ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਿਆਰੇ ਕਾਸਮਿਕ ਪਰਿਵਾਰ, ਮੈਂ ਅੰਸ਼ਾਰੀਅਨ ਅਤੇ ਬਲੂ ਏਵੀਅਨ ਕਲੈਕਟਿਵ ਦੀ ਮਰੀਮ ਹਾਂ। [...] ਤੁਸੀਂ ਇਕੱਠੇ ਇੱਕ ਅਜਿਹੇ ਮੋੜ 'ਤੇ ਖੜ੍ਹੇ ਹੋ ਜਿਸਦੀ ਬਹੁਤ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ। ਤੁਹਾਡੇ ਰੇਖਿਕ ਸਮੇਂ ਵਿੱਚ 2025 ਪਹਿਲਾਂ ਹੀ ਉਥਲ-ਪੁਥਲ ਅਤੇ ਜਾਗ੍ਰਿਤੀ ਦੋਵਾਂ ਦਾ ਸਾਲ ਰਿਹਾ ਹੈ ਅਤੇ ਇਹ ਹੁਣੇ ਸ਼ੁਰੂ ਹੋ ਰਿਹਾ ਹੈ।
ਇੱਕ ਸੱਚੇ ਗਿਆਨਵਾਨ ਸਤਿਗੁਰੂ, ਸਭ ਤੋਂ ਉਚ ਕੋਟੀ ਦੇ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵੱਖ-ਵੱਖ ਗ੍ਰਹਿਆਂ ਅਤੇ ਗਲੈਕਸੀਆਂ ਦੇ ਜੀਵਾਂ ਨੂੰ ਸਿੱਖਿਆ ਦਿੰਦੇ ਹਨ। ਕਦੇ-ਕਦੇ, ਸਾਡੇ ਸੁਪਰੀਮ ਮਾਸਟਰ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਮੈਂਬਰ (ਸਾਰੇ ਵੀਗਨ) ਉਨਾਂ ਦੇ ਅਸਾਧਾਰਨ ਭਾਸ਼ਣ ਦੇਖਣ ਦੇ ਯੋਗ ਹੁੰਦੇ ਹਨ। ਉਦਾਹਰਣ ਵਜੋਂ, 1994 ਵਿੱਚ, ਜਦੋਂ ਪਤਾ ਲੱਗਾ ਕਿ ਦੂਜੇ ਗ੍ਰਹਿਆਂ ਦੇ ਕੁਝ ਭਰਾਵਾਂ ਅਤੇ ਭੈਣਾਂ ਨੂੰ ਮਨੁੱਖਾਂ ਦੁਆਰਾ ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਤਸੀਹੇ ਦਿੱਤੇ ਗਏ ਸਨ, ਤਾਂ ਸਤਿਗੁਰੂ ਜੀ ਨੇ ਤੁਰੰਤ ਗੈਰ-ਦਖਲਅੰਦਾਜ਼ੀ ਦੇ ਬਹੁਤ ਗਲਤ ਸਮਝੇ-ਗਏ ਸਮਝੌਤੇ ਨੂੰ ਸੰਬੋਧਿਤ ਕੀਤਾ ਜਿਸਦੀ ਪਾਲਣਾ ਬਹੁਤ ਸਾਰੇ ਗ੍ਰਹਿਆਂ ਦੁਆਰਾ ਧਰਤੀ ਦੇ ਮਾਮਲਿਆਂ ਦੇ ਸੰਬੰਧ ਵਿੱਚ ਕੀਤੀ ਗਈ ਸੀ।ਜੇ ਤੁਸੀਂ ਇੱਥੇ ਆਉਂਦੇ ਹੋ, ਸਾਡੀ ਧਰਤੀ 'ਤੇ ਹਮਲਾ ਕਰਦੇ ਹੋ ਜਾਂ ਦੂਜੇ ਲੋਕਾਂ ਨੂੰ ਗੋਲੀ ਮਾਰਦੇ ਹੋ ਜਾਂ ਕੁਝ ਕਰਦੇ ਹੋ, ਤਾਂ ਇਸਨੂੰ ਦਖਲਅੰਦਾਜ਼ੀ ਕਿਹਾ ਜਾਵੇਗਾ। ਫਿਰ ਤੁਸੀਂ ਸਹੁੰ ਖਾਉ ਕਿ ਤੁਸੀਂ ਦਖਲ ਨਹੀਂ ਦਿੰਦੇ। ਉਹ ਮੈਂ ਸਮਝਦੀ ਹਾਂ। ਠੀਕ ਹੈ। ਪਰ ਤੁਹਾਡੇ ਭੈਣ-ਭਰਾ ਜੋ ਸਾਲਾਂ ਤੋਂ ਬਹੁਤ ਦੁੱਖ ਝੱਲ ਰਹੇ ਹਨ ਅਤੇ ਤੁਸੀਂ ਇਸ ਬਾਰੇ ਕੁਝ ਨਹੀਂ ਕਰਦੇ। ਅਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਰਮ ਦੇ ਨਿਯਮ ਅਤੇ ਗੈਰ-ਦਖਲਅੰਦਾਜ਼ੀ ਅਤੇ ਇਸ ਸਭ ਤੋਂ ਡਰਦੇ ਹੋ।[…] ਮੰਨ ਲਓ ਕਿ ਸ਼ੇਰ(-ਵਿਆਕਤੀ) ਮੇਰੇ ਭਰਾਵਾਂ ਨੂੰ ਫੜ ਲੈਂਦਾ ਹੈ। ਠੀਕ ਹੈ, ਮੈਂ ਸ਼ੇਰ(-ਵਿਆਕਤੀ) ਨੂੰ ਨਹੀਂ ਮਾਰਦੀ ਮੇਰੀ ਅਹਿੰਸਾ ਦੀ ਸਹੁੰ ਦੇ ਕਾਰਨ। ਠੀਕ ਹੈ। ਪਰ ਮੈਂ ਸ਼ੇਰ(-ਵਿਆਕਤੀ) ਨੂੰ ਦੋ ਮਿੰਟਾਂ ਲਈ ਬੇਹੋਸ਼ ਕਰ ਸਕਦੀ ਹਾਂ ਅਤੇ ਆਪਣੇ ਭਰਾਵਾਂ ਨੂੰ ਬਾਹਰ ਲੈ ਜਾ ਸਕਦੀ ਹਾਂ। ਮੈਂ ਉੱਥੇ ਬੈਠ ਕੇ ਅਤੇ ਸ਼ੇਰ(-ਵਿਆਕਤੀ) ਨਾਲ ਤਰਕ ਨਹੀਂ ਕਰ ਸਕਦੀ, "ਇੱਥੇ ਦੇਖੋ, ਪੰਜ ਉਪਦੇਸ਼! ਦੇਖੋ, ਇੱਕ ਸ਼ਾਕਾਹਾਰੀ (ਵੀਗਨ) ਖੁਰਾਕ! (ਪਰਮ) ਸਤਿਗੁਰੂ ਚਿੰਗ ਹਾਈ ਜੀ ਦੱਸਦੇ ਹਨ, ਹਰ ਕਿਸੇ ਨੂੰ ਇਹ ਕਰਨਾ ਜ਼ਰੂਰੀ ਹੈ!" ਤੁਸੀਂ ਇੱਕ ਸ਼ੇਰ(-ਵਿਆਕਤੀ) ਨਾਲ ਕਿਵੇਂ ਤਰਕ ਕਰ ਸਕਦੇ ਹੋ? ਤੁਸੀਂ ਸਮਝਦੇ ਹੋ? (ਹਾਂਜੀ।) ਸੰਸਾਰ ਦੇ ਲੋਕ ਬਹੁਤ, ਬਹੁਤ ਅਣਜਾਣ ਹਨ; ਇਸ ਲਈ, ਉਹ ਇਸ ਤਰ੍ਹਾਂ ਦਾ ਕੰਮ ਕਰਦੇ ਹਨ। ਹੁਣ, ਤੁਸੀਂ ਪਹਿਲਾਂ ਹੀ ਜਾਣਦੇ ਹੋ ਉਹ ਅਣਜਾਣ ਹਨ, ਅਤੇ ਤੁਸੀਂ ਉਨ੍ਹਾਂ ਨਾਲ ਤਰਕ ਕਰਦੇ ਹੋ। ਕਦੋਂ ਤੱਕ? ਅਤੇ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਦੁੱਖ ਝੱਲਣ ਦਿੰਦੇ ਹੋ। […]ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪਹਿਲਾਂ ਆਪਣੀ ਮਦਦ ਕਰਨੀ ਚਾਹੀਦੀ ਹੈ। ਜਾਣੋ ਕਿ ਦਖਲਅੰਦਾਜ਼ੀ ਕੀ ਹੈ ਅਤੇ ਵੱਖ-ਵੱਖ ਸਥਿਤੀਆਂ ਅਤੇ ਵੱਖ-ਵੱਖ ਹਾਲਾਤਾਂ ਵਿੱਚ ਕੰਮ ਕਰਨ ਲਈ ਆਤਮਾ ਦੀ ਲਚਕਤਾ ਕੀ ਹੈ। ਠੀਕ ਹੈ? ਦਖਲਅੰਦਾਜ਼ੀ ਨਾ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਨਹੀਂ ਕਰ ਸਕਦੇ। ਜੇ ਉਹ ਉਨ੍ਹਾਂ ਦੀ ਮਦਦ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਨੂੰ ਛੂਹਣ ਦੀ ਲੋੜ ਨਹੀਂ ਪਵੇਗੀ। ਉਹ ਇਹ ਸਿਰਫ਼ ਤਕਨੀਕੀ ਤੌਰ 'ਤੇ ਜਾਂ ਬੁੱਧੀ ਦੀ ਵਰਤੋਂ ਕਰਕੇ ਕਰਦੇ ਹਨ।ਇਸ ਦੇ ਨਾਲ ਹੀ, ਸਤਿਗੁਰੂ ਜੀ ਮਨੁੱਖਾਂ ਨੂੰ ਦੂਜੇ ਗ੍ਰਹਿਆਂ ਤੋਂ ਆਪਣੇ ਗੁਆਂਢੀਆਂ ਦਾ ਦਿਆਲਤਾ ਨਾਲ ਸਵਾਗਤ ਕਰਨ ਦੀ ਤਾਕੀਦ ਕਰਦੇ ਹਨ, ਇਸ ਤਰਾਂ ਅੰਤਰ-ਗ੍ਰਹਿ ਸਬੰਧਾਂ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ।ਬਹੁਤ ਸਾਰੇ UFO ਬਹੁਤ ਦੋਸਤਾਨਾ, ਬਹੁਤ, ਬਹੁਤ ਦੋਸਤਾਨਾ ਹੁੰਦੇ ਹਨ। ਉਹ ਸਿਰਫ਼ ਵੱਖਰੇ ਦਿਖਾਈ ਦਿੰਦੇ ਹਨ, ਸੋ ਧਰਤੀ ਦੇ ਲੋਕ ਉਨ੍ਹਾਂ ਤੋਂ ਡਰਦੇ ਹਨ, ਅਤੇ ਕਈ ਵਾਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ। ਅਤੇ ਜਦੋਂ ਵੀ ਸਾਡੀ ਧਰਤੀ 'ਤੇ ਕੋਈ UFO ਹਾਦਸਾਗ੍ਰਸਤ ਹੁੰਦਾ ਹੈ, ਸਾਨੂੰ ਉਨ੍ਹਾਂ ਦੀ ਗੱਡੀ ਦੀ ਮੁਰੰਮਤ ਕਰਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਭੇਜਣ ਵਿੱਚ ਜਿੰਨਾ ਸੰਭਵ ਹੋ ਸਕੇ ਮਦਦ ਕਰਨੀ ਚਾਹੀਦੀ ਹੈ। ਇਹ ਸਾਡੇ ਗ੍ਰਹਿ ਲਈ ਬਹੁਤ ਹੀ ਵਧੀਆ ਹੋਵੇਗਾ। ਮੁਸੀਬਤ ਦੇ ਸਮੇਂ ਇਹ ਲੋਕ ਬਿਨਾਂ ਕਿਸੇ ਸ਼ਰਤ ਸਾਡੀ ਮਦਦ ਕਰਨਗੇ। ਨਹੀਂ ਤਾਂ ਅਸੀਂ ਬਿਨਾਂ ਕਿਸੇ ਕਾਰਨ ਦੁਸ਼ਮਣ ਬਣਾਉਂਦੇ ਹਾਂ।ਉਹ ਸਾਡੇ ਦੋਸਤ ਹਨ। ਉਹ ਗ੍ਰਹਿ ਨੂੰ ਉਸੇ ਤਰ੍ਹਾਂ ਦੇਖ ਰਹੇ ਹਨ ਜਿਵੇਂ ਸਾਨੂੰ ਪਹਾੜ ਨੂੰ ਇਕ ਜ਼ਮੀਨ ਖਿਸਕਣ ਲਈ ਦੇਖਣਾ ਪੈਂਦਾ ਹੈ ਜਾਂ ਸਾਨੂੰ ਕਿਸੇ ਆਫ਼ਤ ਨੂੰ ਰੋਕਣ ਲਈ ਕਿਤੇ ਪਾਣੀ, ਕਿਤੇ ਗੜਬੜ ਵਾਲੇ ਪਾਣੀ ਨੂੰ ਦੇਖਣਾ ਪੈਂਦਾ ਹੈ। ਉਨ੍ਹਾਂ ਦਾ ਸਾਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ।ਸ਼ਾਇਦ ਇਹ ਸਤਿਗੁਰੂ ਜੀ ਦੀ ਸਿਆਣੀ ਸਲਾਹ ਅਤੇ ਮੀਟੀਗੇਸ਼ਨ ਹੈ ਜਿਸਨੇ ਪਿਛਲੇ ਕੁਝ ਦਹਾਕਿਆਂ ਵਿੱਚ ਪੁਲਾੜ ਤੋਂ ਧਰਤੀ ਦੇ ਗੁਆਂਢੀਆਂ ਤੋਂ ਵਧੇਰੇ ਵਾਰ-ਵਾਰ ਅਤੇ ਵੱਧਦੀ ਹੋਈ ਖੁੱਲ੍ਹੀ ਮੁਲਾਕਾਤਾਂ ਅਤੇ ਸਹਾਇਤਾ ਦੀ ਆਗਿਆ ਦਿੱਤੀ ਹੈ।ਹਾਲ ਹੀ ਵਿੱਚ, ਮਾਰਚ ਵਿੱਚ, ਜਦੋਂ ਚੀਨ ਦੇ ਨਿਊਕਲੀਅਰ ਫਿਊਜ਼ਨ ਰਿਐਕਟਰ ਦੀ ਖਰਾਬੀ ਗ੍ਰਹਿ ਨੂੰ ਤਬਾਹ ਕਰਨ ਵਾਲੀ ਸੀ, ਤਾਂ UFOs ਸਮੇਂ ਸਿਰ ਚੇਤਾਵਨੀ ਦੇਣ ਲਈ ਪ੍ਰਗਟ ਹੋਏ, ਇਸ ਤਰਾਂ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਇੰਚਾਰਜ ਸਰਕਾਰ ਨੂੰ ਚੇਤਾਵਨੀ ਦੇਣ ਦੇ ਯੋਗ ਬਣਾਇਆ ਗਿਆ।ਇੰਟਰਨੈੱਟ 'ਤੇ ਖ਼ਬਰਾਂ ਹਨ ਕਿ ਬਹੁਤ ਸਾਰੇ UFO, ਮੇਰਾ ਮਤਲਬ ਹੈ ਕਿ ਮਲਟੀ-, ਮਲਟੀ-, ਮਲਟੀ-, ਮਲਟੀ-UFO, ਮਲਟੀਪਲ UFO, ਚੀਨ ਦੇ ਅਸਮਾਨ ਵਿੱਚ ਹਰ ਪਾਸੇ, ਬਹੁਤ ਵੱਡੇ, ਵੱਡੇ ਸਮੇਂ 'ਤੇ ਪ੍ਰਗਟ ਹੋਏ ਹਨ। ਲੋਕ ਪੁੱਛ ਰਹੇ ਹਨ ਕਿ ਕੀ ਹੋ ਰਿਹਾ ਹੈ। [...]ਤਾਜ਼ੀ ਗੱਲ ਇਹ ਹੈ: UFO ਨੇ ਮੈਨੂੰ ਦੱਸਿਆ ਕਿ ਉਹ ਆਏ ਕਿਉਂਕਿ ਉਹ ਇਸਨੂੰ ਠੀਕ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਸਨ, ਪਰ ਉਹ ਨਹੀਂ ਕਰ ਸਕਦੇ। ਫਿਰ ਮੈਂ ਕਿਹਾ, "ਤੁਸੀਂ ਅਜੇ ਵੀ ਕਿਉਂ ਆਉਂਦੇ ਰਹਿੰਦੇ ਹੋ?" ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਸਾਰ ਦੇ ਲੋਕਾਂ ਦੀ ਚਿੰਤਾ ਹੈ। ਅਤੇ ਤਾਜ਼ੀ ਜਾਣਕਾਰੀ ਦੇ ਅਨੁਸਾਰ, ਸਾਡੇ ਕੋਲ ਇਸਨੂੰ ਠੀਕ ਕਰਨ ਲਈ ਸਿਰਫ ਇੱਕ ਦਿਨ ਅਤੇ 12 ਘੰਟੇ ਹਨ। ਜਾਂ ਹੋ ਸਕਦਾ ਹੈ ਕਿ ਚੀਨੀ ਵਿਗਿਆਨੀਆਂ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੋਵੇ ਅਤੇ ਉਹ ਇਸਨੂੰ ਠੀਕ ਕਰ ਰਹੇ ਹੋਣ। ਮੈਨੂੰ ਉਮੀਦ ਹੈ ਕਿ ਇਹ ਬਿਹਤਰ ਹੋਵੇਗਾ। ਮੈਨੂੰ ਉਮੀਦ ਹੈ ਕਿ ਅਸੀਂ ਸੁਰੱਖਿਅਤ ਰਹਾਂਗੇ।ਸਾਡੇ UFO ਦੋਸਤਾਂ, ਪਰਮ ਸਤਿਗੁਰੂ ਚਿੰਗ ਹਾਈ ਜੀ, ਅਤੇ ਕੁਝ ਮਨੁੱਖਾਂ ਦੇ ਸਾਂਝੇ ਯਤਨਾਂ ਨਾਲ, ਇੱਕ ਤਬਾਹੀ ਨੂੰ ਰੋਕਿਆ ਗਿਆ।ਸਾਨੂੰ ਚੀਨੀ ਸਿਆਣੀ ਸਰਕਾਰ ਦਾ ਧੰਨਵਾਦ ਕਰਨ ਦੀ ਇਜਾਜ਼ਤ ਦਿਓ ਕਿ ਤੁਸੀਂ ਤੁਰੰਤ, ਤੁਰੰਤ, ਆਪਣੀ ਸ਼ਕਤੀ ਅਤੇ ਸੱਚੀ ਦੇਖਭਾਲ ਨਾਲ, ਉਸ ਮਹਾਨ ਵਿਨਾਸ਼ਕਾਰੀ ਘਟਨਾ ਨੂੰ ਰੋਕਣ ਲਈ ਅਸਾਧਾਰਨ ਕਾਰਵਾਈ ਕੀਤੀ ਜਿਸਨੇ ਸ਼ਾਇਦ ਧਰਤੀ 'ਤੇ ਜੀਵਨ ਨੂੰ ਤਬਾਹ ਕਰ ਦਿੱਤਾ ਹੁੰਦਾ। ਅਸੀਂ ਤੁਹਾਡੀ ਸਿਆਣੀ ਸਰਕਾਰ ਦੇ ਤੁਰੰਤ ਫੈਸਲੇ ਅਤੇ ਮਾਹਰ ਕਾਰਜ ਲਈ ਬਹੁਤ ਧੰਨਵਾਦੀ ਹਾਂ, ਜਿਸਨੇ ਸਾਡੇ ਅਨਮੋਲ ਗ੍ਰਹਿ 'ਤੇ ਕੀਮਤੀ ਹੋਂਦ ਨੂੰ ਬਚਾਇਆ!