ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਕੀਨਨ, ਜ਼ਰੂਰ; ਇਹ ਮੈਡੀਟੇਸ਼ਨ ਨਹੀਂ ਹੈ ਜੋ ਤੁਹਾਡੀ ਰੱਖਿਆ ਕਰਦਾ ਹੈ; ਇਹ ਤੁਹਾਡੀ ਅੰਦਰਲੀ ਆਪਣੀ ਸ਼ਕਤੀ ਦਾ ਜਾਗਰਣ ਹੈ ਜੋ ਤੁਹਾਡੀ ਰੱਖਿਆ ਕਰੇਗਾ। ਇਹ ਜਾਣਨਾ ਕਿ ਤੁਸੀਂ ਪ੍ਰਮਾਤਮਾ ਹੋ ਜੋ ਤੁਹਾਡੀ ਰੱਖਿਆ ਕਰੇਗਾ।
"ਕਿਸੇ ਵੀ ਸਮੱਸਿਆ ਦਾ ਇੱਕੋ ਇੱਕ ਹੱਲ" ਸਵਾਲ ਅਤੇ ਜਵਾਬ ਸੈਸ਼ਨ "ਕੋਸੋਵੋ ਦੀ ਜੰਗ ਦੇ ਸੰਬੰਧ ਵਿੱਚ, ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? "ਤੁਸੀਂ ਕਈ ਤਰੀਕਿਆਂ ਨਾਲ ਮਦਦ ਕਰ ਸਕਦੇ ਹੋ। ਜੇ ਤੁਸੀਂ ਮੰਨਦੇ ਹੋ ਕਿ ਇੱਕ ਪੱਖ ਬੁਰਾ ਹੈ, ਤਾਂ ਤੁਸੀਂ ਦੂਜੇ ਪੱਖ ਨਾਲ ਜੁੜ ਸਕਦੇ ਹੋ ਅਤੇ ਉਨ੍ਹਾਂ ਨੂੰ ਮਾਰ ਸਕਦੇ ਹੋ। ਫਿਰ ਉਨ੍ਹਾਂ ਦੇ ਭਰਾ ਅਤੇ ਭੈਣ ਜਾਂ ਪੁੱਤਰ ਤੁਹਾਡੇ ਭਰਾਵਾਂ ਅਤੇ ਭੈਣਾਂ ਨੂੰ ਮਾਰਨ ਲਈ ਆਉਣਗੇ, ਅਤੇ ਉਨ੍ਹਾਂ ਦੇ ਪੁੱਤਰ ਤੁਹਾਡੇ ਪੁੱਤਰਾਂ ਨੂੰ ਮਾਰ ਦੇਣਗੇ, ਅਤੇ ਆਦਿ। ਮਦਦ ਕਰਨ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਜੋ ਵੀ ਦੁੱਖ ਝੱਲ ਰਿਹਾ ਹੈ, ਉਦਾਹਰਨ ਲਈ, ਸ਼ਰਨਾਰਥੀਆਂ ਨੂੰ ਦੇਖੋ, ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਪੈਸਾ ਦਾਨ ਕਰੋ। ਅਤੇ ਅਸੀਂ ਇਹ ਕਰਦੇ ਹਾਂ। ਅਸੀਂ ਕਿਸੇ ਵੀ ਧਿਰ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਕਿਸੇ ਨੂੰ ਨਹੀਂ ਮਾਰਦੇ। ਅਸੀਂ ਸਿਰਫ਼ ਉਦੋਂ ਮਦਦ ਕਰਦੇ ਹਾਂ ਜਦੋਂ ਸਥਿਤੀ ਪਹਿਲਾਂ ਹੀ ਬਹੁਤ ਮਾੜੀ ਹੁੰਦੀ ਹੈ, ਅਤੇ ਜੇ ਹੋ ਸਕੇ ਤਾਂ ਇਸਨੂੰ ਥੋੜ੍ਹਾ ਬਿਹਤਰ ਬਣਾਉਂਦੇ ਹਾਂ। ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਨੂੰ ਗਿਆਨਵਾਨ ਬਣਾਉਣਾ। ਨਹੀਂ ਤਾਂ, ਅਗੇ ਤੁਹਾਡੀ ਵਾਰੀ ਹੋ ਸਕਦੀ ਹੈ। ਇੱਕ ਵਾਰ ਜਦੋਂ ਤੁਸੀਂ ਗਿਆਨ ਪ੍ਰਾਪਤ ਕਰ ਲੈਂਦੇ ਹੋ, ਜੇਕਰ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਹਨ, ਤਾਂ ਤੁਸੀਂ ਉਨ੍ਹਾਂ ਲਈ ਬਿਹਤਰ ਢੰਗ ਨਾਲ ਪ੍ਰਾਰਥਨਾ ਵੀ ਕਰ ਸਕਦੇ ਹੋ। ਕਿਉਂਕਿ ਤੁਸੀਂ ਪ੍ਰਮਾਤਮਾ ਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ। ਰੱਬ ਵੀ ਜਾਣਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ, ਪਰ ਤੁਸੀਂ ਪ੍ਰਮਾਤਮਾ ਨੂੰ ਨਹੀਂ ਜਾਣਦੇ। ਤੁਸੀਂ ਨਹੀਂ ਜਾਣਦੇ ਕਿ ਪ੍ਰਮਾਤਮਾ ਕੀ ਚਾਹੁੰਦਾ ਹੈ। ਇਹੀ ਸਮੱਸਿਆ ਹੈ। ਇਸੇ ਕਰਕੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਦਾ। ਪ੍ਰਮਾਤਮਾ ਜਵਾਬ ਦਿੰਦਾ ਹੈ ਪਰ ਅਸੀਂ ਸੁਣਦੇ ਨਹੀਂ, ਕਿਉਂਕਿ ਪ੍ਰਮਾਤਮਾ ਇੱਕ ਸੂਖਮ ਭਾਸ਼ਾ ਵਿੱਚ ਗੱਲ ਕਰਦਾ ਹੈ। ਇਸਨੂੰ ਪ੍ਰਾਪਤ ਕਰਨ ਲਈ ਸਾਨੂੰ ਚੁੱਪ ਰਹਿਣਾ ਪਵੇਗਾ। ਅਸੀਂ ਇਸਨੂੰ ਮੈਡੀਟੇਸ਼ਨ, ਚਿੰਤਨ, ਜਾਂ ਸ਼ਾਂਤ ਪ੍ਰਾਰਥਨਾ ਕਹਿੰਦੇ ਹਾਂ। ਪਰ ਸਾਨੂੰ ਪਹਿਲਾਂ ਪ੍ਰਮਾਤਮਾ ਨਾਲ ਆਪਣਾ ਸੰਪਰਕ ਖੋਲ੍ਹਣਾ ਪਵੇਗਾ। ਸਾਨੂੰ ਦੁਬਾਰਾ ਪਲੱਗ-ਇਨ ਕਰਨਾ ਪਵੇਗਾ, ਟੈਲੀਫੋਨ ਨੂੰ ਦੁਬਾਰਾ ਕਨੈਕਟ ਕਰਨਾ ਪਵੇਗਾ। ਫਿਰ ਅਸੀਂ ਉਸ ਨਾਲ ਗੱਲ ਕਰ ਸਕਦੇ ਹਾਂ, ਅਤੇ ਸਾਨੂੰ ਜਵਾਬ ਮਿਲ ਸਕਦਾ ਹੈ। ਹੁਣ ਪ੍ਰਮਾਤਮਾ ਸਾਨੂੰ ਇੱਕ ਕੰਮ ਕਰਨ ਲਈ ਕਹਿੰਦਾ ਹੈ, ਅਤੇ ਅਸੀਂ ਦੂਜਾ ਕਰਦੇ ਹਾਂ। ਕਿਉਂਕਿ ਅਸੀਂ ਜੁੜੇ ਹੋਏ ਨਹੀਂ ਹਾਂ, ਇਹੀ ਇਸ ਸੰਸਾਰ ਦੀ ਸਮੱਸਿਆ ਹੈ। ਜੇਕਰ ਯੂਗੋਸਲਾਵੀਆ ਵਿੱਚ ਲੜ ਰਹੇ ਲੋਕ ਸਿੱਧੇ ਤੌਰ 'ਤੇ ਪ੍ਰਮਾਤਮਾ ਨਾਲ ਸੰਪਰਕ ਕਰ ਸਕਦੇ, ਤਾਂ ਉਹ ਯੁੱਧ ਸ਼ੁਰੂ ਹੀ ਨਾ ਕਰਦੇ। ਪ੍ਰਮਾਤਮਾ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਕਹੇਗਾ। ਜਦੋਂ ਤੋਂ ਇਹ ਸ਼ੁਰੂ ਹੋਇਆ ਹੈ, ਇਸਨੂੰ ਕਿਸੇ ਸਮੇਂ ਤੱਕ ਜਾਰੀ ਰੱਖਣਾ ਪਵੇਗਾ। ਜਿਵੇਂ ਜਦੋਂ ਕਿਸੇ ਕਾਰ ਦਾ ਇੰਜਣ ਸ਼ੁਰੂ ਹੁੰਦਾ ਹੈ ਅਤੇ ਇਹ ਹੇਠਾਂ ਵੱਲ ਜਾ ਰਿਹਾ ਹੁੰਦਾ ਹੈ, ਤਾਂ ਇਸਨੂੰ ਆਪਣਾ ਰਸਤਾ ਚਲਾਉਣਾ ਪੈਂਦਾ ਹੈ, ਅਤੇ ਫਿਰ ਇਹ ਰੁਕ ਜਾਵੇਗਾ। ਅਸੀਂ ਆਪਣੇ ਪਿਆਰ-ਭਰੇ ਵਿਚਾਰ ਅਤੇ ਪਿਆਰ-ਭਰੀ ਸ਼ਕਤੀ ਦੇ ਕੇ ਮਦਦ ਕਰ ਸਕਦੇ ਹਾਂ, ਪਰ ਸਾਡੀਆਂ ਪ੍ਰਾਰਥਨਾਵਾਂ ਸ਼ਕਤੀਸ਼ਾਲੀ ਹੋਣੀਆਂ ਚਾਹੀਦੀਆਂ ਹਨ। ਇਸ ਸਮੇਂ, ਸਾਡੀਆਂ ਪ੍ਰਾਰਥਨਾਵਾਂ ਵਿੱਚ ਸ਼ਕਤੀ ਨਹੀਂ ਹੈ, ਕਿਉਂਕਿ ਅਸੀਂ ਅੰਦਰਲੀ ਸ਼ਕਤੀ ਨਾਲ ਜੁੜੇ ਨਹੀਂ ਹਾਂ। ਇਸੇ ਲਈ ਯਿਸੂ ਨੇ ਕਿਸੇ ਵੀ ਯੁੱਧ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕੀਤਾ। ਬੁੱਧ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਤ ਕਰਨ ਦੀ ਕੋਸ਼ਿਸ਼ ਵਿੱਚ ਨਹੀਂ ਘੁੰਮੇ। ਉਹ ਲੋਕਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਸਿਖਾਉਣ ਵਿੱਚ ਰੁੱਝੇ ਹੋਏ ਸਨ, ਕਿਉਂਕਿ ਉਹ ਜਾਣਦੇ ਸਨ ਕਿ ਇਸ ਗ੍ਰਹਿ 'ਤੇ, ਅਤੇ ਬ੍ਰਹਿਮੰਡ ਦੇ ਕਿਸੇ ਵੀ ਹੋਰ ਗ੍ਰਹਿ 'ਤੇ ਕਿਸੇ ਵੀ ਸਮੱਸਿਆ ਦਾ ਇੱਕੋ ਇੱਕ ਹੱਲ ਇਹੀ ਹੈ। ਅਸੀਂ ਦਿਲੋਂ ਪ੍ਰਾਰਥਨਾ ਰਾਹੀਂ ਮਦਦ ਕਰ ਸਕਦੇ ਹਾਂ, ਪਰ ਸਾਨੂੰ ਗਿਆਨਵਾਨ ਹੋਣਾ ਚਾਹੀਦਾ ਹੈ। ਸਾਨੂੰ ਪਹਿਲਾਂ ਇਸ ਪ੍ਰਮਾਤਮਾ ਦੀ ਸ਼ਕਤੀ ਨਾਲ ਜੁੜਨਾ ਚਾਹੀਦਾ ਹੈ। ਫਿਰ ਜੋ ਵੀ ਅਸੀਂ ਸੋਚਦੇ ਹਾਂ ਉਹ ਸੱਚ ਹੋ ਜਾਵੇਗਾ, ਜੋ ਵੀ ਅਸੀਂ ਚਾਹੁੰਦੇ ਹਾਂ ਉਹ ਸੱਚ ਹੋ ਜਾਵੇਗਾ। ਇਸ ਵੇਲੇ, ਅਸੀਂ ਕੁਝ ਚਾਹੁੰਦੇ ਹਾਂ ਪਰ ਸਾਡੇ ਕੋਲ ਇਸਦਾ ਸਮਰਥਨ ਕਰਨ ਲਈ ਕੁਝ ਨਹੀਂ ਹੈ। ਜਿਵੇਂ ਅਸੀਂ ਇੱਕ ਪਹਿਰਾਵਾ ਖਰੀਦਣਾ ਚਾਹੁੰਦੇ ਹਾਂ, ਜਾਂ ਅਸੀਂ ਜੁੱਤੇ ਖਰੀਦਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਬੈਂਕ ਵਿੱਚ ਪੈਸੇ ਨਹੀਂ ਹਨ। ਪਹਿਲਾਂ ਬੈਂਕ ਵਿੱਚ ਪੈਸੇ ਰੱਖੋ, ਫਿਰ ਤੁਸੀਂ ਜੋ ਵੀ ਚਾਹੁੰਦੇ ਹੋ, ਖਰੀਦ ਸਕਦੇ ਹੋ। (ਤਾੜੀਆਂ) ਤੁਹਾਡਾ ਧੰਨਵਾਦ।" ਕੀ ਤੁਸੀਂ ਇਕ ਸੰਤ ਹੋ? "ਤੁਹਾਨੂੰ ਕੀ ਲੱਗਦਾ ਹੈ? ਕੀ ਮੈਂ ਤੁਹਾਨੂੰ ਇਕ ਸੰਤ ਲੱਗਦੀ ਹਾਂ? ਮੈਂ ਨਹੀਂ ਹਾਂ? ਰੱਬ ਦਾ ਸ਼ੁਕਰ ਹੈ! ਜੇ ਮੈਂ ਇਕ ਸੰਤ ਵਰਗੀ ਦਿਖਦੀ, ਤਾਂ ਮੈਂ ਹੋਰ ਮੁਸੀਬਤ ਵਿੱਚ ਹੁੰਦੀ। ਮੈਨੂੰ ਪਹਿਲਾਂ ਹੀ ਇਕ ਸੰਤ ਵਾਂਗ ਦਿਖਣ ਤੋਂ ਬਿਨਾਂ ਕਾਫ਼ੀ ਮੁਸ਼ਕਲ ਆ ਰਹੀ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਇਕ ਸੰਤ ਹਾਂ ਜਾਂ ਨਹੀਂ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਕ ਸੰਤ ਬਣੋ। (ਤਾੜੀਆਂ) ਅਤੇ ਮੈਂ ਗਰੰਟੀ ਦਿੰਦੀ ਹਾਂ ਕਿ ਜੇ ਮੈਂ ਤੁਹਾਨੂੰ ਸਿਖਾਉਂਦੀ ਹਾਂ, ਤਾਂ ਤੁਸੀਂ ਇਕ ਸੰਤ ਬਣੋਗੇ। ਪ੍ਰਮਾਤਮਾ ਦੇ ਨਾਮ ਤੇ, ਮੈਂ ਵਾਅਦਾ ਕਰਦੀ ਹਾਂ। (ਤਾੜੀਆਂ)" "ਜਾਗਰੂਕਤਾ ਦੇ ਨਾਲ-ਨਾਲ ਸੁਰੱਖਿਆ ਵੀ ਆਉਂਦੀ ਹੈ" ਸਵਾਲ ਅਤੇ ਜਵਾਬ ਸੈਸ਼ਨ ਕੀ ਤੁਹਾਡਾ ਮੈਡੀਟੇਸ਼ਨ ਮੈਨੂੰ ਜਾਂ ਕਿਸੇ ਹੋਰ ਨੂੰ ਬਾਹਰੋਂ ਜਾਂ ਸਾਡੇ ਅੰਦਰੋਂ ਨਕਾਰਾਤਮਕ ਸ਼ਕਤੀਆਂ ਤੋਂ ਪ੍ਰਭਾਵਿਤ ਹੋਣ ਤੋਂ ਬਚਾ ਸਕਦਾ ਹੈ? "ਯਕੀਨਨ, ਜ਼ਰੂਰ; ਇਹ ਮੈਡੀਟੇਸ਼ਨ ਨਹੀਂ ਹੈ ਜੋ ਤੁਹਾਡੀ ਰੱਖਿਆ ਕਰਦਾ ਹੈ; ਇਹ ਤੁਹਾਡੀ ਅੰਦਰਲੀ ਆਪਣੀ ਸ਼ਕਤੀ ਦਾ ਜਾਗਰਣ ਹੈ ਜੋ ਤੁਹਾਡੀ ਰੱਖਿਆ ਕਰੇਗਾ। ਇਹ ਜਾਣਨਾ ਕਿ ਤੁਸੀਂ ਪ੍ਰਮਾਤਮਾ ਹੋ ਜੋ ਤੁਹਾਡੀ ਰੱਖਿਆ ਕਰੇਗਾ। ਬਾਈਬਲ ਕਹਿੰਦੀ ਹੈ ਕਿ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ। ਮੈਂ ਤੁਹਾਨੂੰ ਸਿਰਫ਼ ਇਹ ਦਿਖਾਉਣ ਜਾ ਰਹੀ ਹਾਂ ਕਿ ਉਸ ਪ੍ਰਮਾਤਮਾ ਨੂੰ ਕਿਵੇਂ ਲੱਭਣਾ ਹੈ। ਫਿਰ ਉਹ ਤੁਹਾਡੀ ਰੱਖਿਆ ਕਰੇਗਾ। ਮੈਡੀਟੇਸ਼ਨ ਦਾ ਮਤਲਬ ਸਿਰਫ਼ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰੋ ਤਾਂ ਜੋ ਤੁਸੀਂ ਆਪਣੇ ਅੰਦਰਲੇ ਪ੍ਰਮਾਤਮਾ ਨਾਲ ਗੱਲਬਾਤ ਕਰ ਸਕੋ। ਜਿੰਨਾ ਜ਼ਿਆਦਾ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ, ਓਨਾ ਹੀ ਜ਼ਿਆਦਾ ਤੁਸੀਂ ਸੁਰੱਖਿਅਤ, ਪਿਆਰ ਕੀਤੇ ਜਾਂਦੇ ਅਤੇ ਸੁਰੱਖਿਅਤ ਮਹਿਸੂਸ ਕਰਦੇ ਹੋ। ਤੁਹਾਡਾ ਪਰਿਵਾਰ ਅਤੇ ਤੁਹਾਡੇ ਦੋਸਤ ਵੀ, ਉਹ ਵੀ ਜੋ ਸੌ ਸਾਲ ਪਹਿਲਾਂ ਮਰ ਗਏ ਸਨ ਅਤੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ, ਸੁਰੱਖਿਅਤ ਰਹਿਣਗੇ। ਤੁਹਾਡੇ ਪਿਛੇ ਤੋਂ ਪੰਜ ਪੀੜ੍ਹੀਆਂ ਵੀ ਤੁਹਾਡੀ ਜਾਗਰਣ ਦੀ ਸ਼ਕਤੀ ਦੇ ਕਾਰਨ ਸੁਰੱਖਿਅਤ ਅਤੇ ਸਵਰਗ ਵਿੱਚ ਉੱਚੀਆਂ ਚੁਕੀਆਂ ਜਾਣਗੀਆਂ।" ਪਿਆਰੇ ਸਤਿਗੁਰੂ ਚਿੰਗ ਹਾਈ ਜੀ, ਇਹ ਸਭ ਜਾਣਦੇ ਹਨ ਕਿ ਅਗਸਤ 1999 ਵਿੱਚ ਸੰਸਾਰ ਵਿੱਚ ਇੱਕ ਵੱਡੀ ਆਫ਼ਤ ਆਵੇਗੀ। ਕੀ ਇਹ ਮਨੁੱਖੀ ਦਿਲ ਵਿੱਚ ਇਕ ਆਫ਼ਤ ਹੈ ਜਾਂ ਨਵੇਂ ਸੰਸਾਰ ਵਿੱਚ? "ਸੰਸਾਰ ਪੁਰਾਣਾ ਹੈ, ਨਵਾਂ ਕਿਉਂ? (ਸਤਿਗੁਰੂ ਅਤੇ ਦਰਸ਼ਕ ਹੱਸਦੇ ਹਨ) ਆਫ਼ਤ ਹਮੇਸ਼ਾ ਵਾਪਰਦੀ ਹੈ। ਅਗਸਤ 1999 ਤੱਕ ਇੰਤਜ਼ਾਰ ਨਾ ਕਰੋ। ਜੇ ਅਸੀਂ ਬਾਹਰ ਜਾਂਦੇ ਹਾਂ ਅਤੇ ਧਿਆਨ ਨਾਲ ਗੱਡੀ ਨਹੀਂ ਚਲਾਉਂਦੇ, ਤਾਂ ਸਾਡਾ ਹਾਦਸਾ ਹੋ ਜਾਂਦਾ ਹੈ। ਆਫ਼ਤ ਤੁਹਾਡੇ ਲਈ ਪਹਿਲਾਂ ਹੀ ਹੈ। ਕੀ ਫਾਇਦਾ ਜੇ ਸੰਸਾਰ ਅਜੇ ਵੀ ਉੱਥੇ ਹੈ ਅਤੇ ਤੁਸੀਂ ਖੁਦ ਇੱਕ ਆਫ਼ਤ ਵਿੱਚ ਫਸ ਜਾਂਦੇ ਹੋ? ਸੰਸਾਰ ਦੀ ਆਫ਼ਤ ਦੀ ਉਡੀਕ ਨਾ ਕਰੋ; ਅੱਜੇ ਆਪਣੇ ਆਪ ਨੂੰ ਬਚਾਓ। ਮੈਨੂੰ ਭਵਿੱਖ ਦੀ ਭਵਿੱਖਬਾਣੀ ਕਰਨ ਲਈ ਨਾ ਕਹੋ, ਕਿਉਂਕਿ ਮਨੁੱਖਜਾਤੀ ਲਈਂ ਕੋਈ ਨਿਸ਼ਚਿਤ ਭਵਿੱਖ ਜਾਂ ਕਿਸੇ ਵੀ ਕਿਸਮ ਦਾ ਨਹੀਂ ਹੈ। ਜੇਕਰ ਸੱਚਮੁੱਚ ਕਿਸੇ ਵੀ ਕਿਸਮ ਦਾ ਇੱਕ ਨਿਸ਼ਚਿਤ ਭਵਿੱਖ ਹੈ, ਤਾਂ ਯਿਸੂ ਕੁਝ ਵੀ ਨਹੀਂ ਕਰ ਸਕਦਾ। ਬੁੱਧ ਨੂੰ ਆਉਣ ਦੀ ਲੋੜ ਨਹੀਂ ਸੀ, ਅਤੇ ਸਾਨੂੰ ਮੈਡੀਟੇਸ਼ਨ ਕਰਨ ਦੀ ਲੋੜ ਨਹੀਂ ਹੈ। ਸਾਨੂੰ ਪ੍ਰਾਰਥਨਾ ਕਰਨ ਦੀ ਵੀ ਲੋੜ ਨਹੀਂ ਹੈ। ਕੀ ਫਾਇਦਾ, ਠੀਕ ਹੈ? ਨਕਾਰਾਤਮਕ ਸ਼ਕਤੀ ਚਾਹੁੰਦੀ ਹੈ ਕਿ ਤੁਸੀਂ ਇਹ ਵਿਸ਼ਵਾਸ ਕਰੋ ਕਿ ਉਥੇ ਇਹ ਅਤੇ ਉਹ ਅਤੇ ਹੋਰ ਆਫਤ ਆਵੇਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਕਿਸੇ ਵੀ ਨਕਾਰਾਤਮਕ ਸ਼ਕਤੀ, ਕਿਸੇ ਵੀ ਆਫ਼ਤ ਜਾਂ ਕਿਸੇ ਵੀ ਭਵਿੱਖਬਾਣੀ ਨਾਲੋਂ ਵੱਡੀ ਹੈ। ਸਾਨੂੰ ਇਸ ਪ੍ਰਮਾਤਮਾ ਦੀ ਕਿਰਪਾ ਨਾਲ ਸੰਪਰਕ ਕਰਨਾ ਪਵੇਗਾ, ਅਤੇ ਫਿਰ ਅਸੀਂ ਸੁਰੱਖਿਅਤ ਹੋਵਾਂਗੇ। (ਤਾੜੀਆਂ) ਤੁਹਾਡਾ ਧੰਨਵਾਦ।" 'ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਾਹ' ਇੱਥੇ ਡਾਊਨਲੋਡ ਕਰਨ ਲਈ ਮੁਫ਼ਤ ਹੈ SMCHBooks.com ਅਤੇ ਇਸਨੂੰ ਅੰਗਰੇਜ਼ੀ ਅਤੇ ਔਲੇਕਸੀਜ਼ (ਵੀਐਤਨਾਮੀਜ਼) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।