ਵਿਸਤਾਰ
ਡਾਓਨਲੋਡ Docx
ਹੋਰ ਪੜੋ
Interviewer, Elma: ਕੀ ਤੁਸੀਂ (ਦੀਪਕ ਚੋਪਰਾ) ਵਲੋਂ ਕੋਈ ਵੀ ਕਿਤਾਬਾਂ ਪੜੀਆਂ ਹਨ? (ਉਹ ਕੋਣ ਹੈ?) ਉਹ ਭਾਰਤ ਤੋਂ ਗੁਰੂਆਂ ਬਾਰੇ ਗਲ ਕਰਦਾ ਹੈ ਜਿਨਾਂ ਨੇ ਇੱਥੇ ਪੜ੍ਹਾਈ ਕੀਤੀ ਹੈ। (ਹਾਂਜੀ।) ਉਹ ਇਸ ਬਾਰੇ ਗੱਲ ਕਰਦਾ ਹੈ... ਖੈਰ, ਮੈਂ ਹਮੇਸ਼ਾਂ ਸੁਣਿਆ ਸੀ, ਪਰ ਮੈਨੂੰ ਬਹੁਤੀ ਸਮਝ ਨਹੀਂ ਆ ਰਹੀ, (ਠੀਕ ਹੈ।) ਕਿ ਸਾਡੇ ਕੋਲ ਆਪਣੇ ਅੰਦਰੇ ਹੀ ਪ੍ਰਮਾਤਮਾ ਹੈ, (ਹਾਂਜੀ।) ਕਿ ਸਾਡੇ ਕੋਲ ਭਰਮ ਹਨ। (ਹਰ ਕੋਈ ਇਸ ਬਾਰੇ ਗੱਲ ਕਰਦਾ ਹੈ; ਇਹੀ ਸਮੱਸਿਆ ਹੈ।) ਹਾਂਜੀ। (ਇਹ ਲੋਕਾਂ ਨੂੰ ਭਰਮਾਂ (ਵਿੱਚ ਫਸਾਉਂਦਾ) ਹੈ।) ਖੈਰ, ਉਸਨੇ ਗੱਲ ਕੀਤੀ… ਤੁਸੀਂ ਦੇਖੋ, ਇਹ ਖੂਬਸੂਰਤ ਹੈ, ਇਹ ਇੱਕ ਭਰਮ ਹੈ ਜਦੋਂ ਤੁਸੀਂ ਇਸਨੂੰ ਪੜ੍ਹਦੇ ਹੋ। ਪਰ ਜਦੋਂ ਤੁਸੀਂ ਇਸਦਾ ਅਭਿਆਸ ਕਰਨਾ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਸਮੱਸਿਆ ਕੀ ਹੈ। (ਹਾਂਜੀ।) ਉਸਨੇ ਕਿਹਾ ਕਿ ਅਸੀਂ ਲਗਭਗ 90% ਆਧੁਨਿਕਤਾਵਾਦੀ ਹਾਂ। (ਹਾਂਜੀ, ਹਾਂਜੀ ।) ਇਹ ਸਭ। ਅਤੇ ਸਾਡੇ ਕੋਲ ਅੰਦਰ ਸੰਚਾਰ ਕਰਨ ਦੀ ਯੋਗਤਾ ਕਿਵੇਂ ਹੈ। (ਹਾਂਜੀ।) ਅਤੇ ਸਾਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ। (ਹਾਂਜੀ।) ਪਰ ਮੈਂ ਕਦੇ ਇਸ ਬਾਰੇ ਨਹੀਂ ਸੋਚਿਆ। (ਸਮਝੇ।) ਜਦੋਂ ਤੱਕ ਉਸਨੇ ਇਸਨੂੰ ਇਸ ਤਰਾਂ ਨਹੀਂ ਸਮਝਾਇਆ। (ਹਾਂਜੀ।) ਕਿਉਂਕਿ ਇਹ ਤੁਹਾਡੇ ਲਈ ਇਸ ਤਰੀਕੇ ਨਾਲ ਸੁਣਨਾ ਸਹੀ ਹੈ।) ਠੀਕ ਹੈ। (ਸ਼ਾਇਦ ਉਹ ਜ਼ਿਆਦਾ ਵਿਗਿਆਨਕ ਹੈ।) ਹਾਂਜੀ। ਤਾਂ ਯੋਗਾਨੰਦ ਤੋਂ ਬਾਅਦ ਦੇ ਸਮੇਂ ਤੋਂ… ਰੂਹਾਨੀ ਜਾਣਕਾਰੀ… (ਹਾਂਜੀ।) ਪਰ ਦੀਪਕ ਚੋਪਰਾ... ਸਾਡੇ ਕੋਲ ਹੋਰ ਵਿਹਾਰਕ… (...ਹੋਰ ਵਿਹਾਰਕ ਅਨੁਭਵ, ਜਿਵੇਂ ਕਿ ਹੋਰ ਵਿਹਾਰਕ ਵਿਆਖਿਆ। ਤੁਹਾਡੇ ਲਈ ਚੰਗਾ ਹੈ।) ਉਸ ਨੇ ਲਗਭਗ ਚਾਰ ਜਾਂ ਪੰਜ ਕਿਤਾਬਾਂ ਲਿਖੀਆਂ ਹਨ। (ਵਾਹ।) ਹਾਂਜੀ, ਅਸੀਂ ਅਸਲ ਵਿਚ ਬਸ ਗਲ ਕਰ ਰਹੇ ਹਾਂ, ਪਰ ਹੁਣ ਮੈਂ ਇਹ ਸਮਝਦੀ ਹਾਂ, ਪਹਿਲੀ ਵਾਰ। Master: ਹਾਂਜੀ, ਇਹ ਤੁਹਾਡੇ ਲਈ ਚੰਗਾ ਹੈ। ਤੁਸੀਂ ਦੇਖੋ, ਯੋਗਾਨੰਦ ਵਧੇਰੇ ਕਲਾਸੀਕਲ ਹੈ ਕਿਉਂਕਿ ਉਹ ਇਸਨੂੰ ਉਸੇ ਤਰ੍ਹਾਂ ਜਾਣਦਾ ਹੈ ਜਿਵੇਂ ਉਹ ਜਾਣਦਾ ਹੈ। ਹੋ ਸਕਦਾ ਹੈ ਕਿ ਉਸਦੇ ਲਈ ਧਰਤੀ-ਵਰਗੀ, ਵਿਹਾਰਕ ਤੌਰ ਤੇ ਵਿਆਖਿਆ ਕਰਨਾ ਮੁਸ਼ਕਲ ਹੋਵੇ, ਜਿਸ ਤਰੀਕੇ ਨਾਲ ਅਸੀਂ ਉਸ ਤੋਂ ਉਮੀਦ ਕਰਦੇ ਹਾਂ। ਸੋ, ਸਾਡੇ ਕੋਲ ਕਈ ਵਾਰ ਵੱਖ-ਵੱਖ ਗੁਰੂ ਹੁੰਦੇ ਹਨ। ਤੁਸੀਂ ਦੇਖਿਆ? ਕੁਝ ਗੁਰੂ ਵੱਖ-ਵੱਖ ਲੋਕਾਂ ਨੂੰ ਦਿਖਾਈ ਦਿੰਦੇ ਹਨ। (ਅਤੇ ਤੁਸੀਂ ਸਭ ਕੁਝ ਨਹੀਂ ਪ੍ਰਾਪਤ ਕਰ ਸਕਦੇ।) ਹਾਂਜੀ, ਹਾਂਜੀ, ਪਰ ਇਹ ਵੀ ਤੁਹਾਡਾ ਸਤਿਗੁਰੂ ਕੰਮ ਕਰ ਰਿਹਾ ਹੈ। (ਹਾਂਜੀ, ਇਹ ਸਭ।) ਉਹ ਤੁਹਾਨੂੰ ਹੋਰ ਪੜ੍ਹਨ ਲਈ ਮਾਰਗਦਰਸ਼ਨ ਕਰਦਾ ਹੈ, (ਹਾਂਜੀ।) ਤਾਂ ਜੋ ਤੁਸੀਂ ਜਾਣ ਸਕੋ। ਕਿਉਂਕਿ ਕੁਝ ਗੁਰੂ, ਕੋਈ ਵੀ ਗੁਰੂ, ਉਨ੍ਹਾਂ ਕੋਲ ਸਮਾਂ ਵੀ ਸੀਮਤ ਹੁੰਦਾ ਹੈ, ਅਤੇ ਵਧੀਆ ਬੋਲੀ ਵਿਚ ਦਸਣਾ ਵੀ ਸੀਮਤ ਹੁੰਦਾ ਹੈ, ਸੰਸਾਰਿਕ ਗਿਆਨ ਵੀ ਸੀਮਤ ਹੁੰਦਾ ਹੈ। (ਹਾਂਜੀ।) ਸੋ, ਯੂਨੀਵਰਸਲ ਗੁਰੂ ਤੁਹਾਨੂੰ ਇੱਕ ਵੱਡੀ ਤਸਵੀਰ ਵਿੱਚ ਲਿਆਉਣ ਲਈ ਵੱਖ-ਵੱਖ ਚੈਨਲਾਂ ਰਾਹੀਂ ਕੰਮ ਕਰਦੇ ਹਨ। (ਹਾਂਜੀ।) ਉਸ ਦਿਨ ਤਕ, ਜਦੋਂ ਤੁਸੀਂ ਇਹ ਆਪਣੇ ਆਪ ਜਾਣ ਲੈਂਦੇ ਹੋ, ਅਤੇ ਤੁਸੀਂ ਇਹ ਸਭ ਹਜ਼ਮ ਕਰ ਲੈਂਦੇ ਹੋ, ਅਤੇ ਇਹ ਤੁਸੀਂ ਬਣ ਜਾਂਦੇ ਹੋ। (ਹਾਂਜੀ।) ਇਹ ਯੋਗਾਨੰਦ ਤੋਂ ਨਹੀਂ ਹੈ, ਇਹ ਉਸ ਡਾਕਟਰ ਤੋਂ ਨਹੀਂ ਹੈ । ਇਹ ਤੁਸੀਂ ਹੋ ਜੋ ਜਾਣਦੇ ਹੋ। "ਇਹ ਮੈਂ ਹਾਂ। ਮੈਨੂੰ ਪਤਾ ਹੈ, ਮੈਨੂੰ ਪਤਾ ਹੈ।" ਤੁਸੀਂ ਸਮਝੇ ਮੇਰਾ ਭਾਵ ਕੀ ਹੈ? ਸੋ ਇਹ ਮਦਦਗਾਰ ਕਾਰਕ ਹਨ। ਇਹ ਤੁਹਾਡੇ ਲਈ ਚੰਗਾ ਹੈ — ਜੋ ਵੀ ਤੁਹਾਡੇ ਲਈ ਮਦਦਗਾਰ ਹੈ, ਤੁਸੀਂ ਪੜ੍ਹੋ। (ਵਾਹ। ਮੈਂ ਬਹੁਤਾ ਨਹੀਂ ਪੜਦੀ, ਸਿਰਫ ਦੋ ਕੁ। ਯੋਗਨੰਦਾ ਦੀ ਪਹਿਲੀ ਕਿਤਾਬ ਸੀ ਜੋ ਮੈਂ ਪੜੀ ਸੀ।) ਸਮਝੇ। (ਕਿਉਂਕਿ ਬਾਈਬਲ... ਉਨਾਂ ਦੀਆਂ ਸਿੱਖਿਆਵਾਂ, ਉਨਾਂ ਦਾ ਮਾਰਗਦਰਸ਼ਨ…) ਹਾਂਜੀ । ਮੈਨੂੰ ਪਤਾ ਹੈ, ਮੈਨੂੰ ਪਤਾ ਹੈ। ਅਤੇ ਨਾਲ ਹੀ, ਉਸਦੇ ਕੋਲ ਅਨੁਭਵ ਹਨ ਜੋ ਉਹ ਤੁਹਾਡੇ ਨਾਲ ਸਾਂਝੇ ਕਰ ਸਕਦਾ ਹੈ। (ਹਾਂਜੀ।) ਅਤੇ ਉਹ ਇਸਨੂੰ ਖੁਦ ਜਾਣਦਾ ਹੈ, ਉਹ ਇਸਨੂੰ ਖੁਦ ਅਨੁਭਵ ਕਰਦਾ ਹੈ। ਅਤੇ ਕਿਹਾ ਜਾਂਦਾ ਹੈ ਕਿ ਬਾਈਬਲ ਨੂੰ ਕਈ ਵਾਰ ਕੱਟਿਆ, ਸੈਂਸਰ ਕੀਤਾ ਅਤੇ ਬਦਲਿਆ ਗਿਆ ਹੈ। (ਅਤੇ ਨਾਲੇ ਉਹ ਉੱਥੇ ਹੈ।) ਪਰ ਤੁਹਾਡੇ ਯੋਗਾਨੰਦ ਨੂੰ ਜਾਣਨ ਤੋਂ ਬਾਅਦ ਬਾਈਬਲ ਨੂੰ ਸਮਝਣਾ ਬਹੁਤ ਆਸਾਨ ਹੈ - ਘੱਟੋ ਘੱਟ। (ਖੈਰ, ਮੈਨੂੰ ਵਾਪਸ ਉਸ ਵਲ ਵਾਪਸ ਜਾਣਾ ਪਵੇਗਾ) ਉਹੀ ਉਹ ਹੈ ਜਿਸਨੇ ਪੱਛਮ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲਿਆਂਦੀਆਂ ਹਨ ਅਤੇ ਪੱਛਮੀ ਲੋਕਾਂ ਨੂੰ ਗਿਆਨ, ਰੌਸ਼ਨੀ ਵਾਲੇ ਮਾਰਗ ਦੇ ਨਾਲ ਕਿਸੇ ਨੂੰ ਵੀ ਵਧੇਰੇ ਜੁੜਨ ਦੀ ਆਦਤ ਪਾਈ… ਹਾਂਜੀ । (ਤੁਹਾਡੀ ਇਜਾਜ਼ਤ ਨਾਲ, ਮੈਂ ਸ਼ਾਇਦ ਕੁਝ ਲੋਕਾਂ ਨੂੰ ਸਵਾਲ ਪੁਛਣੇ ਚਾਹੁੰਦੀ ਹਾਂ। ਜ਼ਰੂਰ, ਕਿਰਪਾ ਕਰਕੇ, ਤੁਸੀਂ ਉਨ੍ਹਾਂ ਤੋਂ ਜੋ ਵੀ ਪੁੱਛਣਾ ਚਾਹੁੰਦੇ ਹੋ। (ਕੀ ਤੁਸੀਂ ਉਨ੍ਹਾਂ ਨੂੰ ਮੇਰੇ ਨਾਲ ਪਿੱਛੇ ਬਿਠਾ ਸਕਦੇ ਹੋ?) (ਮੈਂ ਤੁਹਾਨੂੰ ਦੋ ਕੁ ਸਵਾਲ ਪੁੱਛਣੇ ਚਾਹੁੰਦੀ ਹਾਂ।) ਕੀ ਤੁਸੀਂ ਇੱਕ ਪੈਰੋਕਾਰ ਹੋ? ਜਾਂ ਕੀ ਤੁਸੀਂ ਬਸ ਆਸ ਪਾਸ ਲਟਕ ਰਹੇ ਹੋ?) ਮੈਂ ਅਭਿਆਸੀ ਹਾਂ। (ਤੁਸੀਂ ਕਿੰਨੇ ਸਮੇਂ ਤੋਂ ਹੋ?) ਅਪ੍ਰੈਲ ਤੋਂ। (ਕੀ ਇਹ ਚੰਗਾ ਹੈ?) ਕੌਣ ਹੈ... ਮੈਂ ਬਸ ਆਪਣੇ ਵਿਚਾਰ ਨੂੰ ਗੁਆ ਬੈਠੀ। Master: ਉਹ ਅਜੇ 'ਇੱਕ ਸਾਲ ਦਾ' ਨਹੀਂ ਹੋਇਆ। (ਇਹ ਸਾਰੇ ਲੋਕ ਬਹੁਤ ਉੱਨਤ ਹਨ।) ਇਹ ਜ਼ਰੂਰੀ ਨਹੀਂ ਹੈ, ਪਿਆਰੇ। "ਉਮਰ" ਲੋਕਾਂ ਨੂੰ ਵਧੇਰੇ ਗਿਆਨਵਾਨ ਨਹੀਂ ਬਣਾਉਂਦੀ। ਖੈਰ, ਕੀ ਕੋਈ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਹੈ? ਆਓ। (ਮੈਨੂੰ ਲੋੜ ਹੈ... ਸਵਾਲ ਜੋ ਮੈਂ ਪੁੱਛਾਂਗੀ ਇਹ ਹੈ, "ਤੁਸੀਂ ਉਨਾਂ ਨੂੰ ਕਿਉਂ ਪਿਆਰ ਕਰਦੇ ਹੋ, ਤੁਸੀਂ ਉਨਾਂ ਨੂੰ ਕਿਉਂ ਪਸੰਦ ਕਰਦੇ ਹੋ?" ਜਦੋਂ ਤੋਂ ਤੁਸੀਂ ਉਨਾਂ ਦਾ ਤਰੀਕੇ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਹੈ, ਤੁਹਾਡੀ ਜ਼ਿੰਦਗੀ ਕਿਵੇਂ ਬਦਲ ਗਈ ਹੈ?) ਇਧਰ ਆਓ। (ਤੁਸੀਂ ਇਹ ਕਿਸੇ ਹੋਰ ਜਗਾ ਤੋਂ ਕਰਨ ਜਾ ਰਹੇ ਹੋ?) (ਕੀ ਅਸੀਂ ਕਰ ਸਕਦੇ ਹਾਂ... ਅਸੀਂ ਇਹ ਕਿਵੇਂ ਕਰ ਸਕਦੇ ਹਾਂ?) ਉਹ ਇੱਕ ਡਾਕਟਰ ਹੈ। ਮੈਡੀਕਲ ਡਾਕਟਰ। (ਠੀਕ ਹੈ। ਅਤੇ ਤੁਸੀਂ ਕਿੰਨੇ ਸਮੇਂ ਲਈ ਇੱਕ ਪੈਰੋਕਾਰ ਹੋ?) ਮਈ 1991 ਤੋਂ। (ਠੀਕ ਹੈ ਹੁਣ, ਮੈਨੂੰ ਦੱਸੋ ਕਿ ਤੁਸੀਂ ਕਿਉਂ ਆਕਰਸ਼ਿਤ ਹੋਏ, ਜਾਂ ਤੁਸੀਂ ਕਿਉਂ ਉਨਾਂ ਦਾ ਅਨੁਸਰਨ ਕਰਨ ਦਾ ਫੈਸਲਾ ਕੀਤਾ?) ਇਹ ਉਹਨਾਂ (ਪਰਮ ਸਤਿਗੁਰੂ ਚਿੰਗ ਹਾਈ ਜੀ) ਬਾਰੇ ਕੀ ਹੈ?) Q1: ਮੈਂ ਸਵਰਗ ਦੀ ਭਾਲ ਕਰ ਰਹੀ ਸੀ ਅਤੇ ਮੈਂ ਸੋਚਿਆ ਕਿ ਸਵਰਗ ਧਰਤੀ 'ਤੇ ਕਿਸੇ ਜਗਾ ਹੈ ਅਤੇ ਕਿ ਇਕ ਦਿਨ ਮੈਨੂੰ ਇਹ ਧਰਤੀ ਉਤੇ ਕਿਤੇ ਮਿਲ ਜਾਵੇਗਾ, ਅਤੇ ਜੇਕਰ ਮੈਂ ਸਫਰ ਕਰਦੀ ਹਾਂ, ਮੈਂ ਇਹ ਲਭ ਲਵਾਂਗੀ, ਪਰ ਪਹਿਲਾਂ, ਜਦੋਂ ਮੈਂ ਵਡੀ ਹੋਣ ਲਗੀ, ਮੈਂ ਸੋਚਿਆ ਇਹ ਇੱਥੇ ਨਹੀਂ ਸੀ। ਉਥੇ ਕੋਈ ਅਜਿਹੀ ਚੀਜ਼ ਨਹੀਂ ਇਕ ਬਚਪਨ ਕਲਪਨਾ ਦੀ ਇਕ ਕਲਪਨਾ ਦੀ ਤਰਾਂ। ਪਰ ਹੁਣ ਮੈਨੂੰ ਪਤਾ ਹੈ ਕਿ ਸਵਰਗ ਕਿੱਥੇ ਹੈ। ਬਾਈਬਲ ਵਿੱਚ, ਇਹ ਕਿਹਾ ਗਿਆ ਹੈ ਕਿ "ਪ੍ਰਮਾਤਮਾ ਦਾ ਰਾਜ ਤੁਹਾਡੇ ਅੰਦਰੇ ਹੈ," ਅਤੇ ਉਥੇ ਬਹੁਤ ਸਾਰੇ ਪਰੰਪਰਾਗਤ ਧਰਮ ਉਹ ਇਹ ਕਹਿਣਗੇ, ਪਰ ਉਹ ਤੁਹਾਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਅਸਲ ਵਿੱਚ ਆਪਣੇ ਅੰਦਰਲੇ ਪ੍ਰਮਾਤਮਾ ਦੇ ਰਾਜ ਨਾਲ ਕਿਵੇਂ ਜੁੜਦੇ ਹੋ, ਅਤੇ ਇਹ ਕਿੱਥੇ ਹੈ। ਅਤੇ ਇਹੀ ਉਹ ਹੈ ਜਿੱਥੇ ਤੁਹਾਨੂੰ ਇੱਕ ਜੀਵਤ ਗੁਰੂ ਦੀ ਲੋੜ ਹੁੰਦੀ ਹੈ, ਕਿਉਂਕਿ ਜੀਵਤ ਗੁਰੂ ਸੰਬੰਧ (ਕਨੈਕਸ਼ਨ) ਖੋਲ੍ਹਦਾ ਹੈ - ਦਸਦਾ ਹੈ ਕਿ ਸੰਬੰਧ (ਕਨੈਕਸ਼ਨ) ਕਿੱਥੇ ਹੈ - ਅਤੇ ਤੁਹਾਨੂੰ ਮੈਡੀਟੇਸ਼ਨ ਵਿਧੀ ਰਾਹੀਂ ਚੁੱਪਚਾਪ ਸਿਖਾਉਂਦਾ ਹੈ। ਜਦੋਂ ਤੁਸੀਂ (ਅੰਦਰੂਨੀ ਸਵਰਗੀ) ਰੌਸ਼ਨੀ ਦਾ ਮੈਡੀਟੇਸ਼ਨ ਕਰਦੇ ਹੋ ਅਤੇ ਤੁਸੀਂ (ਅੰਦਰੂਨੀ ਸਵਰਗੀ) ਆਵਾਜ਼ ਦਾ ਮੈਡੀਟੇਸ਼ਨ ਕਰਦੇ ਹੋ, ਇਹ ਇੱਕ ਸਤਿਗੁਰੂ ਦੇ ਪ੍ਰਬੰਧ ਅਧੀਨ ਹੋਣਾ ਜ਼ਰੂਰੀ ਹੈ। ਅਤੇ, ਇਸਦੇ ਨਤੀਜੇ ਵਜੋਂ, ਮੈਨੂੰ ਲੱਗਦਾ ਹੈ ਕਿ ਇੱਕ ਕਥਨ ਹੈ ਕਿ "ਜਦੋਂ ਵਿਦਿਆਰਥੀ ਤਿਆਰ ਹੁੰਦਾ ਹੈ, ਤਾਂ ਗੁਰੂ ਪ੍ਰਗਟ ਹੁੰਦਾ ਹੈ।" ਅਤੇ ਮੈਨੂੰ ਲੱਗਦਾ ਹੈ ਕਿ ਦੂਜੀ ਧਾਰਨਾ ਜੋ ਪੱਛਮ ਨੂੰ ਸਮਝ ਨਹੀਂ ਆਉਂਦੀ ਉਹ ਇਹ ਹੈ ਕਿ ਸਾਰੇ ਧਰਮ ਜੀਵਤ ਗੁਰੂਆਂ ਦੇ ਆਲੇ-ਦੁਆਲੇ ਵਡੇ ਹੋਏ ਹਨ। ਭਾਵ ਕਿ, ਜਿਵੇਂ (ਪਰਮ) ਸਤਿਗੁਰੂ ਚਿੰਗ ਹਾਈ ਜੀ ਨੇ ਕਿਹਾ, (ਪ੍ਰਭੂ) ਯਿਸੂ ਦਾ ਜਨਮ ਹੋਇਆ, ਉਸਦੇ ਪੈਰੋਕਾਰ ਹਨ; ਫਿਰ ਉਹ ਮਰ ਗਿਆ, ਈਸਾਈ ਧਰਮ ਸਥਾਪਿਤ ਹੋ ਗਿਆ, ਪਰ ਜੀਵਤ ਗੁਰੂ ਚਲਾ ਗਿਆ। ਅਤੇ ਜੀਵਤ ਗੁਰੂ ਤੁਹਾਨੂੰ ਸਵਰਗ ਨਾਲ ਜੋੜਨ ਲਈ ਜ਼ਰੂਰੀ ਹੈ। ਅਸੀਂ ਇਸ ਤੋਂ ਇਲਾਵਾ ਨਹੀਂ ਕਰ ਸਕਦੇ। ਮੈਂ ਹਮੇਸ਼ਾ ਚਾਹੁੰਦੀ ਸੀ… (ਮੈਨੂੰ... ਨਾਲ ਸਮੱਸਿਆਵਾਂ ਹਨ।) ਇੱਕ ਸਕਿੰਟ ਲਈ ਮਾਫ਼ ਕਰਨਾ।) ਜ਼ਰੂਰ। (ਮੈਨੂੰ ਮੁਸ਼ਕਲਾਂ ਆਉਂਦੀਆਂ ਹਨ ਜਦੋਂ ਲੋਕ ਕਹਿੰਦੇ ਹਨ - ਮੇਰੇ ਆਪਣੇ ਮਨ ਵਿੱਚ – ਕਿ ਇਹੀ ਇੱਕੋ ਇੱਕ ਤਰੀਕਾ ਹੈ, ਤੁਹਾਡੇ ਕੋਲ ਇੱਕ ਜੀਵਤ ਗੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਲੱਖਾਂ ਲੋਕਾਂ ਨਾਲ ਕੀ ਹੁੰਦਾ ਹੈ ਜਿਨ੍ਹਾਂ ਕੋਲ ਇੱਕ ਜੀਵਤ ਗੁਰੂ ਨਹੀਂ ਹੈ ਅਤੇ ਉਹ ਵੀ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ? ਤੁਸੀਂ ਉਨ੍ਹਾਂ ਨੂੰ ਵਖ ਕਰ ਰਹੇ ਹੋ।) ਨਹੀਂ, ਨਹੀਂ। ਅੰਤ ਵਿੱਚ ਜਦੋਂ ਉਹ ਤਿਆਰ ਹੋਣਗੇ ਤਾਂ ਉਹ ਜੀਵਤ ਗੁਰੂ ਦੇ ਸੰਪਰਕ ਵਿੱਚ ਆਉਣਗੇ। ਉਹ ਸ਼ਾਇਦ ਇਸ ਜੀਵਨ ਕਾਲ ਵਿੱਚ ਸੰਪਰਕ ਵਿੱਚ ਨਹੀਂ ਆ ਸਕਦੇ, ਸ਼ਾਇਦ ਇੱਕ ਹਜ਼ਾਰ ਸਾਲਾਂ ਦੇ ਸਮੇਂ ਵਿੱਚ, ਪਰ ਅੰਤ ਵਿੱਚ ਉਹ ਜ਼ਰੂਰ ਆਉਣਗੇ। ਇਹ ਠੀਕ ਹੈ। ਜਦੋਂ ਉਨ੍ਹਾਂ ਦਾ ਨਾਤਾ ਠੀਕ ਸਹੀ ਹੋ ਜਾਂਦਾ ਹੈ। ਕਿਉਂਕਿ ਸਭ ਕੁਝ ਕਿਸਮਤ ਵਿੱਚ ਲਿਖਿਆ ਹੋਇਆ ਹੈ। (ਮੈਨੂੰ ਦੱਸੋ ਕਿ ਜਦੋਂ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਤੁਹਾਡੀ ਜ਼ਿੰਦਗੀ ਕਿਵੇਂ ਬਦਲ ਗਈ ਹੈ?) ਖੈਰ, ਇਹ ਜ਼ਿਆਦਾ ਖੁਸ਼ ਹੈ। ਤੁਸੀਂ ਹੁਣ ਸਮਝ ਗਏ ਹੋ ਕਿ ਤੁਸੀਂ ਕਿੱਥੋਂ ਆਏ ਹੋ। ਤੁਸੀਂ ਸਮਝ ਗਏ ਹੋ ਕਿ ਤੁਸੀਂ ਇੱਥੇ ਕਿਉਂ ਹੋ। ਤੁਸੀਂ ਸਮਝਦੇ ਹੋ ਕਿ ਇਸ ਸੰਸਾਰ ਤੇ ਤੁਹਾਡਾ ਉਦੇਸ਼ ਪ੍ਰਮਾਤਮਾ ਨਾਲ ਦੁਬਾਰਾ ਜੁੜਨਾ ਹੈ, ਜਿੱਥੋਂ ਤੁਸੀਂ ਆਏ ਸੀ ਉੱਥੇ ਵਾਪਸ ਜਾਣਾ ਹੈ। ਇਹ ਬੱਚਿਆਂ ਦੀ ਪਰਵਰਿਸ਼ ਕਰਨੀ, ਇੱਕ ਚੰਗੀ ਨੌਕਰੀ ਹੋਣੀ, ਬਹੁਤ ਸਾਰਾ ਪੈਸਾ ਕਮਾਉਣਾ, ਇੱਕ ਚੰਗੀ ਕਾਰ ਪ੍ਰਾਪਤ ਕਰਨੀ, ਬਹੁਤ ਸਾਰੀਆਂ ਚੀਜ਼ਾਂ ਰੱਖਣ ਲਈ ਨਹੀਂ ਹੈ - ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸਲ ਵਿੱਚ ਬਹੁਤਾ ਖੁਸ਼ ਨਹੀਂ ਕਰਦੀਆਂ, ਅਤੇ ਤੁਸੀਂ ਹਮੇਸ਼ਾ ਭਾਲਦੇ ਰਹਿੰਦੇ ਹੋ। (ਪਰ ਗੁਰੂ ਕਹਿੰਦੇ ਹਨ ਕਿ ਪ੍ਰਮਾਤਮਾ ਨੂੰ ਜਾਣਨ ਲਈ ਤੁਹਾਨੂੰ ਗਰੀਬ ਹੋਣ ਦੀ ਲੋੜ ਨਹੀਂ ਹੈ।) ਓਹ, ਨਹੀਂ, ਨਹੀਂ। ਨਹੀਂ, ਤੁਹਾਨੂੰ ਗਰੀਬ ਹੋਣ ਦੀ ਲੋੜ ਨਹੀਂ ਹੈ, ਤੁਸੀਂ ਜਾਰੀ ਰੱਖੋ… ਅਸਲ ਵਿੱਚ, ਤੁਸੀਂ ਪੂਰੀ ਤਰ੍ਹਾਂ ਆਮ ਵਾਂਗ ਜਾਰੀ ਰੱਖਦੇ ਹੋ। ਤੁਸੀਂ ਸੰਸਾਰ ਨੂੰ ਬਿਲਕੁਲ ਨਹੀਂ ਛੱਡਦੇ। ਜਦੋਂ ਤੱਕ ਉਸ ਖਾਸ ਸਮੇਂ ਲਈ ਇਹ ਤੁਹਾਡੀ ਕਿਸਮਤ ਨਹੀਂ ਹੈ - ਕੁਝ ਸਾਲ ਜਦੋਂ ਤੁਸੀਂ ਅਜਿਹਾ ਕਰੋ - ਪਰ ਤੁਸੀਂ ਹਮੇਸ਼ਾ ਇਸ ਸੰਸਾਰ ਵਿੱਚ ਵਾਪਸ ਆਉਂਦੇ ਹੋ। ਸੋ, ਮੇਰਾ ਦ੍ਰਿਸ਼ਟੀਕੋਣ, ਤੁਸੀਂ ਪੂਰੀ ਤਰ੍ਹਾਂ ਆਮ ਵਾਂਗ ਜੀਉਂਦੇ ਰਹਿੰਦੇ ਹੋ, ਅਤੇ ਤੁਸੀਂ ਸਖ਼ਤ ਮਿਹਨਤ ਕਰਦੇ ਰਹਿੰਦੇ ਹੋ। ਤੁਸੀਂ ਆਪਣੀ ਜ਼ਿੰਦਗੀ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਤੁਸੀਂ ਜਿਵੇਂ ਇਹ ਜੋੜਦੇ ਹੋ ਕਿ ਤੁਸੀਂ ਮੈਡੀਟੇਸ਼ਨ ਕਰਦੇ ਹੋ, ਅਤੇ ਤੁਸੀਂ ਇੱਕ ਵੀਗਨ ਖੁਰਾਕ ਦੀ ਪਾਲਣਾ ਕਰਦੇ ਹੋ, ਦਸ ਹੁਕਮਾਂ ਦੀ ਪਾਲਣਾ ਕਰਦੇ ਹੋ। ਅਤੇ… (ਅਤੇ ਤੁਹਾਡੀ ਜ਼ਿੰਦਗੀ ਬਿਹਤਰ ਹੈ?) ਕੀ ਤੁਹਾਡੀ ਜ਼ਿੰਦਗੀ ਬਿਹਤਰ ਹੈ?) ਹਾਂਜੀ, ਹਾਂਜੀ। ਤੁਹਾਡੀ ਜ਼ਿੰਦਗੀ ਬਿਹਤਰ ਹੈ ਅਤੇ ਤੁਸੀਂ ਵਧੇਰੇ ਸਿਆਣੇ ਹੋ। ਮੈਨੂੰ ਹਮੇਸ਼ਾ ਬੁੱਧੀ (ਗਿਆਨ) ਚਾਹੁੰਦੀ ਸੀ। (ਹਾਂਜੀ, ਹਾਂਜੀ।) ਮੈਨੂੰ ਵੱਡਾ ਆਕਰਸ਼ਣ ਬੁੱਧੀ (ਗਿਆਨ) ਹੈ। ਅਤੇ ਕੁੱਲ ਮਿਲਾ ਕੇ, ਤੁਸੀਂ ਹੋਰ ਪਿਆਰ ਕਰਨ ਵਾਲੇ ਹੋ ਜਾਂਦੇ ਹੋ। Photo Caption: ਰਸਤਾ ਔਖਾ ਹੋ ਸਕਦਾ ਹੈ, ਪਰ ਲਗਾਤਾਰ ਚੱਲਦੇ ਰਹੋ ਤੁਸੀਂ ਘਰ ਆ ਜਾਓਗੇ