ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਹਰ ਮੁਲਾਕਾਤ ਵਿਚ ਸਤਿਗੁਰੂ ਜੀ ਦਾ ਪਿਆਰ ਅਤੇ ਗਿਆਨ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਤੁਸੀਂ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਹੋ।) ਇੱਥੇ ਅਮਰੀਕਾ ਵਿੱਚ ਅਤੇ ਇੱਥੇ ਇਸ ਸ਼ਹਿਰ ਵਿੱਚ, ਸਾਰੇ ਅਮਰੀਕਾ ਵਿਚ ਉਥੇ ਬਹੁਤ ਹਿੰਸਾ ਹੋ ਰਹੀ ਹੈ।) ਹਾਂਜੀ ।

(ਇੰਨੀ ਜ਼ਿਆਦਾ ਹਿੰਸਾ।) ਤੁਸੀਂ ਇਸ ਹਿੰਸਾ ਨੂੰ ਕਿਵੇਂ ਹੱਲ ਕਰੋਗੇ, ਖਾਸ ਕਰਕੇ ਕਿਸ਼ੋਰਾਂ ਨਾਲ?) ਹਾਂਜੀ । ਖੈਰ, ਸਾਡੇ ਸਮਾਜ ਦੇ ਵੱਖ-ਵੱਖ ਸਰੋਤਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਾਡੇ ਕੋਲ ਬੰਦੂਕਾਂ ਤੱਕ ਆਸਾਨ ਪਹੁੰਚ ਹੈ ਅਤੇ ਸਾਡੇ ਕੋਲ ਹਿੰਸਕ ਫਿਲਮਾਂ ਅਤੇ ਵੀਡੀਓ ਪ੍ਰੋਗਰਾਮਾਂ ਅਤੇ ਇਸ ਤਰਾਂ ਦੀਆਂ ਚੀਜ਼ਾਂ ਤੱਕ ਆਸਾਨ ਪਹੁੰਚ ਹੈ। ਅਤੇ ਫਿਰ ਇੱਕ ਦੂਜੇ ਨੂੰ ਉਤਸ਼ਾਹਿਤ ਕਰਦਾ ਹੈ। ਤਾਂ ਗੱਲ ਇਹ ਹੈ ਕਿ ਸਾਨੂੰ ਇਸਦੀ ਜੜ੍ਹ ਤੋਂ ਦੇਖਭਾਲ ਕਰਨੀ ਪਵੇਗੀ। ਜਿਵੇਂ ਕਿ, ਉਦਾਹਰਣ ਵਜੋਂ, ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਜਿੱਥੇ ਉਨ੍ਹਾਂ ਕੋਲ ਇੰਨੀਆਂ ਬੰਦੂਕਾਂ ਨਹੀਂ ਹਨ, ਹਿੰਸਾ ਥੋੜੀ ਘੱਟ ਹੈ। ਤੁਸੀਂ ਸਮਝ ਗਏ ਮੇਰਾ ਕੀ ਮਤਲਬ ਹੈ? ਅਤੇ ਜਿੱਥੇ ਉਨ੍ਹਾਂ ਕੋਲ ਹਿੰਸਾ ਦਾ ਪਰਦਾਫਾਸ਼ ਕਰਨ ਲਈ ਇੰਨਾ ਟੀਵੀ ਨਹੀਂ ਹੈ, ਫਿਰ ਸ਼ਾਇਦ ਉਨ੍ਹਾਂ ਕੋਲ ਘੱਟ ਹੈ। ਖੈਰ, ਤੁਹਾਨੂੰ ਇਹ ਅਧਿਐਨ ਕਰਨਾ ਪਵੇਗਾ ਕਿ ਅਮਰੀਕਾ ਅਤੇ ਦੂਜੇ ਦੇਸ਼ਾਂ ਵਿੱਚ ਕੀ ਅੰਤਰ ਹੈ। ਫਿਰ ਤੁਸੀਂ ਦੇਖ ਲਵੋਂਗੇ ਕਿ ਕਿਉਂ।

(ਅਸੀਂ ਇਹ ਨਹੀਂ ਕਰ ਰਹੇ।) ਹਾਂਜੀ । (ਲੋਕ ਜੋ ਫੈਸਲੇ ਲੈ ਰਹੇ ਹਨ ਉਹ ਇਹ ਨਹੀਂ ਕਰ ਰਹੇ ਹਨ… ਅਸੀਂ ਬੰਦੂਕ ਕੰਟਰੋਲ ਗੁਆ ਦਿੱਤਾ।) ਹਾਂਜੀ । (ਅਸੀਂ ਕਾਂਗਰਸ ਵਿਚ ਦੀ ਪਾਸ ਨਹੀਂ ਕੀਤਾ। ਅਸੀਂ ਟੈਲੀਵਿਜ਼ਨ ਨੂੰ ਖਤਮ ਨਹੀਂ ਕਰ ਸਕਦੇ।) ਸਹੀ ਹੈ। (ਇਹ ਸਾਡੀ ਜ਼ਿੰਦਗੀ ਦਾ ਮੂਲ ਹੈ।) ਨਹੀਂ, ਟੈਲੀਵਿਜ਼ਨ ਨੂੰ ਖਤਮ ਨਾ ਕਰੋ। (ਅਸੀਂ ਟੈਲੀਵਿਜ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ। ਇਹ ਸਾਡੀ ਜ਼ਿੰਦਗੀ ਦਾ ਮੂਲ ਹੈ।) ਖੈਰ, ਤੁਸੀਂ ਇਹ ਨਹੀਂ ਕਰ ਸਕਦੇ। ਪਰ ਅਸੀਂ ਬਸ… (ਤੁਸੀਂ ਕਿਹਾ ਸੀ ਕਿ ਟੈਲੀਵਿਜ਼ਨ ਅਤੇ ਬੰਦੂਕਾਂ, ਪਰ ਉਹ ਦੋ ਹਨ…)

ਨਹੀਂ, ਅਸੀਂ ਬਸ ਪ੍ਰੋਗਰਾਮ ਬਦਲਦੇ ਹਾਂ। ਉਦਾਹਰਣ ਵਜੋਂ, ਸਿਰਫ਼ ਟੈਲੀਵਿਜ਼ਨ ਹੀ ਨਹੀਂ, ਪਿਆਰੇ - ਇਹ ਸਭ ਕੁਝ ਹੈ, ਜਿਵੇਂ ਅਖ਼ਬਾਰ ਜਾਂ (ਹੋਰ) ਸਭ ਕੁਝ। ਅਸੀਂ ਜ਼ਿੰਦਗੀ ਦੇ ਨਕਾਰਾਤਮਕ ਪੱਖ ਨੂੰ ਬਹੁਤ ਜ਼ਿਆਦਾ ਦੇਖਦੇ ਹਾਂ। ਅਮਰੀਕਨ ਇੰਨੇ ਨਕਾਰਾਤਮਕ ਨਹੀਂ ਹਨ। ਹੁਣ, ਜਦੋਂ ਤੁਸੀਂ ਅਖ਼ਬਾਰ ਦੇਖਦੇ ਹੋ, ਤਾਂ ਤੁਹਾਨੂੰ ਅਮਰੀਕਾ ਜਾਣ ਤੋਂ ਬਹੁਤ ਡਰ ਲੱਗਦਾ ਹੈ। ਪਰ ਜਦੋਂ ਮੈਂ ਅਮਰੀਕਾ ਵਿੱਚ ਹੁੰਦੀ ਹਾਂ, ਮੈਂ ਸੁਰੱਖਿਅਤ ਹਾਂ। ਮੈਂ ਠੀਕ ਹਾਂ। ਇਹ ਬੱਸ ਜਿਸ ਤਰਾਂ ਅਸੀਂ ਸਾਰੀਆਂ ਨਕਾਰਾਤਮਕ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਫਿਰ ਇਸਨੂੰ ਦੁਹਰਾਉਂਦੇ ਹਾਂ, ਇਸਨੂੰ ਆਪਣੇ ਬੱਚਿਆਂ ਦੇ ਮਨਾਂ ਵਿੱਚ ਦੁਹਰਾਉਂਦੇ ਹਾਂ। ਅਤੇ ਬੱਚੇ ਬੇਸਹਾਰਾ ਹਨ। ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਕੋਲ ਬਾਲਗਾਂ ਵਾਂਗ ਵਿਤਕਰੇ ਦੀ ਪ੍ਰਤਿਭਾ ਨਹੀਂ ਹੈ। ਤੁਸੀਂ ਦੇਖੋ, ਜਦੋਂ ਤੁਸੀਂ ਇੱਕ ਬਾਲਗ ਵਜੋਂ ਅਖ਼ਬਾਰ ਪੜ੍ਹਦੇ ਹੋ, ਤਾਂ ਤੁਹਾਨੂੰ ਆਪਣੇ ਬੌਧਿਕ ਵਿਤਕਰੇ ਤੋਂ ਸੁਰੱਖਿਆ ਮਿਲਦੀ ਹੈ। ਪਰ ਬੱਚੇ ਨਹੀਂ ਕਰ ਸਕਦੇ। ਇਹੀ ਗੱਲ ਹੈ। ਪਰ ਅਮਰੀਕਨ ਠੀਕ ਹਨ। ਅਮਰੀਕਾ ਠੀਕ ਹੈ। ਮੈਂ ਰਾਤ ਨੂੰ ਸੜਕ 'ਤੇ ਤੁਰਦੀ ਹਾਂ - ਮੈਂ ਠੀਕ ਹਾਂ। ਕੋਈ ਸਮੱਸਿਆ ਨਹੀ। ਪਰ ਜਦੋਂ ਤੁਸੀਂ ਅਖ਼ਬਾਰ ਪੜ੍ਹਦੇ ਹੋ, ਤਾਂ ਤੁਸੀਂ ਡਰ ਜਾਂਦੇ ਹੋ। ਹਾਂਜੀ । ਕੋਈ ਗੱਲ ਨਹੀਂ।

(ਮੈਨੂੰ ਦਸੋ ਜਿੰਦਗੀ ਵਿਚ ਤੁਹਾਡੇ ਟੀਚੇ ਬਾਰੇ।) ਮੇਰਾ ਟੀਚਾ? (ਤੁਹਾਡਾ ਟੀਚਾ, ਤੁਹਾਡਾ ਉਦੇਸ਼।) ਮੇਰਾ ਹੋਰ ਕੋਈ ਟੀਚਾ ਨਹੀਂ ਹੈ। ਮੈਂ ਹੁਣ ਉਹੀ ਕਰਦੀ ਹਾਂ ਜੋ ਉਸ ਸਮੇਂ, ਪਲ ਵਿਚ ਲੋੜੀਂਦਾ ਹੈ। (ਜਿਵੇ ਕੀ?) ਜਿਵੇਂ ਕਿ, ਉਦਾਹਰਣ ਵਜੋਂ, ਅੱਜ ਤੁਸੀਂ ਮੈਨੂੰ ਇੱਥੇ ਹੋਣ ਲਈ ਬੇਨਤੀ ਕੀਤੀ ਸੀ। ਸੋ ਜਦੋਂ ਮੈਂ ਮਦਦ ਕਰ ਸਕਦੀ ਹਾਂ, ਮੈਂ ਇੱਥੇ ਹਾਂ। ਬਸ ਇਹੀ ਹੈ। ਅਤੇ ਜੋ ਵੀ ਅੱਗੇ ਹੋਵੇਗਾ ਉਹ ਅੱਗੇ ਆਵੇਗਾ। ਮੈਂ ਨਹੀਂ ਸੋਚਦੀ; ਮੇਰਾ ਕੋਈ ਟੀਚਾ ਨਹੀਂ ਹੈ।

(ਤੁਸੀਂ ‌ਹਿਊਸਟਨ ਵਿੱਚ ਕਿਉਂ ਹੋ?) ਕਿਉਂਕਿ ਮੈਨੂੰ ਇਹਨਾਂ ਲੋਕਾਂ ਦੁਆਰਾ ਵਾਰ-ਵਾਰ ਅਤੇ ਲਗਾਤਾਰ ਸੱਦਾ ਦਿੱਤਾ ਜਾਂਦਾ ਹੈ। (ਤੁਹਾਡੀਆਂ ਔਲੈਕਸੀਜ਼ (ਵੀਐਤਨਾਮੀਜ਼) ਰੁਚੀਆਂ ਬਹੁਤ ਹਨ…) ਸਿਰਫ਼ ਔਲੈਕਸੀਜ਼ (ਵੀਐਤਨਾਮੀਜ਼) ਹੀ ਨਹੀਂ। ਉਦਾਹਰਣ ਵਜੋਂ, ਉਹ ਔਲੈਕਸੀਜ਼ (ਵੀਐਤਨਾਮੀਜ਼) ਨਹੀਂ ਹੈ। ਉਹ ਇੱਕ ਯਹੂਦੀ ਅਮਰੀਕਨ ਹੈ, ਅਤੇ ਉਹ ਤੁਹਾਡੇ ਦੇਸ਼ ਦੇ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਹੈ। ਅਤੇ ਉਹ ਮੈਨੂੰ ਲਗਾਤਾਰ ਇੱਥੇ ਖਿੱਚਦਾ ਹੈ। ਅਤੇ ਬੇਸ਼ੱਕ, ਕਿਉਂਕਿ ਉਸਦੇ ਸੱਦੇ ਦੂਜੇ ਲੋਕਾਂ ਲਈ ਵੀ ਚੰਗੇ ਹਨ; ਸੋ, ਮੈਂ ਆਉਂਦੀ ਹਾਂ।

(ਤੁਸੀਂ ਲੋਕਾਂ ਨੂੰ ਪ੍ਰਮਾਤਮਾ ਨਾਲ ਸੰਪਰਕ ਕਰਨਾ ਕਿਵੇਂ ਸਿਖਾਉਂਦੇ ਹੋ?) ਮੈਂ ਕਿਵੇਂ ਸਿਖਾਉਂਦੀ ਹਾਂ? ਠੀਕ ਹੈ। ਉਥੇ ਦੋ ਕਿਸਮ ਦੇ ਹਨ। ਇੱਕ ਜ਼ੁਬਾਨੀ ਹੈ। ਜਿਵੇਂ ਮੈਂ… ਜੇ ਉਹ ਮੈਨੂੰ ਪੁੱਛਦੇ ਹਨ, ਜਾਂ ਜੇ ਮੈਨੂੰ ਕਿਸੇ ਭਾਸ਼ਣ ਲਈ ਸੱਦਾ ਦਿੱਤਾ ਜਾਂਦਾ ਹੈ, ਅਤੇ ਮੈਂ ਉਨ੍ਹਾਂ ਨੂੰ ਦੱਸਦੀ ਹਾਂ: ਤੁਸੀਂ ਕਿਉਂ ਦੁੱਖ ਝੱਲਦੇ ਹੋ, ਤੁਹਾਨੂੰ ਇਹ ਅਤੇ ਉਹ ਚੀਜ਼ ਦੀ ਕਿਉਂ ਲੋੜ ਹੈ, ਤੁਸੀਂ ਕਿਉਂ ਚਾਹੁੰਦੇ ਹੋ, ਤੁਸੀਂ ਕਦੇ ਸੰਤੁਸ਼ਟ ਕਿਉਂ ਨਹੀਂ ਹੁੰਦੇ - ਕਿਉਂਕਿ ਤੁਸੀਂ ਪ੍ਰਮਾਤਮਾ ਨੂੰ ਨਹੀਂ ਜਾਣਦੇ। ਸੋ ਜੇਕਰ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ, ਤਾਂ ਤੁਸੀਂ ਬਿਹਤਰ ਮਹਿਸੂਸ ਕਰੋਗੇ। ਸੋ ਹੁਣ, ਮੈਂ ਉਨ੍ਹਾਂ ਨੂੰ ਸਿਖਾਉਂਦੀ ਹਾਂ ਪ੍ਰਮਾਤਮਾ ਨੂੰ ਕਿਵੇਂ ਜਾਣਨਾ ਹੈ, ਅਤੇ ਇਹ ਗੈਰ-ਮੌਖਿਕ ਹੈ। ਜਦੋਂ ਉਹ ਇਹ ਸਵੀਕਾਰ ਕਰ ਲੈਣਗੇ, ਕਿ ਉਨ੍ਹਾਂ ਨੂੰ ਪ੍ਰਮਾਤਮਾ ਨੂੰ ਜਾਣਨਾ ਚਾਹੀਦਾ ਹੈ, ਤਾਂ ਮੈਂ ਉਨ੍ਹਾਂ ਨੂੰ ਸਿਖਾਵਾਂਗੀ, ਪਰ ਚੁੱਪਚਾਪ। ਉਸ ਸਮੇਂ, ਮੈਨੂੰ ਉਨ੍ਹਾਂ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਹੈ। ਪ੍ਰਮਾਤਮਾ ਉਨ੍ਹਾਂ ਨੂੰ ਸਿਖਾਏਗਾ; ਉਹ ਆਪਣੇ ਆਪ ਨੂੰ ਸਿਖਾਉਣਗੇ।

