ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਯੁਕਤ ਰਾਜ ਅਮਰੀਕਾ ਨਾਲ ਡੂੰਘੀ ਸਾਂਝ ਦੇ ਨਾਲ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨੇ ਕਈ ਵਾਰ ਇਸ ਦੇਸ਼ ਦਾ ਦੌਰਾ ਕੀਤਾ ਹੈ, ਲੋੜ ਦੇ ਸਮੇਂ ਗਿਆਨ, ਉਮੀਦ ਅਤੇ ਮਾਨਵਤਾਵਾਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਨਵੰਬਰ 1993 ਵਿੱਚ, ਲਾਸ ਏਂਜਲਸ ਅੱਗ ਦੇ ਪੀੜਤਾਂ ਲਈ ਉਨਾਂ ਦੇ ਸਮਰਥਨ ਤੋਂ ਬਾਅਦ, ਸਤਿਗੁਰੂ ਜੀ ਨੂੰ ਅਮਰੀਕਾ ਭਰ ਵਿੱਚ ਵੱਖ-ਵੱਖ ਸਮਾਗਮਾਂ ਅਤੇ ਮੀਡੀਆ ਇੰਟਰਵਿਊਆਂ ਲਈ ਸੱਦਾ ਦਿੱਤਾ ਗਿਆ ਸੀ। ਇਹ ਲੜੀ ਉਨ੍ਹਾਂ ਅਰਥਪੂਰਨ ਗਤੀਵਿਧੀਆਂ ਦੇ ਮੁੱਖ ਅੰਸ਼ ਪੇਸ਼ ਕਰਦੀ ਹੈ - ਮੁਖ ਤੌਰ ਤੇ ਕੇਂਦ੍ਰਿਤ ਹਿਊਸਟਨ, ਟੈਕਸਾਸ ਵਿੱਚ। ਟੈਕਸਸ ਜਾਣ ਤੋਂ ਪਹਿਲਾਂ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਰਿਵਰਸਾਇਡ, ਕੈਲੀਫੋਰਨੀਆ ਵਿਚ, ਵੈਟਰਨਜ਼ ਡੇ ਮੈਮੋਰੀਅਲ ਸਰਵਿਸ ਵਿਚ ਸ਼ਾਮਲ ਹੋਣ ਲਈ ਸਦਾ ਦਿਤਾ ਗਿਆ ਸੀ, ਜਿੱਥੇ ਉਹਨਾਂ ਨੇ ਇੱਕ ਦਿਲੋਂ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕਮਜ਼ੋਰ ਲੋਕਾਂ ਦੀ ਰੱਖਿਆ ਕੀਤੀ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕੁਰਬਾਨੀਆਂ ਦਿੱਤੀਆਂ। ਉਹਨਾਂ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ US$200,000 ਦਾ ਨਿੱਜੀ ਦਾਨ ਦੇਣ ਦਾ ਵਾਅਦਾ ਵੀ ਕੀਤਾ, ਨਾਲ ਹੀ ਇੱਕ ਸ਼ਾਂਤੀਪੂਰਨ ਭਵਿੱਖ ਲਈ ਪ੍ਰਾਰਥਨਾ ਕੀਤੀ ਜਿੱਥੇ ਅਜਿਹੀ ਬਹਾਦਰੀ ਸਾਡੀ ਸੰਸਾਰ ਦੇ ਪੁਨਰ ਨਿਰਮਾਣ ਲਈ ਸਮਰਪਿਤ ਹੋਵੇ।