ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁੱਖੀ ਇਤਿਹਾਸ ਦੇ ਮੌਜੂਦਾ ਅਸ਼ਾਂਤ ਦੌਰ ਦੌਰਾਨ, ਖਾਸ ਕਰਕੇ 2025 ਵਿੱਚ, ਅਜੀਬ ਸੰਕੇਤ ਨਾ ਸਿਰਫ਼ ਅਸਮਾਨ ਵਿੱਚ, ਸਗੋਂ ਧਰਤੀ ਉੱਤੇ ਵੀ ਪ੍ਰਗਟ ਹੋਏ ਹਨ। ਕਈ ਰਹੱਸਮਈ ਸੰਕੇਤ ਅਤੇ ਅਨਿਯਮਿਤ ਘਟਨਾਵਾਂ ਕੈਮਰੇ ਵਿੱਚ ਕੈਦ ਹੋਈਆਂ ਹਨ ਜੋ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦੀਆਂ ਜਾਪਦੀਆਂ ਹਨ। ਕੁਝ ਲੋਕ ਇਹਨਾਂ ਨੂੰ "ਅਸੰਗਤੀਆਂ" ਕਹਿ ਕੇ ਖਾਰਜ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਆਮ ਵਾਂਗ ਆਪਣਾ ਕੰਮ ਜਾਰੀ ਰੱਖ ਸਕਦੇ ਹਨ, ਪਰ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਜਦੋਂ ਵੀ ਸਥਿਤੀ ਇਜਾਜ਼ਤ ਦਿੰਦੀ ਹੈ, ਇਹਨਾਂ ਘਟਨਾਵਾਂ ਬਾਰੇ ਆਪਣੀ ਸੂਝ ਸਾਂਝੀ ਕਰਦੇ ਹਨ, ਤਾਂ ਜੋ ਲੋਕ ਸੱਚਾਈ ਨੂੰ ਜਾਣ ਸਕਣ ਅਤੇ ਰੋਕਥਾਮ ਵਾਲੇ ਕਦਮ ਚੁੱਕ ਸਕਣ।ਵਿਗਿਆਨੀਆਂ ਨੇ ਅੰਟਾਰਕਟਿਕਾ ਦੀ ਬਰਫ਼ ਦੇ ਹੇਠੋਂ ਆਉਣ-ਵਾਲੀਆਂ ਰਹੱਸਮਈ ਰੇਡੀਓ ਤਰੰਗਾਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦਾ ਪਤਾ ਲਗਾਉਣਾ "ਸਰੀਰਕ ਤੌਰ 'ਤੇ ਅਸੰਭਵ" ਹੋਣਾ ਚਾਹੀਦਾ ਹੈ (ਫੌਕਸ ਨਿਊਜ਼)ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਕਹਿੰਦੇ ਹਨ ਕਿ ਇਹ "ਧਰਤੀ ਦੀ ਖ਼ਤਰੇ-ਵਾਲੀ ਸਥਿਤੀ ਦੀ ਚੇਤਾਵਨੀ ਵਜੋਂ ਇੱਕ ਹੋਰ ਸੋਚ-ਸਮਝ ਕੇ ਕੀਤਾ ਗਿਆ ਖੁਲਾਸਾ ਹੈ।"7 ਰਹੱਸਮਈ ਘਟਨਾਵਾਂ ਜੋ ਅਜੇ ਵੀ ਵਿਗਿਆਨੀਆਂ ਨੂੰ ਉਲਝਣ ਵਿੱਚ ਪਾਉਂਦੀਆਂ ਹਨ: 1) ਸੰਸਾਰ ਭਰ ਦੇ ਮਾਰੂਥਲਾਂ ਵਿੱਚ ਸੁਣਾਈ ਦੇਣ ਵਾਲੇ ਗਾਉਂਦੇ ਰੇਤ ਦੇ ਟਿੱਬੇ। 2) ਮਿਡਲ ਆਈਲੈਂਡ [ਆਸਟ੍ਰੇਲੀਆ] ਉੱਤੇ ਇੱਕ ਗੁਲਾਬੀ ਝੀਲ, ਝੀਲ ਹਿਲੀਅਰ। 3) ਨਿਊਯਾਰਕ ਰਾਜ [ਅਮਰੀਕਾ] ਵਿੱਚ ਇੱਕ ਝਰਨੇ ਦੇ ਪਿੱਛੇ ਇੱਕ "ਸਦੀਵੀ" ਬਲਦੀ ਲਾਟ। 4) ਪਰੀ ਚੱਕਰ - ਨਮੀਬ ਮਾਰੂਥਲ [ਦੱਖਣੀ ਅਫਰੀਕਾ] ਵਿੱਚ ਘਾਹ ਦੀਆਂ ਲਗਭਗ ਪੂਰੀ ਤਰ੍ਹਾਂ ਗੋਲਾਕਾਰ ਪੱਟੀਆਂ। 