(ਕੀ ਇਹ ਦੀਖਿਆ ਤੋਂ ਹੈ?) ਹਾਂਜੀ, ਹਾਂਜੀ, ਹਾਂਜੀ । (ਇਹ ਕੁਝ ਅਜਿਹਾ ਨਹੀਂ ਹੈ ਜੋ ਤੁਸੀਂ ਜ਼ਬਾਨੀ ਕਹਿ ਸਕਦੇ ਹੋ।) ਨਹੀਂ। ਮੈਂ ਬਸ ਚੁੱਪ ਬੈਠਾ ਹਾਂ। ਉਹ ਚੁੱਪ ਕਰਕੇ ਬੈਠਦੇ ਹਨ। ਮੈਨੂੰ ਉੱਥੇ ਹੋਣਾ ਵੀ ਜ਼ਰੂਰੀ ਨਹੀਂ ਹੈ। ਕਿਉਂਕਿ ਗਿਆਨ ਤੁਹਾਡਾ ਆਪਣਾ ਸੁਭਾਅ ਹੈ। ਪ੍ਰਮਾਤਮਾ ਤੁਹਾਡੇ ਅੰਦਰ ਹੈ। ਪ੍ਰਮਾਤਮਾ ਨੂੰ ਜਾਣਨ ਲਈ ਤੁਹਾਨੂੰ ਅਸਲ ਵਿੱਚ ਕਿਸੇ ਗੁਰੂ ਦੀ ਲੋੜ ਨਹੀਂ ਹੈ। ਕਿਉਂਕਿ ਤੁਸੀਂ ਇਸਨੂੰ ਭੁੱਲ ਗਏ ਹੋ, ਸੋ ਗੁਰੂ ਨੂੰ ਤੁਹਾਨੂੰ ਯਾਦ ਦਿਵਾਉਣਾ ਪਵੇਗਾ। ਅਤੇ ਇਹ ਸੌਖਾ ਹੁੰਦਾ ਹੈ ਜਦੋਂ ਕੋਈ ਪਹਿਲਾਂ ਹੀ ਜਾਣਦਾ ਹੋਵੇ। ਇਹੀ ਸਭ ਹੈ। ਮੈਂ ਤੁਹਾਨੂੰ ਪ੍ਰਮਾਤਮਾ ਨਹੀਂ ਦੇ ਸਕਦੀ। ਤੁਸੀਂ ਪ੍ਰਮਾਤਮਾ ਹੋ। ਤੁਹਾਡੇ ਕੋਲ ਪ੍ਰਮਾਤਮਾ ਹੈ। ਮੈਂ ਤੁਹਾਨੂੰ ਗਿਆਨ ਨਹੀਂ ਦੇ ਸਕਦੀ। ਤੁਹਾਡੇ ਕੋਲ ਗਿਆਨ ਹੈ। (ਮੇਰੇ ਕੋਲ ਨਹੀਂ ਹੈ।) ਤੁਹਾਡੇ ਕੋਲ ਹੈ, ਇਹ ਸਿਰਫ਼ ਇਹ ਹੈ ਕਿ ਤੁਹਾਨੂੰ ਨਹੀਂ ਪਤਾ। ਸੋ, ਤੁਹਾਨੂੰ ਇਹ ਦੱਸਣ ਲਈ ਕਿਸੇ ਦੀ ਲੋੜ ਹੈ। ਮੈਂ ਤੁਹਾਨੂੰ ਉਹ ਕੁਝ ਨਹੀਂ ਦੇ ਸਕਦੀ ਜੋ ਤੁਹਾਡੇ ਕੋਲ ਨਹੀਂ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਹੀ ਗਿਆਨ ਹੈ।

(ਮੈਨੂੰ ਦੱਸੋ ਕਿ ਲੋਕ, ਗਿਆਨਵਾਨ ਲੋਕ, ਕਿਵੇਂ ਬਦਲਣਗੇ ਜਦੋਂ ਉਨ੍ਹਾਂ ਕੋਲ… ਜਦੋਂ ਉਹ ਫੈਸਲਾ ਕਰਦੇ ਹਨ ਕਿ ਉਨਾਂ ਕੋਲ ਹੈ।) ਓਹ, ਇਹ ਤੁਹਾਨੂੰ ਮੇਰੇ ਪੈਰੋਕਾਰਾਂ ਨੂੰ ਪੁੱਛਣਾ ਪਵੇਗਾ। (ਓਹ, ਠੀਕ ਹੈ।) ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਦਲੀ ਹੈ? (ਠੀਕ ਹੈ, ਮੈਂ ਉਨ੍ਹਾਂ ਨੂੰ ਪੁੱਛਾਂਗੀ। ਮੈਂ ਉਨ੍ਹਾਂ ਨੂੰ ਪੁੱਛਾਂਗੀ।) ਹਾਂਜੀ, ਇਹ ਬਿਹਤਰ ਹੋਵੇਗਾ। ਉਨ੍ਹਾਂ ਵਿੱਚੋਂ ਕਈਆਂ ਨੇ ਮੈਨੂੰ ਕਿਹਾ ਕਿ ਇਸ ਸੰਸਾਰ ਵਿੱਚ ਇਸ ਤੋਂ ਬਾਅਦ ਉਹ ਇਹਦੇ ਲਈ (ਵਟਾਂਦਰੇ ਵਜੋਂ) ਕਿਸੇ ਵੀ ਚੀਜ਼ ਦਾ ਵਪਾਰ ਨਹੀਂ ਕਰਨਗੇ। ਉਹ ਇਸਨੂੰ ਕਿਸੇ ਵੀ ਖਜ਼ਾਨੇ ਨਾਲ ਨਹੀਂ ਬਦਲਣਗੇ - ਇਸ ਸੰਸਾਰ ਦੀ ਕਿਸੇ ਵੀ ਚੀਜ਼ ਨਾਲ।