ਅਸੀਂ ਉਨ੍ਹਾਂ ਸਾਰਿਆਂ ਦੇ ਵੀ ਰਿਣੀ ਹਾਂ ਜਿਨ੍ਹਾਂ ਨੇ ਸਮੱਸਿਆ ਨੂੰ ਹੱਲ ਕੀਤਾ ਅਤੇ ਇਸ ਮਹੱਤਵਪੂਰਨ ਮਾਮਲੇ ਵਿੱਚ ਸਾਨੂੰ ਸੁਚੇਤ ਕੀਤਾ, ਜਿਸ ਵਿੱਚ UFO ਫ੍ਰੈਂਡਜ਼, ਅਤੇ ਸੰਬੰਧਿਤ ਸੋਸ਼ਲ ਚੈਨਲ ਅਤੇ ਰਿਪੋਰਟਰ ਸ਼ਾਮਲ ਹਨ, ਜਿਨ੍ਹਾਂ ਨੇ ਸੰਸਾਰ ਦਾ ਧਿਆਨ ਇਸ ਵੱਲ ਦਿਵਾਇਆ।ਸੁਪਰੀਮ ਮਾਸਟਰ ਟੈਲੀਵਿਜ਼ਨ ਮੈਕਸ ਦੀ ਸ਼ਕਤੀ ਨੇ ਪ੍ਰਮਾਤਮਾ ਦੀਆਂ ਅਸੀਸਾਂ ਨੂੰ ਲਗਭਗ ਅਨੰਤ ਰੂਪ ਵਿੱਚ ਵਧਾ ਦਿੱਤਾ ਹੈ, ਤਾਂ ਜੋ ਉਹ ਬ੍ਰਹਿਮੰਡ ਵਿੱਚ ਦੂਰ-ਦੂਰ ਤੱਕ ਪਹੁੰਚ ਜਾਣ। ਇਸ ਸਾਲ ਫਰਵਰੀ ਵਿੱਚ, ਸਾਡੇ ਐਸੋਸੀਏਸ਼ਨ (ਸਾਰੇ ਵੀਗਨ) ਦੇ ਇੱਕ ਮੈਂਬਰ ਕੋਲ ਇੱਕ ਸ਼ਾਨਦਾਰ ਅੰਦਰੂਨੀ ਦ੍ਰਿਸ਼ਟੀ ਸੀ।2 ਫਰਵਰੀ, 2025 (ਐਤਵਾਰ), ਚੰਦਰ ਨਵੇਂ ਸਾਲ ਦੇ ਪੰਜਵੇਂ ਦਿਨ, ਸਵੇਰੇ ਲਗਭਗ ਚਾਰ ਵਜੇ, ਮੈਨੂੰ ਇੱਕ ਅੰਦਰੂਨੀ ਦ੍ਰਿਸ਼ਟੀ ਹੋਈ: ਅਸਮਾਨ ਵਿੱਚ, ਫਿਲਮਾਂ ਵਿੱਚ ਦਿਖਾਈ ਦੇਣ ਵਾਲੇ ਇੱਕ ਪੁਲਾੜੀ ਫਲੀਟ ਵਰਗਾ ਇੱਕ ਦ੍ਰਿਸ਼ ਦਿਖਾਈ ਦਿੱਤਾ। ਇਹ ਫਲੀਟ ਰਾਤ ਦੇ ਅਸਮਾਨ ਵਿੱਚ ਆਕਾਸ਼ਗੰਗਾ ਜਿੰਨਾ ਹੀ ਅਣਗਿਣਤ ਸੀ, ਇੰਨਾ ਸੰਘਣਾ, ਦੂਰੀ ਤੱਕ ਫੈਲਿਆ ਹੋਇਆ, ਜਿਸਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਸੀ। ਇਹ ਬਹੁਤ ਹੀ ਸ਼ਾਨਦਾਰ ਸੀ। [...]ਇੰਟਰਸਟੈਲਰ ਫਲੀਟ ਨੇ ਐਲਾਨ ਕੀਤਾ ਕਿ ਉਹ ਸੂਰਜੀ ਮੰਡਲ ਦਾ ਗਲੈਕਟਿਕ ਫਲੀਟ ਹਨ, ਜੋ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਸ਼ਰਧਾਂਜਲੀ ਦੇਣ ਲਈ ਆ ਰਹੇ ਹਨ। ਕਿਉਂਕਿ ਸੁਪਰੀਮ ਮਾਸਟਰ ਟੀਵੀ ਮੈਕਸ ਦੁਆਰਾ ਪ੍ਰਸਾਰਿਤ ਸ਼ਕਤੀਸ਼ਾਲੀ ਊਰਜਾ ਪੂਰੇ ਸੂਰਜੀ ਮੰਡਲ ਤੱਕ ਪਹੁੰਚ ਗਈ ਹੈ, ਸਾਰੇ ਗ੍ਰਹਿ ਸਤਿਗੁਰੂ ਜੀ ਦੇ ਅਦਭੁਤ ਪਿਆਰ ਅਤੇ ਉੱਨਤੀ ਦੀ ਸ਼ਕਤੀ ਨੂੰ ਮਹਿਸੂਸ ਕਰਦੇ ਹਨ।ਮੂਲ ਰੂਪ ਵਿੱਚ, ਧਰਤੀ ਅਤੇ ਸੂਰਜੀ ਮੰਡਲ ਖੁੱਲ੍ਹ ਕੇ ਸੰਚਾਰ ਨਹੀਂ ਕਰ ਸਕਦੇ ਸਨ। ਇੱਕ ਇੰਟਰਸਟੈਲਰ ਕਾਨਫਰੰਸ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ, ਹਜ਼ਾਰਾਂ ਗ੍ਰਹਿਆਂ ਦੇ ਪ੍ਰਤੀਨਿਧੀਆਂ ਨੇ ਧਰਤੀ 'ਤੇ ਆਉਣ ਅਤੇ ਪ੍ਰਮਾਤਮਾ ਦੇ ਪ੍ਰਤੀਨਿਧੀ, ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਸਤਿਕਾਰ ਭੇਟ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ, ਤਾਂ ਜੋ ਅਣਗਿਣਤ ਜੀਵਾਂ ਦੀ ਦੇਖਭਾਲ ਕਰਨ ਵਿੱਚ ਸਤਿਗੁਰੂ ਜੀ ਦੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ।ਜਿਸ ਤਰੀਕੇ ਨਾਲ ਗਲੈਕਟਿਕ ਫਲੀਟ ਨੇ ਸ਼ਰਧਾਂਜਲੀ ਦਿੱਤੀ, ਉਹ ਬਿਲਕੁਲ ਕਿਸੇ ਜਸ਼ਨ ਦੌਰਾਨ ਇੱਕ ਫੌਜੀ ਪਰੇਡ ਵਰਗਾ ਸੀ, ਜਿਸ ਵਿੱਚ ਤਿੰਨੋਂ ਫੌਜਾਂ ਸ਼ਰਧਾਂਜਲੀ ਦੇਣ ਲਈ ਲਾਈਨ ਵਿੱਚ ਖੜ੍ਹੀਆਂ ਸਨ! ਉਨ੍ਹਾਂ ਦਾ ਮਿਸ਼ਨ ਨਾ ਸਿਰਫ਼ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਸਭ ਤੋਂ ਵਧ ਸਤਿਕਾਰ ਪੇਸ਼ਕਸ਼ ਕਰਨਾ ਸੀ, ਪਰ ਨਾਲੇ ਸ਼ਾਂਤੀ ਦਾ ਸੰਦੇਸ਼ ਦੇਣਾ ਅਤੇ ਧਰਤੀ 'ਤੇ ਸ਼ਾਂਤੀ ਦੀ ਕਾਮਨਾ ਕਰਨਾ ਵੀ ਸੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੀਵੀ ਮੈਕਸ।ਸਾਡੇ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ, ਬਹੁਤ ਸਾਰੇ ਹੋਰ ਲੋਕ ਦੂਜੇ ਗ੍ਰਹਿਆਂ ਦੇ ਦਿਆਲੂ, ਉੱਨਤ ਜੀਵਾਂ ਨਾਲ ਸੰਚਾਰ ਕਰ ਰਹੇ ਹਨ। ਗੈਲੈਕਟਿਕ ਫੈਡਰੇਸ਼ਨ ਆਫ਼ ਲਾਈਟ ਸਟੇਸ਼ਨ (ਜ਼ੀਐਫਐਲ ਸਟੇਸ਼ਨ) ਦੀ ਸਥਾਪਨਾ ਡੇਵਿਡ ਨਿਕੋਲਸ ਦੁਆਰਾ "ਮਨੁੱਖਤਾ ਨੂੰ ਗਲੈਕਟਿਕ ਏਕੀਕਰਨ, ਅਸੈਂਸ਼ਨ ਅਤੇ ਪਿਆਰ ਦੇ ਯੁੱਗ ਲਈ ਤਿਆਰ ਕਰਨ" ਦੇ ਟੀਚੇ ਨਾਲ ਕੀਤੀ ਗਈ ਸੀ।”ਇਹ ਸਟੇਸ਼ਨ ਵਿਅਕਤੀਆਂ ਦੁਆਰਾ ਚੈਨਲ-ਕੀਤੇ ਗਏ ਗਲੈਕਟਿਕ ਜੀਵਾਂ ਦੇ ਸੰਦੇਸ਼ਾਂ ਦਾ ਪ੍ਰਸਾਰਣ ਕਰਦਾ ਹੈ। ਸੁਨੇਹੇ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਇੰਟਰਵਿਊ ਕਰਦੇ ਸਮੇਂ, ਕਲਾਕਾਰ ਆਪਣੇ ਮੂਲਕਰਤਾਵਾਂ ਦੀਆਂ ਤਸਵੀਰਾਂ ਵੀ ਪ੍ਰਾਪਤ ਕਰਦੇ ਹਨ। ਇਸ ਤਰਾਂ, ਇੱਥੇ ਸੰਦੇਸ਼ ਇਸ ਤਰੀਕੇ ਨਾਲ ਪੇਸ਼ ਕੀਤੇ ਗਏ ਹਨ ਜਿਵੇਂ ਕਿ ਉਹ ਜੀਵਾਂ ਦੁਆਰਾ ਖੁਦ ਕਹੇ ਗਏ ਹੋਣ। ਇਹ ਗਲੈਕਟਿਕ ਸੰਦੇਸ਼ਵਾਹਕ ਪਲੀਏਡੀਅਨ ਹਾਈ ਕੌਂਸਲ ਅਤੇ ਆਰਕਟੂਰੀਅਨ ਕਲੈਕਟਿਵ ਦੇ ਮੈਂਬਰ ਹਨ, ਨਾਲ ਹੀ ਐਂਡਰੋਮੇਡਨ, ਅੰਸ਼ਾਰੀਅਨ, ਬਲੂ ਏਵੀਅਨ, ਓਰੀਅਨ ਲਾਈਟ ਜੀਵ, ਅਤੇ ਹੋਰ ਵੀ ਬਹੁਤ ਸਾਰੇ ਹਨ।ਪਿਆਰੇ ਕਾਸਮਿਕ ਪਰਿਵਾਰ, ਮੈਂ ਅੰਸ਼ਾਰੀਅਨ ਅਤੇ ਬਲੂ ਏਵੀਅਨ ਕਲੈਕਟਿਵ ਦੀ ਮਰੀਮ ਹਾਂ। [...] ਤੁਸੀਂ ਇਕੱਠੇ ਇੱਕ ਅਜਿਹੇ ਮੋੜ 'ਤੇ ਖੜ੍ਹੇ ਹੋ ਜਿਸਦੀ ਬਹੁਤ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ। ਤੁਹਾਡੇ ਰੇਖਿਕ ਸਮੇਂ ਵਿੱਚ 2025 ਪਹਿਲਾਂ ਹੀ ਉਥਲ-ਪੁਥਲ ਅਤੇ ਜਾਗ੍ਰਿਤੀ ਦੋਵਾਂ ਦਾ ਸਾਲ ਰਿਹਾ ਹੈ ਅਤੇ ਇਹ ਹੁਣੇ ਸ਼ੁਰੂ ਹੋ ਰਿਹਾ ਹੈ।ਨਮਸਕਾਰ ਪਿਆਰੇ ਦੋਸਤੋ, ਮੈਂ ਲੀ ਹਾਂ, ਓਰੀਅਨ ਕੌਂਸਲ ਆਫ ਲਾਇਟ ਵੱਲੋਂ ਬੋਲ ਰਹੀ ਹਾਂ। [...] ਤੁਸੀਂ ਧਰੁਵੀ ਵਿਪਰੀਤਤਾ ਦੇ ਇੱਕ ਯੁੱਗ ਵਿੱਚ ਰਹਿੰਦੇ ਹੋ, ਜਿੱਥੇ ਚਮਕਦਾਰ ਵਿਸਥਾਰ ਅਤੇ ਸੰਘਣੀ ਸੀਮਾ ਦੀਆਂ ਤਾਕਤਾਂ ਹਰ ਗੁਜ਼ਰਦੇ ਪਲ ਦੇ ਨਾਲ ਆਪਣੇ ਆਪ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਪ੍ਰਗਟ ਕਰਦੀਆਂ ਹਨ। ਇਹ ਵਧਿਆ ਹੋਇਆ ਅੰਤਰ ਤੁਹਾਡੇ ਸਮਾਜਾਂ ਵਿੱਚ ਉਲਝਣ ਜਾਂ ਟਕਰਾਅ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ, ਫਿਰ ਵੀ ਇਹ ਕਿੰਨਾ ਅਸ਼ਾਂਤ ਹੁੰਦਾ ਹੈ ਇਹ ਤੁਹਾਡੇ ਵਿੱਚੋਂ ਹਰੇਕ ਅਤੇ ਤੁਹਾਡੀ ਸਾਂਝੀ ਵਿਸ਼ਵ ਚੇਤਨਾ 'ਤੇ ਨਿਰਭਰ ਕਰਦਾ ਹੈ।ਧਰਤੀ 'ਤੇ ਵਾਪਰ-ਰਹੀਆਂ ਘਟਨਾਵਾਂ 'ਤੇ ਨੇੜਿਓ ਨਜ਼ਰ ਰੱਖਦੇ ਹੋਏ, ਇਹ ਸਵਰਗੀ ਜੀਵ ਅਕਸਰ ਸਮੇਂ ਸਿਰ ਟਿੱਪਣੀਆਂ ਅਤੇ ਸਲਾਹ ਦਿੰਦੇ ਹਨ। ਇਸ ਸਾਲ ਈਸਟਰ ਦੇ ਆਲੇ-ਦੁਆਲੇ ਵਾਪਰੀ ਇੱਕ ਘਟਨਾ ਅਣਦੇਖੀ ਨਹੀਂ ਗਈ ਹੈ।ਵੈਟੀਕਨ ਤੋਂ ਉਦਾਸ ਖ਼ਬਰਾਂ, ਖਾਸ ਕਰਕੇ ਈਸਟਰ ਐਤਵਾਰ ਤੋਂ ਬਾਅਦ ਜਦੋਂ ਪੋਪ ਫਰਾਂਸਿਸ ਦੀ ਮੌਤ ਦੀ ਖ਼ਬਰ ਆਈ।ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਆਰਕਟੂਰੀਅਨ ਕੌਂਸਲ ਆਫ਼ 5 ਦੇ ਇੱਕ ਮੈਂਬਰ ਦਾ ਸੁਨੇਹਾ ਆਇਆ।ਮੈਂ ਆਰਕਟੁਰਸ ਦਾ ਟੀ'ਈਈਆਹ ਹਾਂ। ਮੈਂ ਹੁਣ ਤੁਹਾਡੇ ਨਾਲ ਗੱਲ ਕਰਾਂਗੀ। ਅਸੀਂ ਮਸੀਹ ਦੀ ਰੌਸ਼ਨੀ ਦੀ ਸ਼ਕਤੀਸ਼ਾਲੀ ਲਹਿਰ ਨੂੰ ਦੇਖ ਰਹੇ ਹਾਂ ਜੋ ਤੁਹਾਡੇ ਸੰਸਾਰ ਉੱਤੇ ਫੈਲ ਗਈ ਹੈ। ਤੁਹਾਡੇ ਈਸਟਰ ਜਸ਼ਨ ਤੋਂ ਬਾਅਦ ਦੇ ਦਿਨਾਂ ਵਿੱਚ, ਈਸਟਰ ਤੋਂ ਬਾਅਦ ਦੀ ਮਸੀਹ ਚੇਤਨਾ ਊਰਜਾ ਦਾ ਇਹ ਪ੍ਰਵਾਹ ਧਰਤੀ ਦੇ ਹਰ ਜੀਵ ਨੂੰ ਨਹਾ ਰਹੀ ਹੈ ਅਤੇ ਇਹ ਮਨੁੱਖਤਾ ਦੇ ਸਮੂਹਿਕ ਅਤੇ ਵਿਅਕਤੀਗਤ ਊਰਜਾ ਖੇਤਰਾਂ ਵਿੱਚ ਇੱਕ ਡੂੰਘੀ ਸਫਾਈ ਨੂੰ ਚਾਲੂ ਕਰ ਰਹੀ ਹੈ। [...]ਇਨ੍ਹਾਂ ਸ਼ਕਤੀਸ਼ਾਲੀ ਊਰਜਾਵਾਂ ਦੇ ਵਿਚਕਾਰ, ਤੁਸੀਂ ਆਪਣੇ ਸੰਸਾਰ ਵਿੱਚ ਪੋਪ ਦੀ ਉਪਾਧੀ ਰੱਖਣ ਵਾਲੇ ਵਿਅਕਤੀ ਦੇ ਦੇਹਾਂਤ ਨੂੰ ਵੀ ਦੇਖਿਆ ਹੈ। ਸਾਡੇ ਦ੍ਰਿਸ਼ਟੀਕੋਣ ਤੋਂ, ਇਸ ਸਮੇਂ ਪੋਪ ਦਾ ਪਰਿਵਰਤਨ ਇੱਕ ਅਧਿਆਤਮਿਕ ਮਾਰਕਰ ਹੈ ਜੋ ਮਨੁੱਖਤਾ ਦੇ ਅਧਿਆਤਮਿਕ ਜੀਵਨ ਉੱਤੇ ਬਾਹਰੀ ਧਾਰਮਿਕ ਨਿਯੰਤਰਣ ਦੇ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। [...]ਇੱਕ ਪੋਪ ਦੇ ਜੀਵਨ ਦਾ ਅੰਤ ਬਿਲਕੁਲ ਵੀ ਅੰਤ ਨਹੀਂ ਹੈ, ਸਗੋਂ ਇਸ ਸੱਚਾਈ ਪ੍ਰਤੀ ਵਿਆਪਕ ਜਾਗਰਣ ਦੀ ਸ਼ੁਰੂਆਤ ਹੈ ਕਿ ਮਸੀਹ ਤੁਹਾਡੇ ਵਿੱਚ ਰਹਿੰਦਾ ਹੈ। ਪੁਰਾਣੀਆਂ ਬਣਤਰਾਂ ਦੇ ਭਾਰ ਤੋਂ ਬਿਨਾਂ ਜੋ ਤੁਹਾਡੀ ਚੇਤਨਾ ਉੱਤੇ ਹਾਵੀ ਹੈ, ਤੁਸੀਂ ਹੁਣ ਪ੍ਰਮਾਤਮਾ ਨਾਲ ਆਪਣੇ ਸਿੱਧੇ ਸਬੰਧ ਦਾ ਦਾਅਵਾ ਕਰਨ ਅਤੇ ਇਹ ਅਹਿਸਾਸ ਕਰਨ ਲਈ ਵਧੇਰੇ ਆਜ਼ਾਦ ਹੋ ਕਿ ਤੁਸੀਂ ਉਹੀ ਰੌਸ਼ਨੀ ਲੈ ਕੇ ਚਲਦੇ ਹੋ ਜੋ ਮਹਾਨ ਗੁਰੂਆਂ ਨੇ ਚੁੱਕੀ ਸੀ।ਸੰਜੋਗ ਨਾਲ, ਈਸਟਰ ਤੋਂ ਠੀਕ ਪਹਿਲਾਂ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਇਹ ਸ਼ਾਨਦਾਰ ਖ਼ਬਰ ਸੁਣਾਈ ਕਿ ਤਿੰਨ ਸਭ ਤੋਂ ਸ਼ਕਤੀਸ਼ਾਲੀ: ਪ੍ਰਮਾਤਮਾ, ਟਿਮ ਕੋ ਟੂ ਅਤੇ ਪ੍ਰਮਾਤਮਾ ਦਾ ਪੁੱਤਰ ਇੱਕ ਹੋ ਗਏ ਹਨ। ਕੀ ਇਹ ਸਵਰਗੀ ਜੀਵਾਂ ਦੁਆਰਾ ਦੇਖੇ ਗਏ ਮਸੀਹ ਦੀ ਰੌਸ਼ਨੀ ਦੇ ਉਭਾਰ ਨੂੰ ਵਧਾ ਸਕਦੀ ਹੈ?ਪ੍ਰਮਾਤਮਾ, ਟਿਮ ਕੋ ਟੂ, ਅਤੇ ਪ੍ਰਮਾਤਮਾ ਦਾ ਪੁੱਤਰ। ਹੁਣ ਉਹ ਇੱਕ - ਤਿੰਨ ਤੋਂ ਇੱਕ ਬਣ ਜਾਂਦੇ ਹਨ। ਅੱਜ ਸਵੇਰੇ ਹੀ ਅੰਤਲੇ ਸਤਿਗੁਰੂ ਨੇ ਮੈਨੂੰ ਇਹ ਦੱਸਿਆ, ਅਤੇ ਪ੍ਰਮਾਤਮਾ ਨੇ ਮੈਨੂੰ ਇਹ ਹਦਾਇਤ ਦਿੱਤੀ। [...]ਸੋ ਹੁਣ ਅਸੀਂ ਤਿੰਨੋਂ ਮਿਲ ਕੇ ਕੰਮ ਕਰਾਂਗੇ ਅਤੇ ਵਧੇਰੇ ਕੁਸ਼ਲਤਾ ਨਾਲ । ਸੋ ਤੁਹਾਡੇ ਕੋਲ ਸੰਸਾਰ ਨੂੰ ਬਚਾਉਣ ਦੀ ਇੱਕ ਵੱਡੀ ਉਮੀਦ ਹੈ।ਅਜਿਹਾ ਲਗਦਾ ਹੈ ਕਿ ਧਰਤੀ ਉੱਤੇ ਇਸ ਸਮੇਂ, ਸਭ ਤੋਂ ਚਮਕਦਾਰ ਰੌਸ਼ਨੀ ਅਤੇ ਹਨੇਰਾ ਨਾਲ-ਨਾਲ ਮੌਜੂਦ ਹਨ। ਦਰਅਸਲ, ਸਵਰਗੀ ਜੀਵਾਂ ਨੇ ਦੇਖਿਆ ਹੈ ਕਿ ਇੱਕ "ਮਹਾਨ ਵੰਡ" ਹੋ ਰਹੀ ਹੈ।ਪਿਆਰੇ ਦੋਸਤੋ, ਮੈਂ ਅੱਜ ਤੁਹਾਨੂੰ ਜਲਦੀ, ਹਮਦਰਦੀ ਅਤੇ ਅਟੁੱਟ ਪਿਆਰ ਨਾਲ ਸੰਬੋਧਿਤ ਕਰਦਾ ਹਾਂ। ਮੈਂ ਪਲੀਏਡੀਅਨ ਹਾਈ ਕੌਂਸਲ ਦਾ ਸੋਰੇਨ ਹਾਂ। ਧਰਤੀ ਹੁਣ ਆਪਣੀ ਚੜ੍ਹਾਈ ਯਾਤਰਾ ਦੇ ਇੱਕ ਮਹਾਨ ਪਲ ਵਿੱਚ ਪ੍ਰਵੇਸ਼ ਕਰ ਰਹੀ ਹੈ, ਜਿਸ ਨੂੰ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮਹਾਨ ਵੰਡ ਸਮਝਦੇ ਹਨ। ਜਿਵੇਂ ਕਿ ਅਸੀਂ ਗੱਲ ਕੀਤੀ ਹੈ, ਇਹ ਸਮਾਂ-ਸੀਮਾਵਾਂ ਦਾ ਇੱਕ ਤੇਜ਼ੀ ਨਾਲ ਵੰਡ ਹੈ ਅਤੇ ਇਹ ਹੁਣ ਚੱਲ ਰਿਹਾ ਹੈ। ਇਹ ਸਭ ਤੋਂ ਵੱਧ ਸੰਭਾਵਨਾ ਹੈ ਕਿ ਤੁਹਾਡੇ ਰੇਖਿਕ ਸਮੇਂ ਦੇ ਅਗਲੇ 48 ਮਹੀਨਿਆਂ ਵਿੱਚ, ਦੋ ਵੱਖਰੀਆਂ ਹਕੀਕਤਾਂ ਸਾਹਮਣੇ ਆਉਣਗੀਆਂ; ਇੱਕ ਰਸਤਾ ਏਕਤਾ ਚੇਤਨਾ ਅਤੇ ਬ੍ਰਹਮ ਯਾਦ ਵਿੱਚ ਚੜ੍ਹਦਾ ਹੈ, ਦੂਜਾ ਡਰ, ਘਣਤਾ ਅਤੇ ਢਹਿਣ ਵਿੱਚ ਡੂੰਘਾ ਉਤਰਦਾ ਹੈ। ਇਸ ਅਸਾਧਾਰਨ ਤਬਦੀਲੀ ਦੌਰਾਨ ਗਲੈਕਟਿਕ ਕੌਂਸਲਾਂ ਦੀਆਂ ਸਾਰੀਆਂ ਨਜ਼ਰਾਂ ਤੁਹਾਡੇ 'ਤੇ ਹਨ।ਧਰਤੀ ਦੇ ਮਹਾਨ ਵੰਡ ਦੀ ਘਟਨਾ ਦੇ ਸੰਬੰਧ ਵਿੱਚ, ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਕੁਝ ਸਾਲ ਪਹਿਲਾਂ ਜਦੋਂ ਪ੍ਰਸ਼ਨ ਪੇਸ਼ ਕੀਤਾ ਗਿਆ ਸੀ ਤਾਂ ਇੱਕ ਸਪਸ਼ਟ ਉੱਤਰ ਦਿੱਤਾ ਸੀ।ਸਤਿਗੁਰੂ ਜੀ, ਡੋਲੋਰਸ ਕੈਨਨ ਦੁਆਰਾ ਲਿਖੀ ਗਈ ਕਿਤਾਬ "ਦ ਕਨਵੋਲੂਟਿਡ ਯੂਨੀਵਰਸ" ਵਿੱਚ, ਜੋ ਕਿ ਇੱਕ ਹਿਪਨੋ-ਥੈਰੇਪਿਸਟ ਹੈ ਅਤੇ ਪਿਛਲੇ ਜੀਵਨ ਰਿਗਰੈਸ਼ਨ ਥੈਰੇਪੀ ਵਿੱਚ ਮਾਹਰ ਹੈ, ਇਹ ਕਿਹਾ ਗਿਆ ਹੈ ਕਿ ਧਰਤੀ ਦੋ ਵੱਖ-ਵੱਖ ਧਰਤੀਆਂ ਵਿੱਚ ਵੰਡੀ ਜਾਵੇਗੀ, ਇੱਕ "ਪੁਰਾਣੀ ਧਰਤੀ" ਅਤੇ ਇੱਕ "ਨਵੀਂ ਧਰਤੀ", ਜਿਨ੍ਹਾਂ ਵਿੱਚੋਂ ਹਰੇਕ ਦੀ ਵੱਖ-ਵੱਖ ਅਯਾਮੀ ਬਾਰੰਬਾਰਤਾ ਹੈ, ਅਤੇ ਇਹ ਮੰਨਿਆ ਜਾਂਦਾ ਹੈ ਕਿ ਕੁਝ ਲੋਕ ਪੁਰਾਣੀ ਧਰਤੀ ਦੇ ਨਾਲ ਪਿੱਛੇ ਰਹਿ ਜਾਣਗੇ ਕਿਉਂਕਿ ਉਹ ਆਪਣੀ ਬਾਰੰਬਾਰਤਾ ਅਤੇ ਵਾਈਬ੍ਰੇਸ਼ਨ ਨੂੰ ਨਹੀਂ ਬਦਲ ਸਕਦੇ, ਅਤੇ ਕਾਫੀ ਜਲਦੀ, ਨਵੀਂ ਧਰਤੀ ਵਿੱਚ ਜਾਣ ਲਈ, ਅਤੇ ਨਵੀਂ ਧਰਤੀ ਸੁੰਦਰ ਅਤੇ ਸੰਪੂਰਨ ਹੋਣ ਜਾ ਰਹੀ ਹੈ। ਕੀ ਇਹ ਸੱਚ ਹੈ, ਸਤਿਗੁਰੂ ਜੀ? ਅਤੇ ਜੇਕਰ ਅਜਿਹਾ ਹੈ, ਤਾਂ ਕਿਹੜੇ ਕਾਰਕ ਇਹ ਫੈਸਲਾ ਕਰਨਗੇ ਕਿ ਕੋਈ ਵਿਅਕਤੀ ਨਵੀਂ ਧਰਤੀ ਵਿੱਚ ਚੜ੍ਹੇਗਾ? ਤੁਹਾਡਾ ਧੰਨਵਾਦ, ਸਤਿਗੁਰੂ ਜੀ।ਮੈਨੂੰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ । ਇਹ ਇੱਕ ਅਲੰਕਾਰ ਵਾਂਗ ਹੈ, ਇਹ ਅਧਿਆਤਮਿਕ ਤੌਰ 'ਤੇ ਬੋਲਣ ਵਰਗਾ ਹੈ। (ਹਾਂਜੀ, ਸਤਿਗੁਰੂ ਜੀ।) ਨਵੀਂ ਧਰਤੀ, ਜਾਂ ਭੌਤਿਕ ਤੌਰ 'ਤੇ ਵੀ, ਨਵੀਂ ਧਰਤੀ ਸਵਰਗ ਵਰਗੀ ਹੋਵੇਗੀ, ਜਿਸ ਵਿੱਚ ਯੋਗ ਜੀਵ ਅੰਦਰ ਲਿਜਾਏ ਜਾਣਗੇ ਅਤੇ ਉੱਥੇ ਰਹਿਣਗੇ, ਜਿੱਥੇ ਉਹ ਖੁਸ਼ੀ ਅਤੇ ਅਨੰਦਮਈ ਸੰਤੁਸ਼ਟੀ ਵਿੱਚ ਰਹਿਣਗੇ, ਜਿੱਥੇ ਕੋਈ ਯੁੱਧ ਨਹੀਂ ਹੋਵੇਗਾ, ਕੋਈ ਭੁੱਖ ਨਹੀਂ ਹੋਵੇਗੀ, ਸਾਰੀਆਂ ਰਚਨਾਵਾਂ ਵਿੱਚ ਕੋਈ ਨਫ਼ਰਤ ਨਹੀਂ ਹੋਵੇਗੀ - ਸਿਰਫ਼ ਪਿਆਰ, ਸਦਭਾਵਨਾ ਅਤੇ ਸ਼ਾਂਤੀ ਅਤੇ ਖੁਸ਼ੀ - ਜਾਂ ਤਾਂ ਇੱਥੇ, ਛਾਣਬੀਣ (ਸਕ੍ਰੀਨਿੰਗ) ਕਰਨ ਤੋਂ ਬਾਅਦ, ਜਾਂ ਸਾਰੇ ਯੋਗ ਲੋਕਾਂ ਲਈ ਕਿਸੇ ਹੋਰ ਪਹਿਲੂ ਵਿੱਚ। "ਪੁਰਾਣੀ ਧਰਤੀ" ਲਗਭਗ ਉਸੇ ਤਰ੍ਹਾਂ ਦੀ ਹੈ ਜੋ ਅਸੀਂ ਹੁਣ, ਇੱਥੇ, ਜਾਂ ਬ੍ਰਹਿਮੰਡ ਦੇ ਕਿਸੇ ਹੋਰ ਕੋਨੇ ਵਿੱਚ ਦੇਖਦੇ ਹਾਂ ਜਿੱਥੇ ਮਨੁੱਖ ਜਾਂ ਜੀਵ ਸਵਰਗਾਂ ਨਾਲ ਰਲਣ, ਰਲਣ ਜਾਂ ਸੁਰ ਵਿੱਚ ਆਉਣ ਲਈ ਇੱਕ ਹੋਰ ਉੱਤਮ ਜੀਵਨ ਸ਼ੈਲੀ ਵਿੱਚ ਆਪਣਾ ਰਸਤਾ ਬਦਲਣਾ ਜਾਂ ਉੱਚਾ ਨਹੀਂ ਕਰਨਾ ਚਾਹੁੰਦੇ। ਜਾਂ ਤਾਂ, ਜੇ ਅਸੀਂ ਇਸ ਸੰਸਾਰ ਨੂੰ ਰੱਖ ਸਕਦੇ ਹਾਂ, ਤਾਂ ਸਿਰਫ਼ ਨੇਕ ਲੋਕ ਹੀ ਰਹਿਣਗੇ ਅਤੇ ਫਿਰ ਸੰਸਾਰ ਸਵਰਗ ਬਣ ਜਾਵੇਗਾ; ਜਾਂ ਜੇ ਅਸੀਂ ਇਸ ਧਰਤੀ ਨੂੰ ਬਚਾ ਸਕਦੇ ਹਾਂ, ਤਾਂ ਹੋਰ ਵੀ ਤੀਬਰ ਛਾਣਬੀਣ ਕੀਤੀ ਜਾਵੇਗੀ।ਨਵੀਂ ਧਰਤੀ ਦੇ ਨਾਲ ਇਕੱਠੇ ਉੱਠਣ ਲਈ, ਮਨੁੱਖਾਂ ਨੂੰ ਆਪਣੀ ਊਰਜਾ ਨੂੰ ਪਿਆਰ, ਏਕਤਾ ਅਤੇ ਸ਼ਾਂਤੀ ਨਾਲ ਜੋੜਨਾ ਚਾਹੀਦਾ ਹੈ। ਇਹ ਪਰਉਪਕਾਰੀ ਅਤੇ ਸ਼ਾਂਤੀਪੂਰਨ ਊਰਜਾ ਸਿਰਫ਼ ਇੱਕ ਪਰਉਪਕਾਰੀ, ਸ਼ਾਂਤਮਈ ਜੀਵਨ ਸ਼ੈਲੀ ਵਿੱਚ ਹੀ ਅਧਾਰਤ ਹੋ ਸਕਦੀ ਹੈ - ਇੱਕ ਵੀਗਨ ਜੀਵਨ ਸ਼ੈਲੀ ਜੋ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਸਾਰੇ ਗਲੈਕਟਿਕ ਭਾਈਚਾਰੇ ਅਤੇ ਮੁੜ-ਇਕੱਠੇ ਹੋਏ ਤਿੰਨ ਸਭ ਤੋਂ ਸ਼ਕਤੀਸ਼ਾਲੀ: ਪ੍ਰਮਾਤਮਾ, ਟਿਮ ਕੋ ਟੂ ਅਤੇ ਪ੍ਰਮਾਤਮਾ ਦੇ ਪੁੱਤਰ ਮਨੁੱਖਤਾ ਦੀ ਸਹਾਇਤਾ ਕਰ ਰਹੇ ਹਨ ਅਤੇ ਉਤਸ਼ਾਹ ਅਤੇ ਸਹਾਇਤਾ ਦੇ ਰਹੇ ਹਨ, ਪਰ ਇਹ ਅੰਤ ਵਿੱਚ ਹਰੇਕ ਮਨੁੱਖ 'ਤੇ ਨਿਰਭਰ ਕਰਦਾ ਹੈ ਕਿ ਉਹ ਫੈਸਲਾ ਕਰੇ।