5) ਮਿਨੀਸੋਟਾ [ਅਮਰੀਕਾ] ਵਿੱਚ ਇੱਕ ਦੋਫਾੜ ਝਰਨਾ, ਜਿਸਦਾ ਇੱਕ ਹਿੱਸਾ ਅਲੋਪ ਹੋ ਕੇ ਕੁਝ ਵੀ ਨਹੀਂ ਰਹਿ ਜਾਂਦਾ। 6) ਭੂਚਾਲ ਦੀਆਂ ਲਾਈਟਾਂ - ਭੂਚਾਲਾਂ ਤੋਂ ਤੁਰੰਤ ਪਹਿਲਾਂ, ਦੌਰਾਨ ਜਾਂ ਬਾਅਦ ਵਿੱਚ ਅਸਮਾਨ ਵਿੱਚ ਦਿਖਾਈ ਦੇਣ ਵਾਲੇ ਰਹੱਸਮਈ ਵਰਤਾਰੇ, ਜੋ ਸਦੀਆਂ ਤੋਂ ਸੰਸਾਰ ਭਰ ਵਿੱਚ ਦੇਖੇ ਗਏ ਹਨ। 7) ਸਾਵੋਨੋਸਕੀ ਕ੍ਰੇਟਰ - ਅਲਾਸਕਾ [ਅਮਰੀਕਾ] ਵਿੱਚ ਇੱਕ ਰਹੱਸਮਈ, ਲਗਭਗ ਪੂਰੀ ਤਰ੍ਹਾਂ ਗੋਲ ਛੇਕ ਜਿਸ ਕੋਲ ਇਸ ਦੇ ਬਣਨ ਦੇ ਕਿਸੇ ਵੀ ਭੂ-ਵਿਗਿਆਨਕ ਸਬੂਤ ਦੀ ਘਾਟ ਹੈ (ਡੈਨ ਟ੍ਰਾਈ)ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਕਹਿੰਦੇ ਹਨ: ਜਿਵੇਂ ਅਨੇਕ ਹੋਰ ਵਰਤਾਰਿਆਂ ਵਾਂਗ, ਮਨੁੱਖਾਂ ਲਈ ਚੇਤਾਵਨੀ ਦੇ ਸੰਕੇਤ ਹਨ ਕਿ ਉਹ ਆਪਣੇ ਆਪ ਨੂੰ ਘਾਤਕ ਨਤੀਜਿਆਂ ਤੋਂ ਬਚਾਉਣ ਲਈ ਦਇਆਵਾਨ ਹੋਣ, ਅਤੇ ਭਵਿੱਖ ਵਿੱਚ ਇਹਨਾਂ ਤੋਂ ਬਚਣ।ਸ਼ਗਨ ਜਾਂ ਅਸੰਗਤੀ? ਮਾਰਚ ਦੇ ਆਖਰੀ ਦਿਨਾਂ ਅਤੇ ਅਪ੍ਰੈਲ 2025 ਦੀ ਸ਼ੁਰੂਆਤ ਵਿੱਚ, ਸੰਸਾਰ - ਅਤੇ ਵੀਐਤਨਾਮ - ਨੇ ਅਸਾਧਾਰਨ ਕੁਦਰਤੀ ਘਟਨਾਵਾਂ ਦੀ ਇੱਕ ਲੜੀ ਦੇਖੀ ਹੈ, ਜਿਸ ਨਾਲ ਡਰ ਅਤੇ ਬੇਚੈਨੀ ਫੈਲ ਗਈ ਹੈ। ਮਿਆਂਮਾਰ ਵਿੱਚ ਇੱਕ ਵੱਡੇ ਭੂਚਾਲ ਨੇ ਹਜ਼ਾਰਾਂ ਜਾਨਾਂ ਲੈ ਲਈਆਂ।ਕੁਝ ਦਿਨਾਂ ਬਾਅਦ, ਜਾਪਾਨ ਵਿੱਚ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ - ਅਸਮਾਨ ਵਿੱਚ ਪੰਛੀਆਂ ਦੇ ਭਿਆਨਕ ਰੂਪ ਵਿੱਚ ਵੱਡੇ ਝੁੰਡਾਂ ਦੀ ਭੀੜ ਦੀ ਫੁਟੇਜ ਤੋਂ ਬਾਅਦ ।ਆਓ ਇਨ੍ਹਾਂ ਵਰਤਾਰਿਆਂ ਦੇ ਪਿੱਛੇ ਅਜੀਬ ਘਟਨਾਵਾਂ ਦੀ ਪੜਚੋਲ ਕਰੀਏ। ਵੀਐਤਨਾਮ ਵਿੱਚ ਲਗਭਗ ਉਸੇ ਸਮੇਂ, ਕਈ ਅਸੰਗਤੀਆਂ (ਐਨੋਮਲੀਜ਼) ਸਾਹਮਣੇ ਆਏ: ਐਨ ਗਿਆਂਗ ਦੇ ਅਸਮਾਨ ਉੱਤੇ ਪੰਛੀਆਂ ਦੇ ਝੁੰਡ ਅਰਾਜਕ ਢੰਗ ਨਾਲ ਉੱਡਦੇ ਰਹੇ, ਵ੍ਹੇਲ ਮੱਛੀਆਂ ਵਾਰ-ਵਾਰ ਕੁਆਂਗ ਬਿਨ ਵਿੱਚ ਕਿਨਾਰੇ 'ਤੇ ਆ ਗਈਆਂ, ਅਤੇ ਸੁੱਕੇ ਮੌਸਮ ਦੇ ਬਿਲਕੁਲ ਵਿਚਕਾਰ - ਮੇਕਾਂਗ ਡੈਲਟਾ ਅਤੇ ਐਚਸੀਐਮਸੀਟੀ ਵਿੱਚ ਅਸਾਧਾਰਨ ਤੌਰ 'ਤੇ ਉੱਚੀਆਂ ਲਹਿਰਾਂ ਨੇ ਹੜ੍ਹ ਲਿਆ ਦਿੱਤਾ। ਉਹ ਪੁਰਾਣੀ ਲੋਕ ਕਹਾਵਤ - "ਜਦੋਂ ਪੰਛੀ ਡਿੱਗਦੇ ਹਨ ਅਤੇ ਮੱਛੀਆਂ ਕੰਢੇ 'ਤੇ ਆ ਜਾਂਦੀਆਂ ਹਨ, ਤਾਂ ਆਫ਼ਤ ਨੇੜੇ ਹੈ" - ਅੰਧਵਿਸ਼ਵਾਸੀ ਲੱਗ ਸਕਦਾ ਹੈ, ਪਰ ਇਹਨਾਂ ਅਜੀਬ ਘਟਨਾਵਾਂ ਦੇ ਮੱਦੇਨਜ਼ਰ, ਇਹ ਸਮੇਂ ਦੇ ਨਾਲ ਗੂੰਜਦੀ ਇੱਕ ਪ੍ਰਾਚੀਨ ਚੇਤਾਵਨੀ ਵਾਂਗ ਮਹਿਸੂਸ ਹੁੰਦੀ ਹੈ। ਆਦਿ...8 ਅਪ੍ਰੈਲ, 2025 ਨੂੰ, ਜ਼ੁਆਨ ਸੋਨ ਨਾਮ ਕਮਿਊਨ ਵਿੱਚ, ਫੂ ਯੇਨ ਪ੍ਰਾਂਤ, ਔ ਲੈਕ, ਜਾਂ ਵੀਐਤਨਾਮ ਵਿੱਚ, ਇੱਕ ਕਸਾਵਾ ਖੇਤ ਵਿੱਚ ਭੂਮੀਗਤ ਤੋਂ ਚਿੱਕੜ ਫਟ ਗਿਆ।ਰਿਪੋਰਟ ਦੇ ਅਨੁਸਾਰ, ਇਹ ਘਟਨਾ ਜ਼ੁਆਨ ਸੋਨ ਨਾਮ ਕਮਿਊਨ ਦੇ ਟੈਨ ਵਿਨ ਹੈਮਲੇਟ ਵਿੱਚ ਖੇਤ ਦੇ ਇੱਕ ਪਲਾਟ 'ਤੇ ਵਾਪਰੀ, ਜੋ ਸ਼੍ਰੀ ਨਗੁਏਨ ਵੈਨ ਲੋਈ ਦੀ ਮਲਕੀਅਤ ਹੈ, ਜੋ ਕਿ ਇੱਕ 72-ਸਾਲਾ ਸਥਾਨਕ ਨਿਵਾਸੀ ਹੈ ਅਤੇ ਕਸਾਵਾ ਉਗਾਉਂਦਾ ਹੈ। ਉਸ ਥਾਂ 'ਤੇ, ਜ਼ਮੀਨ ਦੇ ਹੇਠਾਂ ਤੋਂ ਲਗਾਤਾਰ ਬਰੀਕ, ਫਿੱਕੇ ਪੀਲੇ ਚਿੱਕੜ ਅਤੇ ਪਾਣੀ ਦੀ ਇੱਕ ਧਾਰਾ ਨਿਕਲ ਰਹੀ ਸੀ, ਜਿਸ ਨਾਲ ਲਗਭਗ ਪੰਜ ਮੀਟਰ ਚੌੜਾ ਚਿੱਕੜ ਫਟਣ ਵਾਲਾ ਖੇਤਰ ਬਣ ਗਿਆ।ਫਟਣ ਵਾਲੀ ਥਾਂ ਦੇ ਆਲੇ-ਦੁਆਲੇ ਦੀ ਸਤ੍ਹਾ 'ਤੇ ਵੀ ਤਰੇੜਾਂ ਦਿਖਾਈ ਦਿੱਤੀਆਂ। ਫਟਣ-ਵਾਲੇ ਬਿੰਦੂ ਦੀ ਡੂੰਘਾਈ ਅਤੇ ਘਟਨਾ ਦੇ ਸਹੀ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਪਿਛਲੇ ਕੁਝ ਦਹਾਕਿਆਂ ਤੋਂ, ਸੰਸਾਰ ਭਰ ਵਿੱਚ ਅਜਿਹੇ ਬਹੁਤ ਸਾਰੇ ਅਜੀਬੋ-ਗਰੀਬ ਵਰਤਾਰੇ ਦੇਖੇ ਗਏ ਹਨ, ਜੋ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਕੁਝ ਗੰਭੀਰ ਰੂਪ ਵਿੱਚ ਗਲਤ ਹੋ ਰਿਹਾ ਹੈ ਅਤੇ ਸਾਡੀ ਧਰਤੀ ਸਪੱਸ਼ਟ ਤੌਰ 'ਤੇ ਸੰਤੁਲਨ ਤੋਂ ਬਾਹਰ ਹੈ।ਅਤੇ ਇਹ ਕਹਾਣੀ - ਸੋਨੋਮਾ ਕਾਉਂਟੀ ਵਿੱਚ ਅੱਗ ਤੋਂ ਬਚਣ ਦੇ ਸੰਭਾਵਿਤ ਰਸਤੇ ਲੱਭ-ਰਹੇ ਇੱਕ ਆਦਮੀਂ ਨੂੰ ਇੱਕ ਅਸਲੀਅਤ ਤੋਂ ਪਰੇ ਦ੍ਰਿਸ਼ ਮਿਲਿਆ। ਇਸਨੂੰ ਦੇਖੋ। ਅੱਗ ਦੀਆਂ ਲਪਟਾਂ ਨਾਲ ਭਰਿਆ ਇੱਕ ਖੋਖਲਾ ਰੁੱਖ! ਮੈਥਿਊ ਮੈਕਡਰਮੋਟ ਕਹਿੰਦਾ ਹੈ ਕਿ ਉਸਨੇ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ। ਉਹ ਕਹਿੰਦਾ ਹੈ ਕਿ ਉਹ ਸਾਰੀ ਰਾਤ ਗੱਡੀ ਚਲਾ ਰਿਹਾ ਸੀ ਜਦੋਂ ਦਰੱਖਤ ਨੇ - ਇਸਨੂੰ ਦੇਖ ਕੇ, ਉਸਨੂੰ ਆਪਣੇ ਰਾਹ ਵਿੱਚ ਰੋਕ ਲਿਆ। ਸੰਤਰੀ ਲਾਟਾਂ ਤਣੇ ਦੇ ਖਾਲੀ ਸਥਾਨਾਂ ਵਿੱਚ ਟਿਮਟਿਮਾਉਂਦੀਆਂ ਸਨ। ਅਤੇ ਮੈਕਡਰਮੋਟ ਨੇ ਕਿਹਾ ਕਿ ਉੱਪਰੋਂ ਧੂੰਆਂ ਨਿਕਲ ਰਿਹਾ ਸੀ। ਉਸਨੇ ਕਿਹਾ ਕਿ ਨੇੜਲੀ ਇੱਕ ਪਹਾੜੀ ਨੂੰ ਵੀ ਅੱਗ ਲੱਗ ਗਈ ਸੀ।