(ਤੁਸੀਂ ਇਹ ਕਿਵੇਂ ਲਭਿਆ ਸੀ?) ਮੈਨੂੰ ਇਹ ਕਿਵੇਂ ਮਿਲਿਆ? ਮੈਨੂੰ ਹਿਮਾਲਿਆ ਵਿੱਚ ਇੱਕ ਗੁਰੂ ਮਿਲਿਆ, ਸੋ ਮੈਨੂੰ ਗਿਆਨ ਪ੍ਰਾਪਤ ਹੋਇਆ। ਅਤੇ ਮੈਂ ਜਾਣਦੀ ਹਾਂ ਕਿ ਪ੍ਰਮਾਤਮਾ ਹਮੇਸ਼ਾ ਮੇਰੇ ਨਾਲ ਹੈ। ਇਸ ਤਰਾਂ ਮੈਂ ਪ੍ਰਮਾਤਮਾ ਨੂੰ ਜਾਣਦੀ ਹਾਂ। ਹਾਂਜੀ । (ਅਤੇ ਹੋਰ ਲੋਕਾਂ ਨੂੰ ਗਿਆਨਵਾਨ ਬਣਾਉਣ ਲਈ।) ਹਾਂਜੀ, ਹਾਂਜੀ, ਹਾਂਜੀ - ਇਹ ਮਹੱਤਵਪੂਰਨ ਹੈ। ਮੈਂ ਲੋਕਾਂ ਨੂੰ ਆਪਣੇ ਆਪ ਤੋਂ ਵੱਧ ਖੁਸ਼ ਕਰਵਾਉਂਦੀ ਹਾਂ। ਮੈਨੂੰ ਕਈ ਵਾਰ ਆਪਣੀ ਖੁਸ਼ੀ ਦੀ ਕੁਰਬਾਨੀ ਦੇਣੀ ਪੈਂਦੀ ਹੈ। ਮੈਨੂੰ ਤੁਹਾਨੂੰ ਸੱਚ ਦੱਸਣਾ ਪਵੇਗਾ। ਪਰ ਡੂੰਘੇ ਅਰਥਾਂ ਵਿੱਚ, ਮੈਂ ਹਮੇਸ਼ਾ ਖੁਸ਼ ਹਾਂ, ਕਿਉਂਕਿ ਮੈਂ ਹਮੇਸ਼ਾ ਘਰ ਵਿੱਚ ਕਿਤੇ ਵੀ, ਕਿਸੇ ਨਾਲ ਵੀ, ਆਪਣੇ ਆਪ ਨਾਲ ਹੁੰਦੀ ਹਾਂ।

(ਤੁਸੀਂ ਜਾਣਦੇ ਹੋ, ਸੰਸਾਰ ਦੇ ਇਸ ਹਿਸੇ ਵਿਚ ਇਥੇ ਲੋਕਾਂ ਕੋਲ ਅਸਲ ਵਿਚ ਗੁਰੂ ਜਾਂ ਅਧਿਆਤਮਿਕ ਗੁਰੂ-ਪੈਰੋਕਾਰ ਦਾ ਰਿਸ਼ਤਾ ਨਹੀਂ ਹੈ।) ਸਹੀ ਹੈ। (ਸ਼ਾਇਦ ਤੁਸੀਂ ਇਹ ਸਮਝਾ ਸਕਦੇ ਹੋ?) ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈ। (ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ।) ਹਾਂਜੀ, ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਮੇਰੇ ਪੈਰੋਕਾਰ ਕਦੇ ਵੀ ਮੇਰੇ ਅੱਗੇ ਨਹੀਂ ਝੁਕਦੇ। ਉਹ ਮੈਨੂੰ "ਸਤਿਗੁਰੂ" ਬੁਲਾਉਂਦੇ ਹਨ ਕਿਉਂਕਿ ਇਹੀ ਉਹ ਖਿਤਾਬ ਹੈ ਜੋ ਅਸੀਂ ਇਸ ਸੰਸਾਰ ਵਿੱਚ ਵਰਤਦੇ ਹਾਂ। ਉਵੇਂ ਜਿਵੇਂ ਅਸੀਂ "ਭੈਣ" ਜਾਂ "ਭਰਾ" ਆਖਦੇ ਹਾਂ। ਇਹ ਠੀਕ ਹੈ, ਕੋਈ ਗੱਲ ਨਹੀਂ। ਪਰ ਸਾਡੇ ਕੋਲ ਉਹ ਅਖੌਤੀ "ਰਿਸ਼ਤਾ" ਨਹੀਂ ਹੈ - ਮੇਰਾ ਮਤਲਬ ਹੈ, ਜ਼ੁਬਾਨੀ ਸਮਝਾਇਆ ਗਿਆ। ਪਰ ਉਹ ਬਸ ਮੈਨੂੰ ਪਿਆਰ ਕਰਦੇ ਹਨ। (ਠੀਕ ਹੈ, ਪਰ ਉਹ ਇੱਥੇ ਹਨ, ਅਤੇ ਉਹ ਤੁਹਾਡੇ ਪੈਰੋਕਾਰ ਹਨ, ਉਹ ਤੁਹਾਡਾ ਅਨੁਸਰਨ ਕਰਦੇ ਹਨ, ਉਹ ਤੁਹਾਡਾ ਸਤਿਕਾਰ ਕਰਦੇ ਹਨ। (ਹਾਂਜੀ, ਉਹ ਕਰਦੇ ਹਨ।) ਤਾਂ ਮੈਨੂੰ ਦੱਸੋ ਕਿ ਇਹ ਉਨ੍ਹਾਂ ਲਈ ਕਿਉਂ ਜ਼ਰੂਰੀ ਹੈ।) ਮੈਨੂੰ ਨਹੀਂ ਪਤਾ। ਉਹ ਇਸਨੂੰ ਆਪਣੇ ਲਈ ਜ਼ਰੂਰੀ ਸਮਝਦੇ ਹਨ। ਮੈਂ ਇਹ ਕਰਨ ਲਈ ਨਹੀਂ ਕਹਿੰਦੀ।

(ਕਿਉਂਕਿ ਤੁਸੀਂ ਉਨ੍ਹਾਂ ਨੂੰ ਪ੍ਰਮਾਤਮਾ ਨਾਲ ਸੰਪਰਕ ਕਰਨ ਦਾ ਤਰੀਕਾ ਸਿਖਾਉਂਦੇ ਹੋ, ਅਤੇ ਹੋਰ ਕੋਈ ਨਹੀਂ ਕਰ ਸਕਦਾ। ਕੀ ਇਹ ਹੈ ਨਾ?) ਸ਼ਾਇਦ ਇਹੀ ਇਹ ਹੈ। ਓਹ, ਹਾਂਜੀ, ਤੁਸੀਂ... ਤੋਂ ਬਿਹਤਰ ਜਾਣਦੇ ਹੋ। (ਹਾਂਜੀ, ਪਰ ਮੈਂ ਕਿਹਾ ਦਿਤਾ।) ਇਹ ਗੱਲ ਨਹੀਂ ਹੈ।) ਹਾਂਜੀ । ਠੀਕ ਹੈ। ਮੈਂ ਵੀ ਸੋਚ ਰਹੀ ਸੀ ਕਿ ਕਿਉਂ। (ਆਹ, ਤੁਸੀਂ... ਓਹ, ਇਹ ਸੱਚ ਨਹੀਂ ਹੈ।) ਇਹ ਸੱਚ ਹੈ।

(ਚਲੋ ਵੇਖਦੇ ਹਾਂ… ਕਿੱਥੇ ਹੈ…ਜੋਅ, ਜੋਅ, ਕੀ ਤੁਹਾਡਾ ਕੋਈ ਸਵਾਲ ਹੈ? ਠੀਕ ਹੈ, ਕੀ ਤੁਹਾਡਾ ਕੋਈ ਸਵਾਲ ਹੈ? ਕੀ ਕਿਸੇ ਹੋਰ ਕੋਲ ਕੋਈ ਸਵਾਲ ਹੈ ਜੋ ਉਹ ਚਾਹੁੰਦੇ ਹਨ ਕਿ ਮੈਂ ਉਸਨੂੰ ਪੁੱਛਾਂ? ਕੋਈ ਨਹੀਂ? ਮੈਂ ਲੱਭ ਰਹੀ ਸੀ…)

(ਦਰਅਸਲ, ਮੇਰੇ ਕੋਲ ਇਕ ਸਵਾਲ ਹੈ ਸ਼ਾਕਾਹਾਰੀ (ਵੀਗਨ) ਹੋਣ ਬਾਰੇ। ਇਹ ਕਿਉਂ ਮਹੱਤਵਪੂਰਨ ਹੈ?) ਓਹ, ਹਾਂਜੀ । (ਇਹ ਮਹੱਤਵਪੂਰਨ ਕਿਉਂ ਹੈ?) ਤੁਸੀਂ ਮੈਨੂੰ ਪੁਛ ਰਹੇ ਹੋ... ਠੀਕ ਹੈ, ਠੀਕ ਹੈ। (ਇਹ ਕਿਉਂ ਮਹੱਤਵਪੂਰਨ ਹੈ? ਇੱਕ... ਹੋਣਾ) ਇੱਕ ਵੀਗਨ ਹੋਣਾ? ਕਿਉਂਕਿ ਪ੍ਰਮਾਤਮਾ ਪਿਆਰ ਹੈ। ਅਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ। ਅਸੀਂ ਪ੍ਰਮਾਤਮਾ ਦੇ ਨੇੜੇ ਹੋਣਾ ਚਾਹੁੰਦੇ ਹਾਂ, ਸੋ ਅਸੀਂ ਸਾਰੇ ਜੀਵਨਾਂ ਨਾਲ ਜਿੰਨਾ ਹੋ ਸਕੇ ਪਿਆਰ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਮਾਰਦੇ ਹਾਂ ਤਾਂ ਦੁੱਖ ਹੁੰਦਾ ਹੈ। ਜੇ ਅਸੀਂ (ਜਾਨਵਰ-ਲੋਕਾਂ) ਦਾ ਮਾਸ ਖਾਂਦੇ ਹਾਂ, ਤਾਂ ਦੂਜੇ ਲੋਕਾਂ ਨੂੰ ਸਾਡੇ ਲਈ ਮਾਰਨਾ ਪਵੇਗਾ - ਜਾਨਵਰ(-ਲੋਕਾਂ) ਨੂੰ ਮਾਰਨਾ ਪਵੇਗਾ। ਅਤੇ ਕੀ ਉਹ ਪਿਆਰੇ ਨਹੀਂ ਹਨ, ਜਾਨਵਰ(-ਲੋਕ)? ਹਾਂਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਨੂੰ ਵੀ ਜ਼ਿੰਦਗੀ ਦਾ ਆਨੰਦ ਮਾਣਨ ਦਾ ਬਰਾਬਰ ਅਧਿਕਾਰ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਕਰਦੇ ਹਾਂ। ਬਸ ਇਹੀ ਸਭ ਹੈ।

(ਤੁਸੀਂ ਨਹੀਂ ਮਹਿਸੂਸ ਕਰਦੇ ਕਿ ਪ੍ਰਮਾਤਮਾ ਨੇ ਕੁਝ ਜਾਨਵਰ(-ਲੋਕ) ਬਣਾਏ ਹਨ (ਖਾਣ ਲਈ?) ਤਾਂ ਜੋ ਅਸੀਂ ਉਨਾਂ ਨੂੰ ਖਾ ਸਕੀਏ?) ਖੈਰ, ਫਿਰ ਸ਼ੇਰ(-ਵਿਆਕਤੀ) ਸਾਡੇ ਨਾਲ ਵੀ ਇਹੀ ਕਹਿ ਸਕਦਾ ਹੈ - ਕਿ ਪ੍ਰਮਾਤਮਾ ਨੇ ਇਨਸਾਨਾਂ ਨੂੰ ਉਸਦੇ ਖਾਣ ਲਈ ਬਣਾਇਆ ਸੀ। ਸ਼ੇਰ(-ਵਿਆਕਤੀ)। (ਸ਼ੇਰ(-ਵਿਆਕਤੀ)। ਹਾਂਜੀ, ਬਾਕੀ ਸਾਰੇ ਬਹੁਤ ਹੀ ਜ਼ਾਲਮ ਜਾਨਵਰ(-ਲੋਕ) - ਉਹ ਕਹਿਣਗੇ ਕਿ ਉਹਨਾਂ ਨੂੰ ਵੀ ਸਾਨੂੰ ਖਾਣ ਦਾ ਹੱਕ ਹੈ। ਤਾਂ ਸਾਨੂੰ ਆ ਕੇ ਉਨ੍ਹਾਂ ਨੂੰ ਖੁਆਉਣਾ ਚਾਹੀਦਾ ਹੈ?

(ਪਰ ਅਸੀਂ ਹਾਂ…) ਕੀ? (ਕਿਉਂਕਿ ਅਸੀਂ ਕੰਟਰੋਲ ਵਿੱਚ ਹਾਂ…) ਕਿਸ ਦਾ? (...ਅਤੇ ਸਾਡੇ ਕੋਲ ਸਰੀਰਕ ਤੌਰ 'ਤੇ ਇੱਕ ਵਧੇਰੇ ਸੰਭਾਵਨਾ ਹੈ, ਜਾ ਕੇ ਜਾਨਵਰ(-ਲੋਕਾਂ) ਨੂੰ ਮਾਰਨਾ, ਤਾਂ ਜੋ ਮਨੁੱਖ ਖਾ ਸਕਣ।) ਮੈਂ ਸੱਮਝਦੀ ਹਾਂ। ਪਰ ਉਨ੍ਹਾਂ ਕਮਜ਼ੋਰ, ਘੱਟ ਬੁੱਧੀਮਾਨ, ਅਤੇ ਵਧੇਰੇ ਬੇਸਹਾਰਿਆਂ ਨਾਲ ਦੁਰਵਿਵਹਾਰ ਕਰਨਾ ਵੀ ਉਚਿਤ ਨਹੀਂ ਹੈ। ਉਹ ਬਿਲਕੁਲ ਬੱਚਿਆਂ ਵਾਂਗ ਹਨ। ਕੀ ਤੁਹਾਨੂੰ ਨਹੀਂ ਲੱਗਦਾ? ਆਪਣੇ ਬਰਾਬਰ ਦਿਆਂ ਨਾਲ ਲੜਨਾ ਠੀਕ ਹੈ, ਪਰ ਜੇ ਤੁਸੀਂ ਘੱਟ (ਕਮਜ਼ੋਰ) ਨਾਲ ਲੜਦੇ ਹੋ, ਤਾਂ ਇਹ ਪਹਿਲਾਂ ਹੀ ਸਾਡੇ ਮਾਣ ਤੋਂ ਹੇਠਾਂ ਹੈ। ਖਾਣ-ਪੀਣ ਜਾਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰਨੀ ਤਾਂ ਪਾਸੇ ਰਹੀ।

(ਤਾਂ ਇਹ ਸਿਰਫ਼ ਜਾਨਵਰਾਂ(-ਲੋਕਾਂ) ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ, ਅਤੇ ਇਹ ਨਹੀਂ ਕਿ ਇਹ ਸਾਡੇ ਸਰੀਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ?) ਇਹ (ਨੁਕਸਾਨ) ਵੀ ਪਹੁੰਚਾਉਂਦਾ ਹੈ, ਪਿਆਰੇ। ਇਹ ਤਾਂ ਹਰ ਕੋਈ ਜਾਣਦਾ ਹੈ। ਠੀਕ ਹੈ। ਤਾਂ ਹੁਣ, ਹਾਲ ਹੀ ਵਿੱਚ, ਖੋਜ ਕਰੋ ਬਹੁਤ ਸਾਰੇ ਵਿਗਿਆਨੀਆਂ ਨੇ ਸਾਬਤ ਕੀਤਾ ਹੈ ਕਿ (ਜਾਨਵਰਾਂ-ਲੋਕਾਂ ਦਾ) ਮਾਸ ਖਾਣਾ ਸਾਡੀਆਂ ਬਹੁਤ ਸਾਰੀਆਂ ਲਾਇਲਾਜ ਬਿਮਾਰੀਆਂ ਦਾ ਕਾਰਨ ਹੈ, ਉਦਾਹਰਣ ਵਜੋਂ, ਕੈਂਸਰ। ਅਤੇ ਹਰ ਕੋਈ ਜਾਣਦਾ ਹੈ ਕਿ ਅਮਰੀਕਨਾਂ ਵਿੱਚ ਕੈਂਸਰ ਦੀ ਦਰ ਸੰਸਾਰ ਵਿੱਚ ਸਭ ਤੋਂ ਵੱਧ ਹੈ, ਕਿਉਂਕਿ ਅਸੀਂ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ (ਜਾਨਵਰਾਂ-ਲੋਕਾਂ ਦਾ) ਮਾਸ ਖਾਂਦੇ ਹਾਂ। ਉਦਾਹਰਣ ਵਜੋਂ, ਜਿਵੇਂ ਚੀਨ ਜਾਂ ਰੂਸ ਵਿੱਚ - ਸ਼ਾਇਦ ਉਨ੍ਹਾਂ ਦੀ ਰਾਜਨੀਤਿਕ ਸਥਿਤੀ ਲੋਕਾਂ ਨੂੰ ਸਾਡੇ ਵਾਂਗ ਉਤਨਾ ਜਿਆਦਾ (ਜਾਨਵਰਾਂ-ਲੋਕਾਂ ਦਾ) ਮਾਸ ਖਾਣ ਦੀ ਇਜਾਜ਼ਤ ਨਹੀਂ ਦਿੰਦੀ। ਅਤੇ ਉਨ੍ਹਾਂ ਦੀ ਕੈਂਸਰ ਦੀ ਦਰ ਸਾਡੇ ਮੁਕਾਬਲੇ - ਅਮਰੀਕਨ ਲੋਕਾਂ ਦੇ ਮੁਕਾਬਲੇ ਬਹੁਤ, ਬਹੁਤ ਘੱਟ ਹੈ। ਇਹ ਵਿਗਿਆਨਕ ਖੋਜ ਤੋਂ ਹੈ। ਇਹ ਮੇਰੇ ਵੱਲੋਂ ਨਹੀਂ ਹੈ।

ਅਤੇ ਇਹ ਵੀ, ਹਰ ਕੋਈ ਜਾਣਦਾ ਹੈ ਕਿ ਅਸੀਂ ਦੰਦਾਂ ਨਾਲ ਪੈਦਾ ਹੁੰਦੇ ਹਾਂ ਜੋ ਕਿ ਵੀਗਨਾਂ ਲਈ ਹੁੰਦੇ ਹਨ, ਨਾ ਕਿ [ਉਸ ਕਿਸਮ ਦੇ] ਦੰਦ ਜਿਵੇਂ ਮਾਸ-ਖਾਣ ਵਾਲੇ ਜਾਨਵਰਾਂ(-ਲੋਕਾਂ) ਦੇ ਹੁੰਦੇ ਹਨ। ਅਤੇ ਨਾਲ ਹੀ, ਸਾਡੀਆਂ ਆਂਦਰਾਂ ਵਧੇਰੇ ਲੰਬੀਆਂ ਹਨ। ਉਹ ਇੱਕ ਵੀਗਨ ਖੁਰਾਕ ਲਈ ਬਣਾਈਆਂ ਗਈਆਂ ਹਨ। ਅਤੇ ਮਾਸ-ਖਾਣ ਵਾਲੇ ਜਾਨਵਰਾਂ(-ਲੋਕਾਂ) ਦੀਆਂ ਆਂਦਰਾਂ ਵਧੇਰੇ ਛੋਟੀਆਂ ਹਨ, ਤਾਂ ਜੋ ਇਹ ਜਲਦੀ ਬਾਹਰ ਕਢ ਸਕਦੀਆਂ ਹਨ। ਸੋ, ਜੇਕਰ ਅਸੀਂ (ਜਾਨਵਰਾਂ-ਲੋਕਾਂ ਦਾ) ਮਾਸ ਖਾਂਦੇ ਹਾਂ, ਤਾਂ ਇਹ ਸਾਡੀਆਂ ਅੰਤੜੀਆਂ ਵਿੱਚ ਬਹੁਤ ਦੇਰ ਤੱਕ ਰਹਿੰਦਾ ਹੈ। ਇਸ ਨਾਲ ਸਾਡੇ ਬਹੁਤ ਸਾਰੇ ਕੈਂਸਰ ਅਤੇ ਹਰ ਤਰ੍ਹਾਂ ਦੀਆਂ ਜ਼ਹਿਰੀਲੀਆਂ ਸਮੱਸਿਆਵਾਂ ਹੁੰਦੀਆਂ ਹਨ।

(ਕੀ ਇਸ ਸੰਸਾਰ ਵਿੱਚ ਉਥੇ ਕੋਈ ਦਿਨ ਹੋਵੇਗਾ ਜਦੋਂ ਸਾਡੇ ਕੋਲ ਸ਼ਾਂਤੀ ਹੋਵੇਗੀ?) ਖੈਰ, ਆਓ ਉਹਦੇ ਲਈ ਅਸੀਂ ਪ੍ਰਾਰਥਨਾ ਕਰੀਏ। ਜੇਕਰ ਹਰ ਕੋਈ ਪ੍ਰਮਾਤਮਾ ਦੇ ਰਸਤੇ, ਪਿਆਰ ਦੇ ਰਸਤੇ 'ਤੇ ਚੱਲਦਾ ਹੈ, ਅਤੇ ਹੋਰ ਭੌਤਿਕ ਚੀਜ਼ਾਂ ਨਾਲੋਂ, ਜਾਂ ਘੱਟੋ ਘੱਟ ਇਸਦੇ ਇੱਕ ਹਿੱਸੇ ਨਾਲੋਂ ਪ੍ਰਮਾਤਮਾ ਬਾਰੇ ਜ਼ਿਆਦਾ ਸੋਚਦਾ ਹੈ…

ਦਰਅਸਲ, ਸਾਡੇ ਅਧਿਆਤਮਿਕ ਅਭਿਆਸ ਵਿੱਚ, ਅਸੀਂ ਲੋਕਾਂ ਤੋਂ ਸੰਸਾਰ ਤੋਂ ਭੱਜ ਕੇ ਹਿਮਾਲਿਆ ਜਾਣ ਦੀ ਉਮੀਦ ਨਹੀਂ ਕਰਦੇ। ਪ੍ਰਮਾਤਮਾ ਲਈ ਤੁਹਾਡੇ ਸਮੇਂ ਦਾ ਸਿਰਫ਼ ਇਕ ਦਸਵਾਂ ਹਿੱਸਾ, ਅਤੇ ਸੰਸਾਰ ਲਈ ਨੌਂ-ਦਸਵੇਂ ਹਿੱਸੇ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਉਦਾਹਰਣ ਵਜੋਂ, ਅਸੀਂ ਦਿਨ ਵਿੱਚ ਸਿਰਫ਼ ਦੋ ਘੰਟੇ, ਜਾਂ ਤਿੰਨ ਘੰਟੇ ਮੈਡੀਟੇਸ਼ਨ ਕਰਦੇ ਹਾਂ, ਅਤੇ ਸਾਡੇ ਕੋਲ ਦਿਨ ਵਿੱਚ 24 ਘੰਟੇ ਹਨ। ਅਸੀਂ ਸੰਸਾਰ ਲਈ ਦਿਨ ਵਿੱਚ 10 ਘੰਟੇ, ਅੱਠ ਘੰਟੇ ਕੰਮ ਕਰਦੇ ਹਾਂ, ਅਤੇ ਅਸੀਂ ਸਿਰਫ਼ ਦੋ ਘੰਟੇ ਜਾਂ ਤਿੰਨ ਘੰਟੇ ਹੀ ਮੈਡੀਟੇਸ਼ਨ ਕਰਦੇ ਹਾਂ। ਅਤੇ ਅਸੀਂ (ਅਜੇ ਵੀ) ਸ਼ਿਕਾਇਤ ਕਰਦੇ ਹਾਂ। ਅਸੀਂ ਦਿਨ ਵਿੱਚ ਸਿਰਫ਼ ਤਿੰਨ ਘੰਟੇ ਹੀ ਪ੍ਰਮਾਤਮਾ ਬਾਰੇ ਸੋਚਦੇ ਹਾਂ - ਅਤੇ ਲੋਕ ਕਹਿੰਦੇ ਹਨ, "ਬਹੁਤ ਜ਼ਿਆਦਾ!" ਤਾਂ ਕੀ ਕਰੀਏ? ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ ਜਿੰਨਾ ਚਿਰ ਅਸੀਂ ਇਹ ਨਹੀਂ ਸਮਝਦੇ ਕਿ ਪ੍ਰਮਾਤਮਾ ਇਨ੍ਹਾਂ ਸਾਰੀਆਂ ਭੌਤਿਕ ਚੀਜ਼ਾਂ ਨਾਲੋਂ ਵੱਧ ਮਹੱਤਵਪੂਰਨ ਹੈ। ਜਿੰਨਾ ਚਿਰ ਸਾਡੇ ਕੋਲ ਪ੍ਰਮਾਤਮਾ ਹੈ, ਸਾਡੇ ਕੋਲ ਭੌਤਿਕ ਚੀਜ਼ਾਂ ਹੋਣਗੀਆਂ - ਕਿਉਂਕਿ ਉਹ ਸਾਰੀਆਂ ਚੀਜ਼ਾਂ ਦਾ ਦਾਤਾ ਹੈ। ਅਤੇ ਅਸੀਂ ਸਿਰਫ਼ ਤੋਹਫ਼ੇ ਵੱਲ ਧਿਆਨ ਦਿੰਦੇ ਹਾਂ, ਦਾਨੀ ਵੱਲ ਨਹੀਂ। ਇਹੀ ਤਸਵੀਰ ਦੀ ਉਲਟੀ ਗੱਲ ਹੈ। ਇਸੇ ਕਰਕੇ ਸਾਨੂੰ ਸਮੱਸਿਆਵਾਂ ਹਨ।

(ਕੀ ਤੁਸੀਂ ਇੱਕ ਬੋਧੀ ਹੋ?) ਹਾਂਜੀ, ਹਾਂਜੀ । ਮੈਂ ਇੱਕ ਬੋਧੀ ਹਾਂ, ਮੈਂ ਕੈਥੋਲਿਕ ਹਾਂ, ਮੈਂ ਇੱਕ ਪ੍ਰੋਟੈਸਟੈਂਟ ਹਾਂ, ਮੈਂ ਇੱਕ ਈਸਾਈ ਹਾਂ। ਮੈਂ ਇੱਕ ਮੁਸਲਮਾਨ ਹਾਂ, ਮੈਂ ਇੱਕ ਹਿੰਦੂ ਹਾਂ। ਮੈਂ ਸਮਝਾਇਆ ਕਿ ਸਾਰੇ ਧਰਮ ਭੂਤਕਾਲ ਦੇ ਗੁਰੂਆਂ ਤੋਂ ਆਏ ਹਨ। ਉਦਾਹਰਣ ਵਜੋਂ, [ਪ੍ਰਭੂ] ਮਸੀਹ - ਜਦੋਂ ਮਸੀਹ ਮਰਿਆ, ਤਾਂ ਲੋਕ ਆਪਣੇ ਆਪ ਨੂੰ ਈਸਾਈ ਕਹਿੰਦੇ ਸਨ। ਬੁੱਧ ਦੇ ਮਰਨ ਤੋਂ ਬਾਅਦ, ਉਹ ਆਪਣੇ ਆਪ ਨੂੰ ਬੋਧੀ ਕਹਿੰਦੇ ਸਨ। ਅਤੇ [ਪੈਗੰਬਰ] ਮੁਹੰਮਦ ਉਨਾਂ ਉਪਰ ਸ਼ਾਂਤੀ ਬਣੀ ਰਹੇ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਮੁਹੰਮਦਨਜ਼ ਕਿਹਾ। ਪਰ ਇਹਨਾਂ ਗੁਰੂਆਂ ਨੇ ਵੀ ਉਹੀ ਸਮਾਨ ਚੀਜ਼ ਸਿਖਾਈ ਸੀ, ਜਿਵੇਂ ਯੋਗਾਨੰਦ ਨੇ ਸਿਖਾਈ ਸੀ। ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ, ਸਿਰਫ਼ ਸਿਧਾਂਤਕ ਹਿੱਸਾ ਹੀ ਪਿੱਛੇ ਰਹਿ ਗਿਆ। ਅਤੇ ਫਿਰ ਉਹ ਹੌਲੀ-ਹੌਲੀ ਇੱਕ ਧਾਰਮਿਕ ਸੰਪਰਦਾ ਬਣ ਗਿਆ, ਅਤੇ ਉਹ ਜ਼ਰੂਰੀ ਗੱਲਾਂ ਭੁੱਲ ਗਏ। ਜ਼ਰੂਰੀ ਗੱਲ ਇਹ ਹੈ ਕਿ ਗੁਰੂ ਭਾਸ਼ਾ ਤੋਂ ਬਿਨਾਂ ਸਿਖਾਉਂਦੇ ਹਨ, ਅਤੇ ਇਹੀ ਸਭ ਤੋਂ ਮਹੱਤਵਪੂਰਨ ਗੱਲ ਹੈ। ਇਸੇ ਲਈ ਤੁਹਾਨੂੰ ਇੱਕ ਜਿਉਂਦੇ ਗੁਰੂ ਦੀ ਲੋੜ ਹੈ। ਨਹੀਂ ਤਾਂ, ਤੁਸੀਂ ਉਸਦੀਆਂ ਕਿਤਾਬਾਂ ਪੜ੍ਹ ਸਕਦੇ ਹੋ ਅਤੇ ਗਿਆਨ ਪ੍ਰਾਪਤ ਕਰ ਸਕਦੇ ਹੋ।

(ਤੁਹਾਨੂੰ ਇੱਕ ਜੀਵਤ ਗੁਰੂ ਦੀ ਕਿਉਂ ਲੋੜ ਹੈ?) ਖੈਰ, ਕਿਉਂਕਿ ਇਹ ਬਿਲਕੁਲ ਜਿਵੇਂ ਬਿਜਲੀ ਦੀ ਤਰਾਂ ਹੈ - ਤੁਹਾਨੂੰ ਇੱਕ ਤਾਰ ਦੀ ਲੋੜ ਹੈ। ਘਰੇਲੂ ਵਰਤੋਂ ਦੀਆਂ ਚੀਜ਼ਾਂ ਵਿੱਚ ਬਿਜਲੀ ਪਾਉਣ ਲਈ ਤੁਹਾਨੂੰ ਇੱਕ ਚੰਗੀ ਤਾਰ ਦੀ ਲੋੜ ਹੁੰਦੀ ਹੈ। ਇੱਕ ਮਰੀ ਹੋਈ ਤਾਰ, ਇੱਕ ਕਾਪੁਟ (ਟੁੱਟੀ) ਤਾਰ, ਇੱਕ ਖਰਾਬ ਤਾਰ ਬਿਜਲੀ ਨੂੰ ਸੰਚਾਰਿਤ ਨਹੀਂ ਕਰ ਸਕਦੀ।

