ਤੁਸੀਂ ਬਸ ਲੋਕਾਂ ਨੂੰ ਧੋਖਾ ਦਿੰਦੇ ਹੋ। ਇਸ ਲਈ ਸ਼ੁਰੂ ਵਿੱਚ ਉਹ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੇ ਹਨ। ਪਰ ਜਦੋਂ ਤੱਕ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ, ਉਹ ਬੈਂਕ ਵਿੱਚ ਇਸਨੂੰ ਕੈਸ਼ ਕਰਨ ਜਾਂਦੇ ਹਨ, ਫਿਰ ਕੁਝ ਨਹੀਂ, ਉਨ੍ਹਾਂ ਕੋਲ ਇੱਕ ਪੈਸਾ ਵੀ ਨਹੀਂ ਹੁੰਦਾ, ਕਿਉਂਕਿ ਤੁਹਾਡਾ ਚੈੱਕ ਅਵੈਧ ਹੈ। ਇਹ ਵਿੱਤੀ ਸਹਾਇਤਾ ਤੋਂ ਖਾਲੀ ਹੈ। ਇਸੇ ਤਰ੍ਹਾਂ, ਜੇਕਰ ਤੁਸੀਂ ਅਧਿਆਤਮਿਕ ਮਹਿਮਾ ਦੇ ਸੱਚੇ ਜੀਵਤ ਵੰਸ਼ ਵਿੱਚੋਂ ਕੋਈ ਜੀਵਤ ਸਤਿਗੁਰੂ ਨਹੀਂ ਲਭ ਸਕਦੇ, ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ।

ਹੁਣ, ਇੱਕ ਹੋਰ ਗੱਲ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਮਾਨਸਿਕ ਲੋਕਾਂ ਦੀ ਨਿੰਦਿਆ ਨਾ ਕਰੋ। ਉਨ੍ਹਾਂ ਤੋਂ ਬਿਨਾਂ, ਸਾਡੇ ਕੋਲ ਤਿਆਰੀ ਕਰਨ, ਪਛਤਾਵਾ ਕਰਨ, ਕਰਮ ਦੇ ਹੋਰ ਦੁਖਦਾਈ ਨਤੀਜਿਆਂ ਤੋਂ ਬਚਣ ਲਈ ਕਾਫ਼ੀ ਸਮਾਂ ਨਹੀਂ ਹੁੰਦਾ। ਇਸ ਲਈ ਸਾਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ, ਇਹ ਸੋਚ ਕੇ ਕਿ ਉਨ੍ਹਾਂ ਨੇ ਗਲਤ ਭਵਿੱਖਬਾਣੀ ਕੀਤੀ ਸੀ। ਨਹੀਂ, ਨਹੀਂ, ਉਨ੍ਹਾਂ ਨੇ ਸਹੀ ਭਵਿੱਖਬਾਣੀ ਕੀਤੀ, 100%। ਇਹ ਸਿਰਫ਼ ਇਹੀ ਹੈ ਕਿ ਟ੍ਰਿਨਿਟੀ ਜਾਂ ਤਾਂ ਰਿਕਾਰਡ ਵਿੱਚੋਂ ਆਫ਼ਤ ਨੂੰ ਮਿਟਾਉਣ ਵਿੱਚ ਮਦਦ ਕਰਦੀ ਹੈ, ਜਾਂ ਸਾਫ਼ ਕਰਨ ਵਿੱਚ ਮਦਦ ਕਰਨ ਲਈ ਆਪਣੀ ਕੁਝ ਸ਼ਕਤੀ ਦਿੰਦੀ ਹੈ। ਅਤੇ ਤੁਹਾਡੀ ਪਛਤਾਵਾ ਸ਼ਕਤੀ, ਪ੍ਰੇਮ-ਪ੍ਰਮਾਤਮਾ ਸ਼ਕਤੀ, ਅਤੇ ਵੀਗਨ ਸ਼ਕਤੀ ਤੁਹਾਨੂੰ ਬਚਾਉਣ ਵਿੱਚ, ਤੁਹਾਡੇ ਸਰੀਰਕ ਜੀਵ ਨੂੰ ਬਚਾਉਣ ਵਿੱਚ ਸਹਾਇਤਾ ਕਰੇਗੀ। ਅਤੇ ਜੇਕਰ ਤੁਸੀਂ ਜੀਵਤ ਜਾਨਵਰਾਂ-ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇੰਨੇ ਨੇਕ, ਨਿਮਰ, ਪ੍ਰਾਰਥਨਾ-ਕਰਨ ਵਾਲੇ, ਨਿਮਰਤਾ ਨਾਲ ਪ੍ਰਾਰਥਨਾ-ਕਰਨ ਵਾਲੇ, ਅਤੇ ਵੀਗਨ ਭੋਜਨ ਖਾਣ-ਵਾਲੇ ਬਣੇ ਰਹੋਗੇ, ਤਾਂ ਤੁਸੀਂ ਇੱਕ ਸੰਤ ਹੋਵੋਗੇ। ਤੁਸੀਂ ਇਸ ਸੰਸਾਰ ਤੋਂ ਪਰੇ ਹੋਵੋਗੇ। ਇਹ ਇਸ ਸੰਸਾਰ ਨਾਲੋਂ, ਇਸ ਸੰਸਾਰ ਤੋਂ ਪਰੇ, ਅਤੇ ਅਗਲੇ, ਅਗਲੇ ਤੋਂ ਪਰੇ ਨਾਲੋਂ ਜ਼ਿਆਦਾ ਲਾਭਦਾਇਕ ਹੋਵੇਗਾ, ਕਿਉਂਕਿ ਪ੍ਰਮਾਤਮਾ ਤੁਹਾਡੀ ਦੇਖਭਾਲ ਕਰੇਗਾ। ਜੇਕਰ ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹੋ ਅਤੇ ਇਮਾਨਦਾਰੀ ਨਾਲ, ਨਿਮਰਤਾ ਨਾਲ ਤੋਬਾ ਕਰਦੇ ਹੋ, ਅਤੇ ਦੁਬਾਰਾ ਪਾਪ ਨਹੀਂ ਕਰਦੇ, ਵੀਗਨ ਬਣਦੇ ਹੋ, ਅਤੇ ਕਦੇ ਵੀ ਕਤਲ-ਕੀਤੇ ਗਏ ਜਾਨਵਰਾਂ-ਲੋਕਾਂ ਦੇ ਮਾਸ ਵਲ ਵਾਪਸ ਨਹੀਂ ਮੁੜਦੇ, ਤਾਂ ਤੁਸੀਂ ਆਜ਼ਾਦ ਹੋਵੋਗੇ, ਪੂਰੀ ਤਰ੍ਹਾਂ ਆਜ਼ਾਦ। ਤੁਸੀਂ ਉਨ੍ਹਾਂ ਮਹਿਲਾਂ ਵਿੱਚ ਘਰ ਜਾਓਗੇ ਜੋ ਪ੍ਰਮਾਤਮਾ ਨੇ ਤੁਹਾਡੇ ਲਈ ਬਣਾਈਆਂ ਹਨ। ਤੁਹਾਡੇ ਵਾਪਸ ਜਾਣ ਤੋਂ ਪਹਿਲਾਂ ਹੀ, ਤੁਹਾਡੇ ਕੋਲ ਪਹਿਲਾਂ ਹੀ ਇਕ ਜਗ੍ਹਾ ਹੁੰਦੀ ਹੈ। ਜੇ ਤੁਸੀਂ ਭੌਤਿਕ ਸਰੀਰ ਛੱਡ ਦਿੰਦੇ ਹੋ ਅਤੇ ਪਹਿਲਾਂ ਹੀ ਨਰਕ ਵਿੱਚ ਚਲੇ ਜਾਂਦੇ ਹੋ, ਤਾਂ ਬਚਾਇਆ ਜਾਣਾ, ਬਚਾਇਆ ਜਾਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।

Photo Caption: ਅਸਲੀ ਘਰ ਹਮੇਸ਼ਾ ਜਿਦੀ, ਉਜਾੜੂ ਬੱਚੇ ਦਾ ਸਵਾਗਤ ਕਰਦਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-24
883 ਦੇਖੇ ਗਏ
35:03
ਧਿਆਨਯੋਗ ਖਬਰਾਂ
2025-08-24
346 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
947 ਦੇਖੇ ਗਏ
ਇਕ ਸੰਤ ਦਾ ਜੀਵਨ
2025-08-24
347 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-08-24
362 ਦੇਖੇ ਗਏ
38:36
ਧਿਆਨਯੋਗ ਖਬਰਾਂ
2025-08-23
374 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-08-23
464 ਦੇਖੇ ਗਏ
ਉਚਾ-ਚੁਕਣ ਵਾਲਾ ਸਾਹਿਤ
2025-08-23
318 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