2014 ਵਿੱਚ, ਸਾਇਬੇਰੀਆ ਦੇ ਕੁਝ ਹਿੱਸਿਆਂ ਵਿੱਚ ਵੱਡੇ-ਵੱਡੇ ਛੇਕ ਦਿਖਾਈ ਦੇਣ ਲੱਗੇ। ਯਮਲ ਪ੍ਰਾਇਦੀਪ ਵਿੱਚ ਇੱਕ ਵਿਸ਼ਾਲ ਟੋਆ 100 ਫੁੱਟ (ਲਗਭਗ 30 ਮੀਟਰ) ਤੋਂ ਵੱਧ ਚੌੜਾ ਫੈਲਿਆ ਹੋਇਆ ਸੀ, ਜਿਸਨੇ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ ਅਤੇ ਇਸ ਬਾਰੇ ਸਿਧਾਂਤ ਪੈਦਾ ਕੀਤੇ ਕਿ ਇਹ ਕਿਵੇਂ ਬਣ ਸਕਦਾ ਹੈ। ਅਗਲੇ ਸਾਲ, ਇਹਨਾਂ ਵਿੱਚੋਂ ਦਰਜਨਾਂ ਹੋਰ ਰਹੱਸਮਈ ਛੇਕ ਨੇੜੇ-ਤੇੜੇ ਦੇਖੇ ਗਏ। ਉਦੋਂ ਤੋਂ, ਵਿਗਿਆਨੀ ਇਹ ਨਿਰਧਾਰਤ ਕਰਨ ਦੇ ਯੋਗ ਹੋ ਗਏ ਹਨ ਕਿ ਰਹੱਸਮਈ ਛੇਕ ਕਿਸੇ ਉਲਕਾ, ਇਕ ਡਿਗਦੇ ਤਾਰੇ ਦਾ ਪ੍ਰਭਾਵ ਨਹੀਂ ਸੀ।ਧਰਤੀ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਵੱਧ ਤੋਂ ਵੱਧ ਦਿਖਾਈ ਦੇ ਰਹੀਆਂ ਹਨ। ਕੀ ਧਰਤੀ ਫਿਰ ਤੋਂ ਵੰਡੀ ਜਾ ਰਹੀ ਹੈ? ਸਿੰਕਹੋਲਜ਼ ਤੋਂ ਲੈ ਕੇ ਵੱਡੀਆਂ ਦਰਾਰਾਂ ਤੱਕ, ਸੰਸਾਰ ਭਰ ਵਿੱਚ ਇਸਦੀ ਵਧਦੀ ਰਿਪੋਰਟ ਆ ਰਹੀ ਹੈ। ਬਹੁਤ ਸਾਰੇ ਲੋਕ ਇਥੋਪੀਆ ਵਿੱਚ ਉਸ ਵੱਡੀ ਦਰਾੜ ਤੋਂ ਜਾਣੂ ਹਨ ਜੋ ਭੂਚਾਲ ਤੋਂ ਬਿਨਾਂ ਆਈ ਸੀ ਅਤੇ ਇੱਕ ਨਵੇਂ ਸਮੁੰਦਰ ਦੇ ਜਨਮ ਦਾ ਸੰਕੇਤ ਜਾਪਦਾ ਹੈ। ਪਰ ਹਾਲ ਹੀ ਦੇ ਸਮੇਂ ਵਿੱਚ ਇਥੋਪੀਅਨ ਦਰਾੜ ਹੀ ਇੱਕੋ ਇੱਕ ਬਹੁਤ ਵੱਡੀ ਦਰਾੜ ਨਹੀਂ ਹੈ। ਇੱਕ ਹੋਰ ਪੇਰੂ ਵਿੱਚ ਟੀਟੀਕਾਕਾ ਝੀਲ ਦੇ ਨੇੜੇ ਪ੍ਰਗਟ ਹੋਇਆ ਹੈ। ਇਹ ਕਈ ਥਾਵਾਂ 'ਤੇ 100 ਮੀਟਰ ਤੋਂ ਵੱਧ ਚੌੜਾ ਅਤੇ 15 ਕਿਲੋਮੀਟਰ ਲੰਬਾ ਹੈ। ਬੋਲੀਵੀਆ ਵਿੱਚ ਤਰੇੜਾਂ ਦਿਖਾਈ ਦੇ ਰਹੀਆਂ ਹਨ। ਆਈਸਲੈਂਡ ਵਿੱਚ, ਇੱਕ ਪੂਰੀ ਝੀਲ ਧਰਤੀ ਵਿੱਚ ਇੱਕ ਵੱਡੀ ਦਰਾੜ ਵਿੱਚ ਅਲੋਪ ਹੋ ਰਹੀ ਹੈ। ਇਹ ਤਰੇੜਾਂ ਹਮੇਸ਼ਾ ਭੂਚਾਲਾਂ ਕਾਰਨ ਨਹੀਂ ਹੁੰਦੀਆਂ। ਅਮਰੀਕਾ ਵਿੱਚ ਵੀ ਧਰਤੀ ਵਿੱਚ ਤਰੇੜਾਂ ਦਿਖਾਈ ਦੇ ਰਹੀਆਂ ਹਨ। ਟੈਕਸਾਸ ਦੇ ਕਲੌਡ ਵਿੱਚ, ਇੱਕ ਕਾਫ਼ੀ ਵੱਡਾ ਤਲਾਅ ਦਿਖਾਈ ਦਿੱਤਾ ਜੋ 50 ਫੁੱਟ (ਲਗਭਗ 15 ਮੀਟਰ) ਡੂੰਘਾ ਸੀ ਅਤੇ ਇੱਕ ਵੱਡੇ ਤਲਾਅ ਨੂੰ ਕੱਢ ਦਿੱਤਾ। ਭੂ-ਵਿਗਿਆਨੀ ਕਹਿੰਦੇ ਹਨ ਕਿ ਇਹ ਦਰਾੜ ਧਰਤੀ ਵਿੱਚ ਇੱਕ ਜੋੜ ਹੈ ਜਿਸਨੇ ਇਸਦੀ ਪਕੜ ਕਮਜ਼ੋਰ ਕਰ ਦਿੱਤੀ ਹੈ। ਧਰਤੀ ਵੱਖ ਹੋ ਰਹੀ ਹੈ। ਇਹ ਇਸ ਗੱਲ ਦਾ ਸੰਕੇਤ ਹਨ ਕਿ ਧਰਤੀ ਦੇ ਅੰਦਰ ਹੀ ਕੁਝ ਬਹੁਤ ਮਹੱਤਵਪੂਰਨ ਵਾਪਰ ਰਿਹਾ ਹੈ। ਇਹ ਸਿੰਕਹੋਲਜ਼ ਦੇ ਨਾਲ ਮਿਲ ਕੇ ਆਮ ਹੁੰਦੇ ਜਾ ਰਹੇ ਹਨ।ਜਨਵਰੀ 2021 ਵਿੱਚ, ਆਸਟ੍ਰੇਲੀਆਈ ਫੋਟੋਗ੍ਰਾਫਰ ਡੇਰੀ ਮੋਰੋਨੀ ਦੁਆਰਾ ਆਪਣੇ ਡਰੋਨ ਨਾਲ ਲਈਆਂ-ਗਈਆਂ ਹਵਾਈ ਫੋਟੋਆਂ ਦੀ ਇੱਕ ਲੜੀ ਨੇ ਸੰਸਾਰ ਨੂੰ ਮੋਹਿਤ ਕਰ ਦਿੱਤਾ। ਡਰੋਨ ਨੇ ਨਿਊ ਸਾਊਥ ਵੇਲਜ਼ ਦੇ ਕਾਕੋਰਾ ਝੀਲ ਵਿੱਚ ਸ਼ਾਨਦਾਰ ਰੁੱਖ ਵਰਗੇ ਨਮੂਨਿਆਂ ਨੂੰ ਕੈਦ ਕੀਤਾ, ਜੋ ਆਲੇ ਦੁਆਲੇ ਦੇ ਚਾਹ ਦੇ ਰੁੱਖਾਂ (ਮੇਲੇਲੁਕਾ ਅਲਟਰਨੀਫੋਲੀਆ) ਦੇ ਤੇਲ ਦੁਆਰਾ ਬਣੇ ਸਨ। ਇਸਨੂੰ ਜੀਵਨ ਦਾ ਰੁੱਖ ਦੱਸਦੇ ਹੋਏ, ਸ਼੍ਰੀ ਮੋਰੋਨੀ ਕਈ ਵਾਰ ਝੀਲ ਤੇ ਵਾਪਸ ਆਏ ਅਤੇ ਮੌਸਮ ਬਦਲਣ ਤੋਂ ਬਾਅਦ ਵੱਖ-ਵੱਖ ਰੰਗਾਂ ਅਤੇ ਆਕਾਰਾਂ ਵਿੱਚ ਰੁੱਖ ਦੀਆਂ ਤਸਵੀਰਾਂ ਖਿੱਚੀਆਂ।ਸੋ, ਇਸ ਚਾਹ ਦੇ ਰੁੱਖ ਦਾ, ਇਸਦਾ ਇੱਕ ਦੇਵਤਾ ਹੈ, ਅਤੇ ਇਹ ਦੇਵਤਾ ਬਹੁਤ ਹੀ ਦਿਆਲੂ ਹੈ। ਉਹ ਆਪਣੀ ਸ਼ਕਤੀ, ਜਿੰਨੀ ਸ਼ਕਤੀ ਉਸ ਕੋਲ ਹੈ, ਵਰਤ ਰਿਹਾ ਹੈ, ਇਸ ਰੁੱਖ ਨੂੰ ਝੀਲ 'ਤੇ ਖਿੱਚਣ ਲਈ (ਵਾਹ!) ਚਾਹ ਦੇ ਰੁੱਖ ਦੇ ਤੇਲ ਦੀ ਵਰਤੋਂ ਕਰਦੇ ਹੋਏ। (ਓਹ, ਵਾਹ! ਵਾਹ!) ਇਸਨੂੰ ਇਸ ਤਰਾਂ ਖਿੱਚਣ ਲਈ। ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਵਰਤਾਰਾ ਹੈ; ਇਹ ਕੋਈ ਕੁਦਰਤੀ ਗੱਲ ਨਹੀਂ ਹੈ ਕਿ ਚਾਹ ਦੇ ਰੁੱਖ ਵਿੱਚੋਂ ਸਿਰਫ਼ ਤੇਲ ਨਿਕਲਦਾ ਹੈ ਅਤੇ ਫਿਰ ਇਹ ਇੱਕ ਪੇਂਟਿੰਗ ਵਾਂਗ ਪੂਰੀ ਤਰ੍ਹਾਂ ਖਿੱਚਿਆ ਜਾਂਦਾ ਹੈ, ਸਪਸ਼ਟ ਵੇਰਵੇ ਨਾਲ। (ਹਾਂਜੀ, ਸਤਿਗੁਰੂ ਜੀ।) ਸੋ ਇਹ ਸਾਨੂੰ ਚੇਤਾਵਨੀ ਦਿੰਦੇ ਰਹਿਣ ਲਈ ਹੈ। ਓਹ ਹਾਂਜੀ, ਮੇਰੇ ਕੋਲ ਇਹ ਹੈ। "ਚਾਹ ਦੇ ਰੁੱਖ ਦਾ ਦੇਵਤਾ ਜੀਵਨ ਦੇ ਰੁੱਖ ਨੂੰ ਪਾਣੀ ਵਿੱਚ ਖਿੱਚਦਾ ਹੈ ਤਾਂ ਜੋ ਮਨੁੱਖਾਂ ਨੂੰ ਯਾਦ ਦਿਵਾਇਆ ਜਾ ਸਕੇ ਕਿ ਉਹ ਆਪਣੇ ਆਪ ਨੂੰ ਤਬਾਹ ਨਾ ਕਰਨ।" ਅਤੇ ਮੈਂ ਇੱਥੇ ਕਿਹਾ, "ਜੀਨੀਅਸ ਆਈਡੀਆ।" (ਹਾਂਜੀ।) ਮੈਂ ਇਸ ਸ਼ਾਨਦਾਰ ਵਿਚਾਰ ਲਈ ਰੁੱਖ ਦੇਵਤੇ ਦੀ ਪ੍ਰਸ਼ੰਸਾ ਕੀਤੀ। (ਵਾਹ।) ਆਪਣੇ ਆਪ ਨੂੰ ਤਬਾਹ ਨਾ ਕਰਨ। ਇਹੀ ਉਹ ਮਨੁੱਖਾਂ ਨੂੰ ਯਾਦ ਦਿਵਾਉਣਾ ਚਾਹੁੰਦੀ ਹੈ।ਸਾਡੇ ਤਾਈਵਾਨੀਜ਼ (ਫਾਰਮੋਸਨ) ਐਸੋਸੀਏਸ਼ਨ ਦੇ ਮੈਂਬਰਾਂ ਵਿੱਚੋਂ ਇੱਕ ਨੇ ਜੰਗਲ ਦੀ ਯਾਤਰਾ ਦੌਰਾਨ ਇੱਕ ਝਰਨੇ ਦੀ ਆਤਮਾ ਦਾ ਸੁਨੇਹਾ ਵੀ ਦਿੱਤਾ।ਸਵੇਰੇ ਉੱਠਦੇ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਬਕਸ਼ੀਅਨਸ਼ਾਨ ਜੰਗਲ ਮਨੋਰੰਜਨ ਖੇਤਰ ਜਾਣਾ ਪਵੇਗਾ। ਇਹ ਕਾਫ਼ੀ ਲੰਬਾ ਰਸਤਾ ਸੀ ਅਤੇ ਮੈਂ ਪਹਿਲਾਂ ਕਦੇ ਉੱਥੇ ਨਹੀਂ ਗਈ ਸੀ। ਠੰਢੇ ਦੇਖਣ ਵਾਲੇ ਪਲੇਟਫਾਰਮ ਦੇ ਹੇਠਾਂ ਇੱਕ ਛੋਟਾ ਜਿਹਾ ਝਰਨਾ ਸੀ ਜਿਸਨੇ ਮੈਨੂੰ ਦੱਸਿਆ: ਇਸ ਵਿੱਚ ਇੱਕ ਸੁਨੇਹਾ ਹੈ।ਛੋਟੇ ਝਰਨੇ ਨੇ ਕਿਹਾ: "ਧਰਤੀ ਮਾਤਾ ਦੇ ਪਿਆਰ ਨੂੰ ਲੈ ਕੇ, ਮੈਂ ਹਰ ਜਗ੍ਹਾ ਵਹਿੰਦਾ ਹਾਂ। ਮੇਰਾ ਸਫ਼ਰ ਬਹੁਤ ਔਖਾ ਹੈ। ਹਰ ਵਾਰ ਜਦੋਂ ਮੈਂ ਸੋਚਦਾ ਹਾਂ ਕਿ ਇਹ ਨਿਰਵਿਘਨ ਹੈ, ਇਹ ਤੇਜ਼ੀ ਨਾਲ ਡਿੱਗੇਗਾ ਅਤੇ ਇੱਕ ਝਰਨਾ ਬਣ ਜਾਵੇਗਾ! ਹਾਲਾਂਕਿ, ਮੈਨੂੰ ਧਰਤੀ ਮਾਤਾ ਦੀ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਹਰ ਜਗ੍ਹਾ ਵਹਿਣਾ ਚਾਹੀਦਾ ਹੈ, ਕਿਉਂਕਿ ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਉਸਦੇ ਦੁਆਰਾ ਪੋਸ਼ਣ ਪ੍ਰਾਪਤ ਕਰਨ। ਮੈਂ ਉਸਦੀ ਇੱਛਾ ਨੂੰ ਕਾਇਮ ਰੱਖਦਾ ਹਾਂ ਅਤੇ ਧਰਤੀ ਦੇ ਹਰ ਕੋਨੇ ਵਿੱਚ ਉਸਦੇ ਪਿਆਰ ਨੂੰ ਭਰਦਾ ਹਾਂ।""ਤੁਸੀਂ ਦੇਖੋ - ਜਦੋਂ ਮੈਂ ਜਲਦੀ ਨਾਲ ਹੇਠਾਂ ਉਤਰਦਾ ਹਾਂ, ਤਾਂ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ!" ਕਿਉਂਕਿ ਹਵਾ 'ਤੇ ਪ੍ਰਭਾਵ ਨਕਾਰਾਤਮਕ ਆਇਨ ਪੈਦਾ ਕਰ ਸਕਦਾ ਹੈ, ਆਲੇ ਦੁਆਲੇ ਦੇ ਜੀਵਾਂ ਦੀ ਊਰਜਾ ਨੂੰ ਚਾਰਜ ਕਰਦਾ ਹੈ। ਨਕਾਰਾਤਮਕ ਆਇਨਾਂ ਦਾ ਕੰਮ ਸਿਰਫ਼ ਉਹੀ ਨਹੀਂ ਹੈ ਜੋ ਤੁਸੀਂ ਮਨੁੱਖਾਂ ਨੇ ਅਧਿਐਨ ਕੀਤਾ ਹੈ। ਇਸ ਤਰਾਂ ਦੇ ਵੱਡੇ ਉਚਾਈ ਅੰਤਰ ਵਾਲੇ ਸਥਾਨ ਊਰਜਾ ਜਨਰੇਟਰ ਹੁੰਦੇ ਹਨ, ਜਿਵੇਂ ਤੁਸੀਂ ਹਵਾ ਦੀ ਊਰਜਾ ਨਾਲ ਘੁੰਮਾ ਕੇ ਬਿਜਲੀ ਪੈਦਾ ਕਰ ਸਕਦੇ ਹੋ।