(ਤਾਂ ਕੀ ਇੱਕ ਪੁਜਾਰੀ ਇੱਕ ਗੁਰੂ ਹੈ?) ਆਹ, ਹਾਂਜੀ। (ਕੀ ਉਹ ਇੱਕ ਜੀਵਤ ਗੁਰੂ ਵਾਂਗ ਹੈ ਜਾਂ ਇੱਕ ਸੇਵਕ ਵਾਂਗ?) ਜੇਕਰ ਉਹ ਪ੍ਰਮਾਤਮਾ ਵਿੱਚ ਹੈ, ਜੇਕਰ ਉਸਦਾ ਪ੍ਰਮਾਤਮਾ ਦੇ ਸੰਪਰਕ ਵਿਚ ਹੈ, ਤਾਂ ਉਹ ਇੱਕ ਗੁਰੂ ਵੀ ਹੈ। "ਪਾਦਰੀ" ਜਾਂ "ਫ਼ਰੀਸੀ" ਸਿਰਫ਼ ਇੱਕ ਖ਼ਿਤਾਬ ਹੈ - ਬਿਲਕੁਲ ਇੱਕ ਡਾਕਟਰ ਜਾਂ ਇੱਕ ਅਧਿਆਪਕ ਵਾਂਗ। ਗਿਆਨ ਤੋਂ ਬਿਨਾਂ, ਕੋਈ ਵੀ ਕੋਈ ਨਹੀਂ ਹੈ।

(ਮੈਨੂੰ ਦੱਸੋ ਕਿ ਤੁਸੀਂ ਕਿੱਥੇ ਸੀ।) ਮੈਂ ਕਿੱਥੇ ਸੀ? (ਜਿਵੇਂ ਅਜ, ਤੁਸੀਂ ਅੱਜ ਕੀ ਕਰਨ ਜਾ ਰਹੇ ਹੋ?) ਓਹ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮੇਰੇ ਲਈ ਇੱਕ ਹੋਰ ਪ੍ਰੋਗਰਾਮ ਹੈ। (ਪਰ, ਕੀ ਤੁਸੀਂ ਕਰਨ ਲਈ ਨਹੀਂ ਜਾ...? ਕੀ ਤੁਹਾਡੇ ਕੋਲ ਜਿਵੇਂ ਇੱਕ… ) ਪ੍ਰੈਸ ਕਾਨਫਰੰਸ, ਕੁਝ ਇਸ ਤਰਾਂ। (ਅਤੇ ਫਿਰ ਤੁਸੀਂ ਕਿੱਥੇ ਜਾਣ ਵਾਲੇ ਹੋ...?) ਖੈਰ, ਇਹ ਨਿਰਭਰ ਕਰਦਾ ਹੈ… ਜੇਕਰ ਉਹ ਚਾਹੁੰਦੇ ਹਨ ਜਾਂ ਨਹੀਂ। (ਮੈਂ ਇਹ ਚਾਹੁੰਦੀ ਹਾਂ।) ਤੁਸੀਂ ਚਾਹੁੰਦੇ ਹੋ? (ਹਾਂਜੀ।)

ਲੋਕਾਂ ਦੇ ਮਨਾਂ ਵਿੱਚ ਗਿਆਨ ਬਾਰੇ ਕਈ ਤਰ੍ਹਾਂ ਦੇ ਭਰਮ ਹਨ। ਮੈਨੂੰ ਸਪੱਸ਼ਟ ਕਰਨਾ ਪਵੇਗਾ। ਗਿਆਨ ਬਾਰੇ ਲੋਕਾਂ ਦੀਆਂ ਆਪਣੀਆਂ ਬੌਧਿਕ ਉਮੀਦਾਂ ਹਨ। ਅਸਲ ਵਿੱਚ ਗਿਆਨ ਇੱਕ ਅਜਿਹੀ ਚੀਜ਼ ਹੈ ਜਿਸਨੂੰ ਸਿਰਫ ਤੁਸੀਂ ਜਾਣਦੇ ਹੋ, ਪਰ ਤੁਸੀਂ ਇਸ ਬਾਰੇ ਗੱਲ ਨਹੀਂ ਕਰ ਸਕਦੇ। ਹੁਣ, ਜਦੋਂ ਅਖੌਤੀ "ਦੀਖਿਆ" ਹੋਵੇਗੀ, ਤਾਂ ਤੁਹਾਨੂੰ ਇਹ ਪਤਾ ਲੱਗੇਗਾ - ਪਰ ਤੁਹਾਡੇ ਨਾਲ ਵਾਲੇ ਵਿਅਕਤੀ ਨੂੰ ਨਹੀਂ, ਨਾ ਤੁਹਾਡੇ ਜੀਵਨ ਸਾਥੀ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ। ਅਤੇ ਇਹ ਨਹੀਂ ਹੈ ਕਿ ਗਿਆਨ ਪ੍ਰਾਪਤੀ ਤੋਂ ਬਾਅਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ - ਪਰ ਉਹ ਸਾਇਦ ਕੁਝ ਹੱਦ ਤੱਕ ਦੂਰ ਹੋ ਸਕਦੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਗੁਰੂ ਕੀ ਦੇਖਦਾ ਹੈ, ਤੁਹਾਨੂੰ ਕੀ ਕਰਨਾ ਜ਼ਰੂਰੀ ਹੈ - ਕਿਉਂਕਿ ਕਈ ਵਾਰ ਤੁਹਾਨੂੰ ਇਹ ਵੀ ਦੇਖਣਾ ਪੈਂਦਾ ਹੈ ਸਾਡੀਆਂ ਸਮੱਸਿਆਵਾਂ ਵੀ ਇਕ ਸਿਖਿਆ (ਕ੍ਰਿਆ) ਹੈ। ਜੇਕਰ ਅਸੀਂ ਸਮੱਸਿਆ ਦਾ ਵਿਰੋਧ ਨਹੀਂ ਕਰਦੇ, ਤਾਂ ਸਮੱਸਿਆ ਪਹਿਲਾਂ ਹੀ ਘੱਟ ਹੋ ਜਾਵੇਗੀ। ਅਤੇ ਸਾਨੂੰ ਅੰਦਰਲੇ ਗੁਰੂ ਨੂੰ ਬੁਲਾਉਣਾ ਪਵੇਗਾ - ਮੇਰਾ ਮਤਲਬ ਹੈ, ਸਾਡੀ ਆਪਣੀ ਬੁੱਧੀ, ਸਾਡੀ ਆਪਣੀ ਗਿਆਨ ਸ਼ਕਤੀ, ਉੱਠਣ ਅਤੇ ਸਾਡੇ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ। ਫਿਰ ਤੁਸੀਂ ਵੱਖਰਾ ਮਹਿਸੂਸ ਕਰੋਗੇ।

Photo Caption: ਸਿਰਫ ਇੱਕ ਸੁੰਦਰ ਨਿਸ਼ਾਨੀ ਦੀ ਪੇਸ਼ਕਸ਼ ਹੀ ਨਹੀਂ, ਪਰ ਲਾਭਦਾਇਕ ਗੁਣ ਵੀ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-04
541 ਦੇਖੇ ਗਏ
ਧਿਆਨਯੋਗ ਖਬਰਾਂ
2025-08-03
804 ਦੇਖੇ ਗਏ
36:33
ਧਿਆਨਯੋਗ ਖਬਰਾਂ
2025-08-03
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
1201 ਦੇਖੇ ਗਏ
ਇਕ ਸੰਤ ਦਾ ਜੀਵਨ
2025-08-03
1 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-08-03
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-03
875 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