ਧਰਤੀ ਮਾਤਾ ਨੇ ਸੰਸਾਰ ਭਰ ਵਿੱਚ ਕਈ ਤਰ੍ਹਾਂ ਦੇ ਝਰਨੇ ਬਣਾਏ ਹਨ, ਕੁਝ ਵੱਡੇ, ਕੁਝ ਛੋਟੇ, ਕੁਝ ਸ਼ਾਨਦਾਰ, ਕੁਝ ਨਾਜ਼ੁਕ, ਇਹ ਸਭ ਤੁਹਾਨੂੰ ਦ੍ਰਿਸ਼ਟੀਗਤ ਬਦਲਾਅ ਦੇਣ ਅਤੇ ਧਰਤੀ 'ਤੇ ਤੁਹਾਡੇ ਦੁਖਦਾਈ ਦਿਨਾਂ ਨੂੰ ਸ਼ਾਂਤ ਕਰਨ ਲਈ। ਮੈਂ ਧਰਤੀ ਮਾਤਾ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਉਸਦੀ ਇੱਛਾ ਦੀ ਪਾਲਣਾ ਕਰਨ ਅਤੇ ਮਨੁੱਖਤਾ ਨੂੰ ਅਸੀਸ ਦੇਣ ਲਈ ਤਿਆਰ ਹਾਂ। ਇਸ ਤਰਾਂ ਮੈਂ ਧਰਤੀ ਮਾਤਾ ਨੂੰ ਆਪਣਾ ਬੇਅੰਤ ਪਿਆਰ ਅਤੇ ਸਤਿਕਾਰ ਭੇਟ ਕਰਦਾ ਹਾਂ!ਕਿਰਪਾ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸੋ! ਧਰਤੀ ਮਾਤਾ ਸੰਸਾਰ ਭਰ ਦੇ ਅਣਗਿਣਤ ਜੀਵਾਂ ਨੂੰ ਬੇਅੰਤ ਪਿਆਰ ਨਾਲ ਪਾਲਦੀ ਹੈ। ਜੇ ਤੁਸੀਂ ਸਾਰੇ ਉਸਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹੋ, ਤਾਂ ਸ਼ਾਇਦ ਉਸ ਕੋਲ ਅਜੇ ਵੀ ਬਿਮਾਰੀ ਨੂੰ ਸਿਹਤ ਵਿੱਚ ਅਤੇ ਨੁਕਸਾਨ ਨੂੰ ਲਾਭ ਵਿੱਚ ਬਦਲਣ ਦਾ ਮੌਕਾ ਹੈ। ਪਰ ਮੈਨੂੰ ਡਰ ਹੈ ਕਿ ਉਹ ਸਮਾਂ ਖਤਮ ਹੋ ਰਿਹਾ ਹੈ! ਤੁਹਾਨੂੰ ਤੁਰੰਤ ਇੱਕ ਵੀਗਨ ਸੰਸਾਰ ਵਿੱਚ ਬਦਲਣਾ ਪਵੇਗਾ, ਨਹੀਂ ਤਾਂ ਇਹ ਧਰਤੀ, ਜੋ ਲੱਖਾਂ ਸਾਲਾਂ ਤੋਂ ਬਣੀ ਹੈ, ਤਬਾਹ ਹੋ ਜਾਵੇਗੀ। ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਲਾਹ ਸੁਣੋਗੇ! ਅਸੀਂ ਬੇਅੰਤ ਪ੍ਰੇਮ ਸ਼ਕਤੀ ਨਾਲ ਤੁਹਾਡੇ ਵੱਲ ਕਾਹਲੀ ਵਿਚ ਭੱਜ ਰਹੇ ਹਾਂ, ਅਤੇ ਇਹ ਪ੍ਰੇਮ ਸ਼ਕਤੀ ਪ੍ਰਭਾਵ ਨਾ ਸਿਰਫ਼ ਇੱਥੇ ਹੀ ਫੈਲ ਰਿਹਾ ਹੈ, ਸਗੋਂ ਪੂਰੇ ਸੰਸਾਰ ਵਿੱਚ ਵੀ ਫੈਲ ਰਿਹਾ ਹੈ।""ਹਾਲਾਂਕਿ, ਤੁਸੀਂ ਇਸਨੂੰ ਕਤਲ ਦੀ ਹਿੰਸਕ ਭਾਵਨਾ ਨਾਲ ਢੱਕ ਦਿੱਤਾ, ਸੋ ਸੰਸਾਰ ਇਸ ਤਰਾਂ ਦਾ ਬਣ ਗਿਆ ਹੈ। ਭਾਵੇਂ ਤੁਸੀਂ ਇਸਨੂੰ ਸਮਝਦੇ ਹੋ ਜਾਂ ਨਹੀਂ, ਤੁਹਾਨੂੰ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਅਸਲ ਵਿੱਚ ਬਹੁਤਾ ਸਮਾਂ ਨਹੀਂ ਬਚਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਮੁਕਤੀਦਾਤਾ ਦੀਆਂ ਸਿੱਖਿਆਵਾਂ ਨੂੰ ਸੁਣੋਗੇ, ਉਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋਗੇ, ਅਤੇ ਇਕੱਠੇ ਕੰਮ ਕਰੋਗੇ। ਸ਼ਾਇਦ ਅਜੇ ਵੀ ਉਮੀਦ ਦੀ ਇਕ ਕਿਰਨ ਹੈ! ਤੁਹਾਨੂੰ ਆਸ਼ੀਰਵਾਦ! ਮੇਰੇ ਪਿਆਰੇਓ! ਕਿਰਪਾ ਕਰਕੇ ਮੇਰੇ ਪਿਆਰ ਅਤੇ ਚਾਰਜ ਨੂੰ ਬ੍ਰਹਿਮੰਡ ਵਿੱਚ ਲੈ ਜਾਓ, ਜਿਵੇਂ ਅਸੀਂ ਧਰਤੀ ਵਿੱਚ ਚਾਰਜ ਕਰ ਰਹੇ ਹਾਂ! ਕਿਰਪਾ ਕਰਕੇ ਸਾਡੀ ਗੱਲ ਸੁਣੋ! ਕਿਰਪਾ ਕਰਕੇ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ!ਕਿਰਪਾ ਕਰਕੇ ਹੋਰ ਜਾਨਵਰਾਂ-ਲੋਕਾਂ ਨੂੰ ਲਾਭ ਪਹੁੰਚਾਓ! ਉਹ ਤੁਹਾਡੇ ਲਈ ਧਰਤੀ ਤੇ ਆਉਂਦੇ ਹਨ, ਪਰ ਤੁਸੀਂ ਉਨ੍ਹਾਂ ਨੂੰ ਮਾਰਦੇ ਅਤੇ ਖਾਂਦੇ ਹੋ। ਸੋ ਨਾ ਸਿਰਫ਼ ਪਿਆਰ ਖਤਮ ਹੁੰਦਾ ਹੈ, ਸਗੋਂ ਇਹ ਨਫ਼ਰਤ ਨੂੰ ਵੀ ਪੈਦਾ ਕਰਦਾ ਹੈ! ਇੱਕ ਵਾਰ ਨਫ਼ਰਤ ਹੋ ਜਾਣ ਤੋਂ ਬਾਅਦ, ਇਸਨੂੰ ਖਤਮ ਕਰਨਾ ਮੁਸ਼ਕਲ ਹੁੰਦਾ ਹੈ ਜਦੋਂ ਤੱਕ ਕਿ ਉਹ ਇਸਨੂੰ ਛੱਡਣ ਲਈ ਤਿਆਰ ਨਾ ਹੋਣ।ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਸੱਚਾਈ ਨੂੰ ਸਮਝੋਗੇ: 'ਪਿਆਰ' ਹਰ ਚੀਜ਼ ਨੂੰ ਜਨਮ ਦੇ ਸਕਦੀ ਹੈ, ਜਦੋਂ ਕਿ 'ਜਾਨਵਰਾਂ-ਲੋਕਾਂ ਦਾ ਮਾਸ ਮਾਰਨਾ ਅਤੇ ਖਾਣਾ' ਸਭ ਕੁਝ ਤਬਾਹ ਕਰ ਦੇਵੇਗਾ। ਇਹ ਬ੍ਰਹਿਮੰਡ ਦਾ ਨਿਯਮ ਹੈ! ਕਿਰਪਾ ਕਰਕੇ ਜਾਗੋ! ਮੇਰੇ ਬੱਚੇ!"ਮਨੁੱਖਾਂ ਦੁਆਰਾ ਕੁਦਰਤ ਨੂੰ ਕੀਤੇ ਗਏ ਭਾਰੀ ਨੁਕਸਾਨ ਅਤੇ ਤਬਾਹੀ ਦੇ ਬਾਵਜੂਦ, ਬਹੁਤ ਸਾਰੇ ਦਿਆਲੂ ਅਤੇ ਬੁੱਧੀਮਾਨ ਜੀਵ ਅਜੇ ਵੀ ਆਪਣੀ ਪੂਰੀ ਤਾਕਤ ਨਾਲ ਮਨੁੱਖਤਾ ਨੂੰ ਆਉਣ-ਵਾਲੇ ਖ਼ਤਰੇ ਤੋਂ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਨੇਕ ਅਤੇ ਨਿਰਸਵਾਰਥ ਜਜ਼ਬਾ ਸੱਚਮੁੱਚ ਨਿਮਰਤਾ-ਭਰਿਆ ਹੈ। ਅਗਲੇ ਐਪੀਸੋਡ ਵਿੱਚ, ਅਸੀਂ ਕੁਦਰਤ ਤੋਂ ਆਉਣ ਵਾਲੇ ਹੋਰ ਚੇਤਾਵਨੀ ਸੰਕੇਤਾਂ ਦੀ ਪੜਚੋਲ ਕਰਨਾ ਜਾਰੀ ਰੱਖਾਂਗੇ।